ਜੋਕੋਵਿਚ ਦੀ ਖ਼ਿਤਾਬੀ ਹੈਟ੍ਰਿਕ, ਮਹਾਨ ਸੈਮਪ੍ਰਾਸ ਦੀ ਵੀ ਕੀਤੀ ਬਰਾਬਰੀ

 ਦੋਸਤ ਪੋਤਰੋ ਨੂੰ ਹਰਾ ਕੇ ਜਿੱਤਿਆ ਖਿ਼ਤਾਬ

 

ਨਿਊਯਾਰਕ, 10 ਸਤੰਬਰ

ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੂੰ 6-3,7-6,6-3 ਨਾਲ ਹਰਾ ਕੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸ ਓਪਨ ਦਾ ਤੀਸਰੀ ਵਾਰ ਖ਼ਿਤਾਬ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਜੋਕੋਵਿਚ ਨੇ 2011 ਅਤੇ 2015 ‘ਚ ਇਹ ਖ਼ਿਤਾਬ ਜਿੱਤਿਆ ਸੀ ਇਸ ਦੇ ਨਾਲ ਉਹ ਹਮੇਸ਼ਾ ਦੇ ਸ੍ਰੇਸ਼ਠ ਖਿਡਾਰੀਆਂ ਦੀ ਸੂਚੀ ‘ਚ 14 ਗਰੈਂਡ ਸਲੈਮ ਨਾਲ ਪੀਟ ਸੈਮਪ੍ਰਾਸ ਦੇ ਨਾਲ ਸਾਂਝੇ ਤੀਸਰੇ ਨੰਬਰ ‘ਤੇ ਪਹੁੰਚ ਗਏ ਹਨ

 
ਕੂਹਣੀ ਦੀ ਸੱਟ ਅਤੇ ਏਟੀਪੀ ਵਿਸ਼ਵ ਰੈਂਕਿੰਗ ‘ਚ ਕਰੀਅਰ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਸਾਬਕਾ ਨੰਬਰ ਇੱਕ ਖਿਡਾਰੀ ਦਾ ਇਸ ਸਾਲ ਵਿੰਬਲਡਨ ਖ਼ਿਤਾਬ ਤੋਂ ਬਾਅਦ ਲਗਾਤਾਰ ਦੂਸਰਾ ਗਰੈਂਡ ਸਲੈਮ ਹੈ
ਛੇਵਾਂ ਦਰਜਾ ਪ੍ਰਾਪਤ 31 ਸਾਲਾ ਸਰਬਿਆਈ ਖਿਡਾਰੀ ਨੇ ਪੂਰੇ ਟੂਰਨਾਮੈਂਟ ‘ਚ ਸਿਰਫ਼ ਦੋ ਸੈੱਟ ਗੁਆਏ ਜੋਕੋਵਿਚ ਦਾ ਇਹ ਨਿਊਯਾਰਕ ‘ਚ ਅੱਠ ਫਾਈਨਲਜ਼ ‘ਚ ਤੀਸਰਾ ਖ਼ਿਤਾਬ ਹੈ

 
ਜੋਕੋਵਿਚ ਅਤੇ ਪੋਤਰੋ ਦੋਵੇਂ 18ਵੀਂ ਵਾਰ ਇੱਕ ਦੂਜੇ ਵਿਰੁੱਧ ਖੇਡਣ ਨਿੱਤਰੇ ਸਨ ਜਿਸ ਵਿੱਚ ਸਰਬਿਆਈ ਖਿਡਾਰੀ ਦਾ ਜਿੱਤ ਦਾ ਰਿਕਾਰਡ 14-4 ਹੈ ਓਪਨਿੰਗ ਸੈੱਟ ‘ਚ ਸਿਰਫ਼ ਇੱਕ ਹੀ ਬ੍ਰੇਕ ਅੰਕ ਦਾ ਮੌਕਾ ਆਇਆ ਜਿਸਤੋਂ ਜੋਕੋਵਿਚ ਨੇ 5-3 ਦਾ ਵਾਧਾ ਬਣਾਇਆ ਉਸਨੇ ਫਿਰ ਪੋਤਰੋ ‘ਤੇ ਦਬਾਅ ਬਣਾਉਂਦੇ ਹੋਏ ਦੂਸਰੇ ਸੈੱਟ ਦੀ ਸ਼ੁਰੂਆਤ ‘ਚ ਵੀ ਪੋਤਰੋ ਦੀ ਸਰਵਿਸ ਬ੍ਰੇਕ ਕੀਤੀ

 
ਅਰਜਨਟੀਨਾ ਦੇ ਖਿਡਾਰੀ ਨੇ ਹਾਲਾਂਕਿ ਜਵਾਬੀ ਹਮਲਾ ਕਰਦੇ ਹੋਏ ਜੋਕੋਵਿਚ ਦੀ ਸਰਵਿਸ ਬ੍ਰੇਕ ਕਰ ਦਿੱਤੀ ਅੱਠਵੀਂ ਗੇਮ ਕਾਫ਼ੀ ਰੋਮਾਂਚਕ ਰਹੀ ਜੋ 20 ਮਿੰਟ ਤੱਕ ਚੱਲੀ, ਜੋਕੋਵਿਚ ਨੇ ਆਖ਼ਰ ਸਰਵ ਦੇ ਨਾਲ 4-4 ਦੀ ਬਰਾਬਰੀ ਕੀਤੀ ਹਾਲਾਂਕਿ ਫਿਰ ਪੋਤਰੋ ਲੈਅ ਗੁਆ ਬੈਠੇ ਅਤੇ ਟਾਈਬ੍ਰੇਕ ‘ਚ ਜੋਕੋਵਿਚ ਨੇ 7-4 ਨਾਲ ਜਿੱਤ ਆਪਣੇ ਨਾਂਅ ਕਰ ਲਈ ਤੀਸਰੇ ਸੈੱਟ ‘ਚ ਵੀ ਸਰਬਿਆਈ ਖਿਡਾਰੀ ਲਗਾਤਾਰ ਵਿਰੋਧੀ ਖਿਡਾਰੀ ‘ਤੇ ਦਬਾਅ ਬਣਾ ਕੇ ਖੇਡਦੇ ਰਹੇ ਅਤੇ ਪੋਤਰੋ ਇੱਕ ਸਮੇਂ 3-5 ਨਾਲ ਪੱਛੜ ਗਏ ਜੋਕੋਵਿਚ ਨੇ ਓਵਰਹੈੱਡ ਵਿਨਰ ਲਾਉਂਦਿਆਂ ਮੈਚ ਸਮਾਪਤ ਕਰਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ

 
ਪੋਤਰੋ ਨੇ ਹੱਥ ਆਏ ਮੌਕਿਆਂ ਦਾ ਫ਼ਾਇਦਾ ਨਾ ਲੈ ਸਕਣ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਹਾਰਿਆ ਹੋਇਆ ਖਿਡਾਰੀ ਹਾਂ ਅਤੇ ਦੁਖੀ ਹਾਂ ਪਰ ਜੋਕੋਵਿਚ ਜਿੱਤ ਦੇ ਹੱਕਦਾਰ ਹਨ ਮੈਂ ਫੋਰਹੈਂਡ ਅਤੇ ਬੈਕਹੈਂਡ ‘ਤੇ ਵਿਨਰਜ਼ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਹਾ ਨਹੀਂ ਕਰ ਸਕਿਆ ਕਿਉਂਕਿ ਮੇਰੇ ਸਾਹਮਣੇ ਨੋਵਾਕ ਸੀ ਪਰ ਜਦੋਂ ਤੁਸੀਂ ਆਪਣੇ ਦੋਸਤ ਨੂੰ ਟਰਾਫ਼ੀ ਹੱਥ ‘ਚ ਲਈ ਦੇਖਦੇ ਹੋ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਜੋਕੋਵਿਚ ਲਈ ਖੁਸ਼ ਹਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।