Chandrayaan 3 ਦੀ ਸਫਲਤਾ ’ਤੇ ਦੇਸ਼ ’ਚ ਦੀਵਾਲੀ ਵਰਗਾ ਜਸ਼ਨ

Chandrayaan 3
Chandrayaan 3 ਦੀ ਸਫਲਤਾ ’ਤੇ ਦੇਸ਼ ’ਚ ਦੀਵਾਲੀ ਵਰਗਾ ਜਸ਼ਨ

ਸਾਊਥ ਪੋਲ ’ਤੇ ਪਹੁੰਚਣ ਵਾਲਾ ਦੇਸ਼ ਬਣਿਆ ਭਾਰਤ  Chandrayaan 3

  • ਭਾਰਤ ਵਾਸੀਆਂ ਲਈ ਮਾਣ ਵਾਲਾ ਪਲ
  • ਦੁਨਿਆ ਦਾ ਪਹਿਲਾ ਦੇਸ਼ ਬਣਿਆ ਭਾਰਤ

ਬੰਗਲੁਰੂ। ਚੰਦਰਯਾਨ-3 ਭਾਰਤ ਦੀਆਂ ਉਮੀਦਾਂ ‘ਤੇ ਖਰਾ ਉਤਰਿਆ ਅਤੇ 6.03 ਮਿੰਟ ‘ਤੇ ਚੰਦਰਮਾ ‘ਤੇ ਆਪਣਾ ਇਤਿਹਾਸਕ ਕਦਮ ਰੱਖਿਆ। ਇਸ ਦੌਰਾਨ ਪੂਰੇ ਦੇਸ਼ ਦੀਆਂ ਹੀ ਨਹੀਂ ਸਗੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਚੰਦਰਯਾਨ-3 ‘ਤੇ ਟਿਕੀਆਂ ਹੋਈਆਂ ਸਨ ਅਤੇ ਪੂਰੇ ਭਾਰਤ ਦੇਸ਼ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। (Chandrayaan 3) ਪੂਰੇ ਦੇਸ਼ ਦੀਵਾਲੀ ਵਰਗਾ ਮਾਹੌਲ ਬਣਿਆ ਹੋਇਆ ਹੈ ਦੇਸ਼ ਦਾ ਹਰ ਨਾਗਰਿਕ ਇਸ ਖੁਸ਼ੀ ਦੇ ਪਲ ਦਾ ਲੁਤਫ ਉਠਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰੇ ਦੇਸ਼ ਨੇ ਚੰਦਰਯਾਨ-3 ਦੇ ਮਿਸ਼ਨ ਦੀ ਸਫਲਤਾ ਲਈ ਭਾਰਤ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

Chandrayaan-3

ਇਸ ਦੇ ਨਾਲ ਹੀ ਭਾਰਤ ਚੰਦ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।  ਜਿਕਰਯੋਗ ਹੈ ਕਿ ਇਸਰੋ ਨੇ ਚੰਦਰਯਾਨ ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਸੀ। ਚੰਦਰਮਾ ਦੇ ਦੱਖਣੀ ਧਰੁਵ ‘ਤੇ 41ਵੇਂ ਦਿਨ ਲੈਂਡਿੰਗ ਦੀ ਯੋਜਨਾ ਬਣਾਈ ਗਈ ਸੀ। ਚੰਦ ਦੇ ਕਿਸੇ ਵੀ ਹਿੱਸੇ ‘ਤੇ ਵਾਹਨ ਉਤਾਰਨ ਵਾਲਾ ਭਾਰਤ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਅਮਰੀਕਾ, ਸੋਵੀਅਤ ਯੂਨੀਅਨ ਅਤੇ ਚੀਨ ਨੇ ਹੀ ਇਹ ਸਫ਼ਲਤਾ ਹਾਸਲ ਕੀਤੀ ਹੈ। (Chandrayaan-3)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ Chandrayaan 3

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ‘ਚ ਸ਼ਾਮਲ ਹੋ ਕੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ- ਇਹ ਪਲ ਭਾਰਤ ਦੀ ਤਾਕਤ ਦਾ ਹੈ। ਇਹ ਭਾਰਤ ਵਿੱਚ ਨਵੀਂ ਊਰਜਾ, ਨਵੀਂ ਆਸਥਾ, ਨਵੀਂ ਚੇਤਨਾ ਦਾ ਪਲ ਹੈ। ਅਸੀਂ ਧਰਤੀ ‘ਤੇ ਇਕ ਸੰਕਲਪ ਲਿਆ ਅਤੇ ਚੰਦ ‘ਤੇ ਇਸ ਨੂੰ ਪੂਰਾ ਕੀਤਾ।. ਅਸੀਂ ਪੁਲਾੜ ਵਿੱਚ ਨਵੇਂ ਭਾਰਤ ਦੀ ਨਵੀਂ ਉਡਾਣ ਦੇ ਗਵਾਹ ਬਣੇ ਹਾਂ।

ਅੱਜ ਤੋਂ ਚੰਦਰਮਾ ਨਾਲ ਜੁੜੀਆਂ ਮਿੱਥਾਂ ਵੀ ਬਦਲ ਜਾਣਗੀਆਂ ਅਤੇ ਕਹਾਵਤਾਂ ਵੀ ਬਦਲ ਜਾਣਗੀਆਂ। ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ਚੰਦਾ ਮਾਮਾ ਦੂਰ ਕੇ ਹੈ, ਹੁਣ ਇੱਕ ਦਿਨ ਉਹ ਵੀ ਆਵੇਗਾ ਜਦੋਂ ਬੱਚੇ ਕਹਿਣਗੇ ਚੰਦਾ ਮਾਮਾ ਭਾਰਤ ਦੇਸ਼ ਦੇ। ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੇ ਉੱਜਵਲ ਭਵਿੱਖ ਦਾ ਆਧਾਰ ਹੈ। ਦੇਸ਼ ਇਸ ਨੂੰ ਹਮੇਸ਼ਾ ਯਾਦ ਰੱਖੇਗਾ। ਇਹ ਦੇਸ਼ ਨੂੰ ਉੱਜਵਲ ਭਵਿੱਖ ਵੱਲ ਪ੍ਰੇਰਿਤ ਕਰੇਗਾ। ਇਹ ਦਿਨ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤ ਤੋਂ ਸਬਕ ਲੈ ਕੇ ਕਿਵੇਂ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ। ਪੀਐਮ ਮੋਦੀ ਨੇ ਇਸ ਸਫਲਤਾ ਲਈ ਦੇਸ਼ ਦੇ ਵਿਗਿਆਨੀਆਂ ਨੂੰ ਵਾਰ-ਵਾਰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।

ਚੰਦਰਯਾਨ-3 ਦੇ ਚੰਦਰਮਾ ‘ਤੇ ਉਤਰਨ ਲਈ ਦੇਸ਼ ਭਰ ਵਿਚ ਅਰਦਾਸਾਂ ਕੀਤੀਆਂ ਗਈਆਂ

ਇਸ ਤੋਂ ਪਹਿਲਾਂ ਚੰਦਰਯਾਨ-3 ਦੇ ਚੰਦ ‘ਤੇ ਸਫਲ ਲੈਂਡਿੰਗ (ਸਾਫਟ ਲੈਂਡਿੰਗ) ਦੀ ਕਾਮਨਾ ਕਰਦੇ ਹੋਏ ਦੇਸ਼ ਭਰ ‘ਚ ਵੱਖ-ਵੱਖ ਥਾਵਾਂ ‘ਤੇ ਲੋਕਾਂ ਵੱਲੋਂ ਅਰਦਾਸ, ਹਵਨ, ਪੂਜਾ ਅਤੇ ਯੱਗ ਆਦਿ ਰਸਮਾਂ ਜਾਰੀ ਰਹੀਆਂ । ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰੋਗਰਾਮ ਮੁਤਾਬਕ ਚੰਦਰਯਾਨ-3 ਦਾ ਲੈਂਡਰ ਬੁੱਧਵਾਰ ਸ਼ਾਮ 6.03 ਵਜੇ ਨਿਯੰਤਰਿਤ ਗਤੀ ਨਾਲ ਚੰਦਰਮਾ ਦੀ ਸਤ੍ਹਾ ‘ਤੇ ਉਤਰਿਆ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਚੰਦਰਯਾਨ 3 ਲਈ ਧਾਰਮਿਕ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ। ਰਿਸ਼ੀਕੇਸ਼ ਵਿੱਚ ਪਰਮਾਰਥ ਨਿਕੇਤਨ ਵਿੱਚ ਇੱਕ ਵਿਸ਼ੇਸ਼ ਗੰਗਾ ਆਰਤੀ ਵੀ ਕੀਤੀ ਜਾ ਰਹੀ ਹੈ। ਆਰਤੀ ਤੋਂ ਪਹਿਲਾਂ ਹਵਨ ਪੂਜਾ ਵੀ ਕੀਤੀ ਗਈ। ਹਰਿਦੁਆਰ ਵਿੱਚ ਚੰਦਰਯਾਨ ਦੀ ਸਫਲਤਾ ਲਈ ਤੀਰਥ ਪੁਜਾਰੀਆਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਹੈ।

ਦੁਨੀਆ ਦਾ ਭਾਰਤ ‘ਤੇ ਭਰੋਸਾ ਵਧੇਗਾ Chandrayaan 3

ਇਸਰੋ ਦੇ ਸਾਬਕਾ ਵਿਗਿਆਨੀ ਮਨੀਸ਼ ਪੁਰੋਹਿਤ ਦਾ ਕਹਿਣਾ ਹੈ ਕਿ ਇਸ ਮਿਸ਼ਨ ਦੇ ਜ਼ਰੀਏ ਭਾਰਤ ਦੁਨੀਆ ਨੂੰ ਦੱਸਣਾ ਚਾਹੁੰਦਾ ਹੈ ਕਿ ਉਸ ਕੋਲ ਚੰਦਰਮਾ ‘ਤੇ ਸਾਫਟ ਲੈਂਡਿੰਗ ਕਰਨ ਅਤੇ ਉੱਥੇ ਰੋਵਰ ਚਲਾਉਣ ਦੀ ਸਮਰੱਥਾ ਹੈ। ਇਸ ਨਾਲ ਦੁਨੀਆ ਦਾ ਭਾਰਤ ‘ਤੇ ਭਰੋਸਾ ਵਧੇਗਾ ਜਿਸ ਨਾਲ ਵਪਾਰਕ ਕਾਰੋਬਾਰ ਵਧਾਉਣ ‘ਚ ਮੱਦਦ ਮਿਲੇਗੀ। ਭਾਰਤ ਨੇ ਚੰਦਰਯਾਨ ਨੂੰ ਆਪਣੇ ਹੈਵੀ ਲਿਫਟ ਲਾਂਚ ਵਹੀਕਲ LVM3-M4 ਤੋਂ ਲਾਂਚ ਕੀਤਾ ਹੈ। ਭਾਰਤ ਇਸ ਵਾਹਨ ਦੀ ਸਮਰੱਥਾ ਪਹਿਲਾਂ ਹੀ ਦੁਨੀਆ ਨੂੰ ਦਿਖਾ ਚੁੱਕਾ ਹੈ।

ਜਿਕਰਯੋਗ ਹੈ ਕਿ ਬੈਂਗਲੁਰੂ ਵਿੱਚ ਇਸਰੋ ਦੇ ਟੈਲੀਮੈਟਰੀ ਐਂਡ ਕਮਾਂਡ ਸੈਂਟਰ (ISTRAC) ਦੇ ਮਿਸ਼ਨ ਆਪ੍ਰੇਸ਼ਨ ਕੰਪਲੈਕਸ (MOX) ਵਿੱਚ, 50 ਤੋਂ ਵੱਧ ਵਿਗਿਆਨੀਆਂ ਨੇ ਕੰਪਿਊਟਰਾਂ ਉੱਤੇ ਚੰਦਰਯਾਨ-3 ਤੋਂ ਪ੍ਰਾਪਤ ਡੇਟਾ ਦਾ ਵਿਸ਼ਲੇਸ਼ਣ ਕਰਨ ਵਿੱਚ ਪੂਰੀ ਰਾਤ ਜੁਟੇ ਰਹੇ।

ਮੁੱਖ ਮੰਤਰੀ ਭਗਵੰਤ ਮਾਨ ਨੇ Chandrayaan3 ਦੀ ਸਫਲਤਾ ’ਤੇ ਦਿੱਤੀ ਵਧਾਈ,  ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲਾ ਪਲ

Chandrayaan 3
ਮੁੱਖ ਮੰਤਰੀ ਭਗਵੰਤ ਮਾਨ ਨੇ Chandrayaan3 ਦੀ ਸਫਲਤਾ ’ਤੇ ਦਿੱਤੀ ਵਧਾਈ,  ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲਾ ਪਲ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਦਰਯਾਨ-3 (Chandrayaan 3) ਦੀ ਚੰਦ ’ਤੇ ਸਫਲਤਾ ਪੂਰਵਕ ਲੈਂਡਿਗ ਦੀ ਸਭ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਅੱਜ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲਾ ਪਲ ਹੈ। ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਮਾਨ ਨੇ ਸਾਰੇ ਵਿਗਿਆਨੀਆਂ ਸਮੇਤ ਸਮੂਹ ਸਟਾਫ ਨੂੰ ਉਨਾਂ ਦੀ ਲਗਨ ਅਤੇ ਮਿਹਨਤ ਲਈ ਨਮਨ ਕੀਤਾ।