ਸਾਡੇ ਨਾਲ ਸ਼ਾਮਲ

Follow us

21.6 C
Chandigarh
Friday, February 6, 2026
More
    Home ਰੂਹਾਨੀਅਤ ਅਨਮੋਲ ਬਚਨ ਮਾਲਕ ਨਾਲ ਮਿਲਣ...

    ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : ਪੂਜਨੀਕ ਗੁਰੂ ਜੀ

    ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਨੇ ਇਨਸਾਨ ਨੂੰ ਬਣਾਇਆ ਕਿ ਇਹ ਦੁਨੀਆ ’ਚ ਆ ਕੇ ਚੰਗੇ-ਨੇਕ ਕਰਮ ਕਰੇ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਯਾਦ ਕਰੇ ਤਾਂ ਕਿ ਜਨਮ-ਮਰਨ ਦਾ ਚੱਕਰ ਹਮੇਸ਼ਾ ਲਈ ਖ਼ਤਮ ਹੋ ਜਾਵੇ ਜਿਉਂਦੇ-ਜੀਅ ਪਰਮਾਨੰਦ ਦੀ ਪ੍ਰਾਪਤੀ ਹੋਵੇ, ਸਾਰੀਆਂ ਲੱਜ਼ਤਾਂ, ਖੁਸ਼ੀਆਂ, ਮਨੁੱਖ ਦੀ ਝੋਲੀ ’ਚ ਪੈਣ ਇਨਸਾਨ ਮਨ-ਮਾਇਆ ਦੇ ਜਾਲ ਤੋਂ ਬਚਿਆ ਰਹਿ ਸਕੇ ਅਤੇ ਕਾਲ ਦੇ ਦਾਇਰੇ ਨੂੰ ਤੋੜਦਾ ਹੋਇਆ ਦਿਆਲ ਦੇ ਦਾਇਰੇ ’ਚ ਆ ਪਹੁੰਚੇ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਅਤੇ ਜਦੋਂ ਇਹ ਦੇਖਿਆ ਕਿ ਇੰਨਾ ਸੁੰਦਰ ਸਰੀਰ ਬਣਾਉਣ ਦੇ ਬਾਵਜ਼ੂਦ ਆਦਮੀ, ਆਦਮੀ ਨਹੀਂ ਬਣ ਰਿਹਾ, ਪਸ਼ੂਆਂ ਤੋਂ ਵੀ ਬਦਤਰ ਕਰਮ ਕਰਦਾ ਹੈ ਰਾਖ਼ਸ਼ ਵੀ ਸੰਗ ਜਾਵੇ, ਅਜਿਹੇ ਕਰਮ ਕਰਦਾ ਹੈ, ਤਾਂ ਫਿਰ ਭਗਵਾਨ ਨੇ ਸੰਤ, ਪੀਰ-ਪੈਗੰਬਰਾਂ ਨੂੰ ਇਸ ਦੁਨੀਆ ’ਚ ਭੇਜਿਆ ਉਨ੍ਹਾਂ ਸਿੱਖਿਆ ਦਿੱਤੀ ਕਿ ਭਾਈ!

    ਮਾਲਕ ਦੇ ਨਾਮ ਦਾ ਜਾਪ ਕਰੋ, ਚੰਗੇ ਕਰਮ ਕਰੋ ਤਾਂ ਕਿ ਆਵਾਗਮਨ ਤੋਂ ਮੁਕਤੀ ਮਿਲੇ ਅਤੇ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓ ਆਪ ਜੀ ਫ਼ਰਮਾਉਂਦੇ ਹਨ ਕਿ ਬਹੁਤ ਸਾਰੇ ਪਾਜੀਟਿਵ ਸੱਜਣਾਂ ਦਾ ਜਵਾਬ ਹਾਂ ’ਚ ਹੁੰਦਾ ਹੈ ਪਰ ਜ਼ਿਆਦਾ ਵਿਅਕਤੀਆਂ ਲਈ ਬੇਪਰਵਾਹ ਜੀ ਨੇ ਫ਼ਰਮਾਇਆ ਕਿ ਤੁਸੀਂ ਸਿਰਫ਼ ਮਨ-ਮਾਇਆ ਦੇ ਚੱਕਰ ’ਚ ਉਲਝੇ ਰਹੇ ਅਤੇ ਮਾਲਕ ਤੋਂ ਦੂਰ ਹੁੰਦੇ ਚਲੇ ਗਏ ਇਸ ਲਈ ਤੁਸੀਂ ਉਹ ਕਰਮ ਕਰੋ ਜੋ ਮਾਲਕ ਨਾਲ ਮਿਲਾਉਂਦੇ ਹਨ ਅਤੇ ਉਹ ਕਰਮ ਛੱਡੋ ਜੋ ਮਾਲਕ ਤੋਂ ਦੂਰ ਕਰਦੇ ਹਨ ਜੋ ਜੀਵ ਸੁਣ ਕੇ ਅਮਲ ਕਰਦੇ ਹਨ, ਉਹ ਮਾਲਕ ਨੂੰ ਪਾ ਜਾਂਦੇ ਹਨ ਜੋ ਵਿਅਕਤੀ ਅਮਲ ਨਹੀਂ ਕਰਦੇ ਉਹ ਕਰਮਾਂ ਦੇ ਬੋਝ ਹੇਠ ਹਮੇਸ਼ਾ ਦੱਬੇ ਰਹਿੰਦੇ ਹਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.