ਖ਼ੁਦਮੁਖਤਿਆਰੀ ਨਾਲ ਨੇਕ ਕਰਮ ਬਣਾਓ : ਪੂਜਨੀਕ ਗੁਰੂ ਜੀ

MSG

ਖ਼ੁਦਮੁਖਤਿਆਰੀ ਨਾਲ ਨੇਕ ਕਰਮ ਬਣਾਓ 

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਅੱਜ ਦੇ ਦੌਰ ’ਚ ਇਨਸਾਨ ਦੇ ਅੰਦਰੋਂ ਇਨਸਾਨੀਅਤ ਅਲੋਪ ਹੋ ਗਈ ਹੈ ਇਨਸਾਨ ਕਾਮ-ਵਾਸਨਾ, ਕਰੋਧ, ਲੋਭ, ਮੋਹ, ਹੰਕਾਰ,ਮਨ-ਮਾਇਆ ਦਾ ਗੁਲਾਮ ਬਣ ਗਿਆ ਹੈ ਵਿਸ਼ੇ-ਵਿਕਾਰਾਂ ਤੋਂ ਇਲਾਵਾ ਦਿਮਾਗ ’ਚ ਕੋਈ ਹੋਰ ਗੱਲ ਚਲਦੀ ਹੀ ਨਹੀਂ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀਆਂ ਗੱਲਾਂ ਦੂਰ ਹੁੰਦੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਦਿਲੋ-ਦਿਮਾਗ ’ਚ ਅੱਲ੍ਹਾ-ਰਾਮ ਦੀਆਂ ਗੱਲਾਂ ਚਲਦੀਆਂ ਹਨ,ਉਨ੍ਹਾਂ ’ਤੇ ਮਾਲਕ ਦੀ ਕਿਰਪਾ ਹੈ ਅਤੇ ਸ਼ਾਇਦ ਇਸ ਵਜ੍ਹਾ ਨਾਲ ਉਹ ਮਾਲਕ ਦੀ ਕਿਰਪਾ ਨਾਲ ਜੁੜੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਕਿ ਆਦਮੀ ਖੁਦਮੁਖ਼ਤਿਆਰੀ ਨਾਲ ਮਾਲਕ ਨਾਲ ਜੁੜ ਸਕਦਾ ਹੈ ਸਿਮਰਨ ਕਰਕੇ ਮਾਲਕ ਦੀ ਕਿਰਪਾ ਨੂੰ ਪ੍ਰਾਪਤ ਕਰ ਸਕਦਾ ਹੈ, ਪਰ ਕਈ ਵਾਰ ਸੰਚਿਤ ਕਰਮ ਤੇ ਸੰਸਕਾਰ ਹੁੰਦੇ ਹਨ, ਜਿਸ ਨਾਲ ਲੋਕ ਬੜੀ ਜਲਦੀ ਮਾਲਕ ਦੇ ਰਹਿਮੋ-ਕਰਮ ਨਾਲ ਜੁੜ ਜਾਂਦੇ ਹਨ, ਸੇਵਾ ਨਾਲ ਜੁੜ ਜਾਂਦੇ ਹਨ ਤੇ ਜ਼ਿੰਦਗੀ ’ਚ ਬਹਾਰਾਂ ਆ ਜਾਂਦੀਆਂ ਹਨ ਨਹੀਂ ਤਾਂ, ਇਸ ਦੁਨੀਆ ਤੋਂ ਨਿਕਲਣਾ ਬੜਾ ਹੀ ਮੁਸ਼ਕਲ ਹੈ ਜਿਵੇਂ ਸਮੁੰਦਰ ’ਚ ਸੂਈ, ਉਸੇ ਤਰ੍ਹਾਂ ਦੁਨੀਆਂ ’ਚ ਅੱਜ ਲੋਕ ਗੁਆਚੇ ਹੋਏ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅੱਜ ਕੱਲ੍ਹ ਲੋਕਾਂ ਦੀ ਇਹ ਸੋਚ ਬਣ ਗਈ ਹੈ ਕਿ ਹੋਰਾਂ ਨੂੰ ਆਪਣੇ ਲਈ, ਆਪਣੇ ਬੱਚਿਆਂ ਲਈ ਬੁੱਧੂ ਬਣਾਓ ਬਿਲਕੁਲ ਜਿਵੇਂ ਸਮੁੰਦਰ ’ਚੋਂ ਸੂਈ ਕੱਢਣਾ ਮੁਸ਼ਕਲ ਹੈ, ਉਸੇ ਤਰ੍ਹਾਂ ਅੱਜ ਦਾ ਇਨਸਾਨ ਦੁਨੀਅਦਾਰੀ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ’ਚ ਬੁਰੀ ਤਰ੍ਹਾਂ ਗੁਆਚ ਗਿਆ ਹੈ ਇਸ ’ਚੋਂ ਨਿਕਲਣ ਦਾ ਇੱਕੋ-ਇੱਕ ਉਪਾਅ ਹੈ ਪਰਮਾਤਮਾ ਦਾ ਨਾਮ ਸਤਿਸੰਗ ਸੁਣੋ, ਰਾਮ-ਨਾਮ ਦਾ ਜਾਪ ਕਰੋ, ਤਾਂ ਜ਼ਰੂਰ ਬੁਰਾਈਆਂ ਤੋਂ ਨਿਕਲ ਕੇ ਇਨਸਾਨ ਮਾਲਕ ਦੀ ਕਿਰਪਾ, ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ