udhavThackeray ਨੇ ਕੀਤੀ ਵਿਭਾਗਾਂ ਦੀ ਵੰਡ

udhavThackeray

ਐੱਨ.ਸੀ.ਪੀ. ਕੋਲ ਹੋਵੇਗਾ ਵਿੱਤ ਮੰਤਰਾਲਾ

ਮੁੰਬਈ। ਮਹਾਰਾਸ਼ਟਰ ‘ਚ ਉਧਵ ਠਾਕਰੇ ਦੀ ਅਗਵਾਈ ‘ਚ ਗਠਿਤ ਮਹਾਰਾਸ਼ਟਰ ਵਿਕਾਸ ਆਘਾੜੀ ਦੀ ਸਰਕਾਰ ‘ਚ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਵਿਭਾਗਾਂ ਨੂੰ ਵੀਰਵਾਰ ਨੂੰ ਵੰਡ ਦਿੱਤਾ ਗਿਆ। ਸ਼ਿਵ ਸੇਨਾ ਏਕਨਾਥ ਸ਼ਿੰਦੇ ਨੂੰ ਸੂਬੇ ਦਾ ਗ੍ਰਹਿ, ਸ਼ਹਿਰੀ ਵਿਕਾਸ, ਵਾਤਾਵਰਣ, ਪੀ.ਡਬਲਿਊ.ਡੀ, ਸੈਰ ਸਪਾਟਾ ਅਤੇ ਸੰਸਦੀ ਕਾਰਜ ਮੰਤਰਾਲਾ ਦੀ ਜ਼ਿੰਮੇਵਾਰੀ ਮਿਲੀ ਹੈ। ਐੱਨ.ਸੀ.ਪੀ. ਨੇਤਾ ਝਗਨ ਭੁਜਬਲ ਨੂੰ ਦਿਹਾਤੀ ਵਿਕਾਸ, ਸਾਮਾਜਿਕ ਨਿਆਂ, ਜਲ ਸਰੋਤ ਅਤੇ ਸੂਬਾ ਉਤਪਾਦ ਚਾਰਜ ਮਿਲਿਆ ਹੈ। ਐੱਨ.ਸੀ.ਪੀ. ਦੇ ਇਕ ਨੇਤਾ ਜਯੰਤ ਪਾਟਿਲ ਨੂੰ ਵਿੱਤ ਅਤੇ ਯੋਜਨਾ, ਰਿਹਾਇਸ਼, ਖਾਦ ਸਪਲਾਈ ਅਤੇ ਮਜ਼ਦੂਰ ਮੰਤਰਾਲਾ ਦਿੱਤਾ ਗਿਆ ਹੈ। ਉਥੇ ਹੀ ਕਾਂਗਰਸ ਨੇਤਾ ਬਾਲਾ ਸਾਹਿਬ ਥੋਰਾ ਨੂੰ ਮਾਲੀਆ, ਸਕੂਲ ਸਿੱਖਿਆ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰਾਲਾ ਮਿਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

udhav Thackeray

LEAVE A REPLY

Please enter your comment!
Please enter your name here