ਰੋਮਾਂਚਕ ਮੈਚ ‘ਚ 4 ਦੌੜਾਂ ਨਾਲ ਜਿੱਤਿਆ ਆਸਟਰੇਲੀਆ
ਹਰਫ਼ਨਮੌਲਾ ਮਾਰਕਸ ਸਟੋਇਨਿਸ ਬਣੇ ਹੀਰੋ
ਤਿੰਨ ਟੀ20 ਮੈਚਾਂ ਦੀ ਲੜੀ ‘ਚ ਆਸਟਰੇਲੀਆ ਨੂੰ 1-0 ਦਾ ਮਿਲਿਆ ਵਾਧਾ
ਦੂਸਰਾ ਮੈਚ ਸ਼ੁੱਕਰਵਾਰ ਨੂੰ?ਮੈਲਬੌਰਨ ‘ਚ
ਏਜੰਸੀ,
ਬ੍ਰਿਸਬੇਨ, 21 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਪਹਿਲਾ ਟੀ20 ਮੈਚ ਰੋਮਾਂਚਕ ਰਿਹਾ ਆਸਟਰੇਲੀਆਈ ਕ੍ਰਿਕਟ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਮੁਕਾਬਲੇ ‘ਚ ਬੁੱਧਵਾਰ ਨੂੰ ਆਖ਼ਰੀ ਸਮੇਂ ਦੇ ਰੋਮਾਂਚ ਤੋਂ ਬਾਅਦ ਡਕਵਰਥ ਲੁਈਸ ਨਿਯਮ ਨਾਲ 4 ਦੌੜਾਂ ਨਾਲ ਜਿੱਤ ਆਪਣੇ ਨਾਂਅ ਕਰਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਮੀਂਹ ਪ੍ਰਭਾਵਿਤ ਮੈਚ ‘ਚ ਭਾਰਤ ਨੂੰ 17 ਓਵਰਾਂ ‘ਚ 174 ਦੌੜਾਂ ਦਾ ਚੁਣੌਤੀਪੂਰਨ ਟੀਚਾ ਮਿਲਿਆ ਸੀ ਪਰ ਉਹ 7 ਵਿਕਟਾਂ ਗੁਆ ਕੇ 169 ਦੌੜਾਂ ਹੀ ਬਣਾ ਸਕਿਆ ਭਾਰਤ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 13 ਦੌੜਾਂ ਦੀ ਲੋੜ ਸੀ ਪਰ ਆਸਟਰੇਲੀਆ ਦਾ ਹਰਫ਼ਨਮੌਲਾ ਸਟੋਇਨਿਸ ਦੀ ਚੰਗੀ ਗੇਂਦਬਾਜ਼ੀ ਅੱਗੇ ਟੀਮ ਕੁਰਣਾਲ ਅਤੇ ਕਾਰਤਿਕ ਦੀਆਂ ਵਿਕਟਾਂ ਦੇ ਨੁਕਸਾਨ ਨਾਲ 8 ਦੌੜਾਂ ਹੀ ਜੋੜ ਸਕੀ
ਭਾਰਤ ਟੀਮ ਮੀਂਹ ਤੋਂ ਪ੍ਰਭਾਵਿਤ ਇਸ ਮੈਚ ‘ਚ 174 ਦੌੜਾਂ ਦਾ ਪਿੱਛਾ ਕਰਨ ਨਿੱਤਰੀ ਸ਼ੁਰੂਆਤ ‘ਚ ਰੋਹਿਤ ਸ਼ਰਮਾ, ਲੋਕੇਸ਼ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਸਸਤੇ ‘ਚ ਆਊਟ ਹੋ ਗਏ ਪਰ ਸ਼ਿਖਰ ਧਵਨ ਨੇ ਇੱਕ ਪਾਸੇ ਟਿਕ ਕੇ 76 ਦੌੜਾਂ ਦੀ ਧੂੰਆਂਧਾਰ ਪਾਰੀ ਖੇਡੀ ਜਿਸ ਨਾਲ ਭਾਰਤ ਦੀ ਜਿੱਤ ਦੀ ਆਸ ਕਾਇਮ ਰਹੀ ਪਰ ਭਾਰਤ ਦੀ ਜਰੂਰੀ ਰਨ ਰੇਟ ਵਧਦੀ ਜਾ ਰਹੀ ਸੀ ਅਤੇ ਵੱਡੇ ਸ਼ਾਟ ਦੇ ਚੱਕਰ ‘ਚ ਧਵਨ ਆਊਟ ਹੋ ਗਏ
ਹਾਲਾਂਕਿ ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਨੇ ਵੀ ਡਟ ਕੇ ਟੀਮ ਨੂੰ ਸਨਮਾਨਜਨਕ ਸਥਿਤੀ ‘ਚ ਪਹੁੰਚਾਇਆ ਅਤੇ ਮੈਚ ਨੂੰ ਰੋਮਾਂਚਕ ਮੋੜ ਤੱਕ ਪਹੁੰਚਾਇਆ ਪਰ ਸਟੋਇਨਿਸ ਦੇ 20ਵੇਂ ਓਵਰ ‘ਚ ਕਾਰਤਿਕ ਅਤੇ ਕੁਰਣਾਲ ਨੂੰ?ਆਊਟ ਕਰਕੇ ਭਾਰਤ ਦੀ ਜਿੱਤ ਦੀ ਆਸ ਖ਼ਤਮ ਕਰ ਦਿੱਤੀ ਭਾਰਤ ਦੀ ਪਿਛਲੇ 9 ਮੈਚਾਂ ‘ਚ ਇਹ ਟੀਚੇ ਦਾ ਪਿੱਛਾ ਕਰਦਿਆਂ ਪਹਿਲੀ ਹਾਰ ਹੈ ਇਸ ਤੋਂ ਪਹਿਲਾਂ ਭਾਰਤ ਨੂੰ ਰਾਜਕੋਟ ‘ਚ ਨਿਊਜ਼ੀਲੈਂਡ ਹੱਥੋਂ ਟੀਚੇ ਦਾ ਪਿੱਛਾ ਕਰਦਿਆਂ ਹਾਰ ਝੱਲਣੀ ਪਈ ਸੀ
ਕਾਰਤਿਕ ਦਾ ਆਊਟ ਹੋਣਾ ਰਿਹਾ ਮੰਦਭਾਗਾ
ਭਾਰਤ ਦੀ ਹਾਰ ਦੇ ਬਾਵਜ਼ੂਦ ਦਿਨੇਸ਼ ਕਾਰਤਿਕ ਦੀ ਪਾਰੀ ਦਲੇਰਾਨਾ ਰਹੀ ਜਿਸਨੇ ਭਾਰਤ ਨੂੰ ਇੱਕ ਸਮੇਂ ਜਿੱਤ ਦੇ ਨੇੜੇ ਪਹੁੰਚਾ ਦਿੱਤਾ ਸੀ ਪਰ ਬਦਕਿਸਮਤੀ ਰਹੀ ਕਿ ਕਾਰਤਿਕ ਆਖ਼ਰੀ ਓਵਰ ‘ਚ ਆਊਟ ਹੋ ਗਏ ਕਾਰਤਿਕ ਦੇ ਪਿਛਲੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਹੁਣ ਤੱਕ ਟੀਚੇ ਦਾ ਪਿੱਛਾ ਕਰਦਿਆਂ ਕਾਰਤਿਕ ਜਿੰਨ੍ਹਾਂ 8 ਮੈਚਾਂ ‘ਚ ਨਾਬਾਦ ਰਹੇ ਭਾਰਤ ਨੇ ਉਹ ਅੱਠ ਮੈਚ ਜਿੱਤੇ ਹਨ ਅਤੇ ਜਿਹੜੇ ਦੋ ਮੈਚਾਂ ‘ਚ ਕਾਰਤਿਕ ਆਊਟ ਹੋਏ ਉਹ ਦੋਵੇਂ ਹੀ ਮੈਚਾਂ ‘ਚ ਭਾਰਤ ਦੇ ਪੱਲੇ ਹਾਰ ਪਈ ਹੈ
ਹਰਫ਼ਨਮੌਲਾ ਮਾਰਕਸ ਸਟੋਇਨਿਸ ਬਣੇ ਹੀਰੋ
ਮੈਨ ਆਫ਼ ਦ ਮੈਚ ਬਣੇ ਜੰਪਾ
ਆਸਟਰੇਲੀਆ ਦੇ 26 ਸਾਲਾ ਗੇਂਦਬਾਜ਼ ਐਡਮ ਜੰਪਾ ਨੇ ਆਪਣੀ ਸ਼ਾਨਦਾਰ ਸਪਿੱਨ ਗੇਂਦਬਾਜ਼ੀ ਦੇ ਦਮ ‘ਤੇ ਮੈਨ ਆਫ਼ ਦ ਮੈਚ ਅਵਾਰਡ ਹਾਸਲ ਕਰਨ ਦਾ ਮਾਣ ਪਾਇਆ ਜੰਪਾ ਨੇ 4 ਓਵਰਾਂ ‘ਚ 22 ਦੌੜਾਂ ਦੇ ਕੇ ਕੇਐਲ ਰਾਹੁਲ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਹਿਮ ਵਿਕਟ ਝਟਕਾ ਕੇ ਭਾਰਤ ਨੂੰ ਦਬਾਅ ‘ਚ ਲਿਆਂਦਾ ਅਤੇ ਟੀਚੇ ਤੱਕ ਪਹੁੰਚਣਾ ਮੁਸ਼ਕਲ ਕਰ ਦਿੱਤਾ ਆਸਟਰੇਲੀਆ ਟੀ20 ‘ਚ ਆਪਣੇ ਦੇਸ਼ ‘ਚ 9 ਮਹੀਨੇ ਬਾਅਦ ਜਿੱਤਿਆ ਹੈ ਇਸ ਤੋਂ ਪਹਿਲਾਂ ਉਹ ਟੀ20 ‘ਚ ਘਰੇਲੂ ਮੈਦਾਨ ‘ਤੇ ਇਸ ਸਾਲ 10 ਫਰਵਰੀ ਨੂੰ?ਇੰਗਲੈਂਡ ਵਿਰੁੱਧ 7 ਵਿਕਟਾਂ ਨਾਲ ਜਿੱਤਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।