ਅਮਨ ਕਾਨੂੰਨ ਦੀ ਵਿਗੜੀ ਸਥਿਤੀ, ਅਧਿਕਾਰੀਆ ’ਤੇ ਡਿੱਗੀ ਗਾਜ਼, 6 ਐਸ.ਐਸ.ਪੀ. ਸਣੇ ਵੱਡੇ ਅਧਿਕਾਰੀਆਂ ਦੇ ਤਬਾਦਲੇ

Transfers

Transfers : ਪਟਿਆਲਾ ਦੇ ਐਸਐਸਪੀ ਦੀਪਕ ਪਾਰਿਖ ਦਾ ਵੀ ਤਬਾਦਲਾ, ਪਟਿਆਲਾ ਲੁੱਕੇ ਹੋਏ ਸਨ ਗੈਂਗਸਟਰ

  • ਮੁਹਾਲੀ, ਰੋਪੜ, ਮਾਨਸਾ, ਫਿਰੋਜ਼ਪੁਰ ਸਣੇ ਸੰਗਰੂਰ ਦੇ ਐਸ.ਐਸ.ਪੀ. ਦਾ ਵੀ ਹੋਇਆ ਤਬਾਦਲਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਲਗਾਤਾਰ ਵਿਗੜ ਰਹੀਂ ਅਮਨ ਅਤੇ ਕਾਨੂੰਨ ਦੀ ਸਥਿਤੀ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ’ਤੇ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ 6 ਐਸਐਸਪੀ ਸਣੇ 33 ਪੁਲਿਸ ਅਧਿਕਾਰੀਆਂ ਦੇ ਤਬਾਦਲੇ (Transfers)ਕਰ ਦਿੱਤੇ ਗਏ ਹਨ, ਜਿਨਾਂ ਵਿੱਚ ਉੱਚ ਅਧਿਕਾਰੀ ਵੀ ਸ਼ਾਮਲ ਹਨ।

ਇਨਾਂ ਦੀ ਡਿਊਟੀ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲਾਗੂ ਕਰਨਾ ਵੀ ਸੀ ਪਰ ਪੁਲਿਸ ਅਧਿਕਾਰੀ ਇਸ ਵਿੱਚ ਕਾਮਯਾਬ ਨਹੀਂ ਹੋਏ ਹਨ। ਕੋਟਕਪੂਰਾ ਵਿਖੇ ਸਰੇਆਮ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਲਤ ਕਰਕੇ ਭੱਜਣ ਵਾਲੇ ਗੈਂਗਸਟਰ ਪਟਿਆਲਾ ਜ਼ਿਲੇ ਦੇ ਪਿੰਡ ਵਿੱਚ ਆ ਲੁੱਕੇ ਪਰ ਪਟਿਆਲਾ ਪੁਲਿਸ ਨੂੰ ਇਸ ਦੀ ਭਿਣਕ ਤੱਕ ਨਹੀਂ ਲਗੀ, ਜਿਸ ਕਾਰਨ ਪਟਿਆਲਾ ਦੇ ਐਸ.ਐਸ.ਪੀ. ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਮੁਹਾਲੀ, ਰੋਪੜ, ਮਾਨਸਾ, ਫਿਰੋਜ਼ਪੂਰ ਅਤੇ ਸੰਗਰੂਰ ਜ਼ਿਲੇ ਦੇ ਐਸ.ਐਸ.ਪੀ. ਨੂੰ ਵੀ ਬਦਲ ਦਿੱਤਾ ਗਿਆ ਹੈ।

ਕੁਲਦੀਪ ਸਿੰਘ ਨੂੰ ਸਪੈਸ਼ਲ ਡੀਜੀਪੀ ਐਸ.ਟੀ.ਐਫ. ਪੰਜਾਬ ਨਿਯੁਕਤ ਕੀਤਾ

ਸ਼ਨਿੱਚਰਵਾਰ ਨੂੰ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਬਾਦਲੇ ਦੇ ਆਦੇਸ਼ਾਂ ਅਨੁਸਾਰ ਕੁਲਦੀਪ ਸਿੰਘ ਨੂੰ ਸਪੈਸ਼ਲ ਡੀਜੀਪੀ ਐਸ.ਟੀ.ਐਫ. ਪੰਜਾਬ ਲਗਾਇਆ ਗਿਆ ਹੈ, ਇਸ ਅਹੁਦੇ ‘ਤੇ ਪਹਿਲਾਂ ਤੋਂ ਤੈਨਾਤ ਹਰਪ੍ਰੀਤ ਸਿੰਘ ਸਿੱਧੂ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਗਏ ਹਨ, ਜਿਸ ਕਾਰਨ ਇਹ ਅਹਿਮ ਅਹੁਦਾ ਖ਼ਾਲੀ ਹੋ ਰਿਹਾ ਸੀ। ਇਥੇ ਹੀ ਬੀ. ਚੰਦਰ ਸੇਖਰ ਨੂੰ ਏ.ਡੀ.ਜੀ.ਪੀ. ਜੇਲ, ਐਲ.ਕੇ. ਯਾਦਵ ਨੂੰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਆਰ.ਕੇ. ਜੈਸਵਾਲ ਨੂੰ ਆਈਜੀਪੀ ਐਸ.ਟੀ.ਐਫ਼ ਪੰਜਾਬ, ਗੁਰਿੰਦਰ ਸਿੰਘ ਨੂੰ ਆਈ.ਜੀ.ਪੀ. ਲਾਅ ਅਤੇ ਆਰਡਰ ਪੰਜਾਬ, ਐਸਪੀਐਸ ਪਰਮਾਰ ਨੂੰ ਆਈ.ਜੀ.ਪੀ. ਬਠਿੰਡਾ ਰੈਂਜ, ਨੌਨਿਹਾਲ ਸਿੰਘ ਨੂੰ ਆਈ.ਜੀ.ਪੀ. ਪਰਸੋਨਲ ਅਤੇ ਕ੍ਰਾਇਮ ਪੰਜਾਬ, ਅਰੁਣ ਪਾਲ ਸਿੰਘ ਨੂੰ ਆਈਜੀਪੀ ਪੋ੍ਰਵੀਜੀਨਿੰਗ ਪੰਜਾਬ, ਸਿਵੇ ਕੁਾਰ ਵਰਮਾ ਨੂੰ ਆਈ.ਜੀ.ਪੀ. ਸੁਰੱਖਿਆ ਪੰਜਾਬ,

ਜਸਕਰਨ ਸਿੰਘ ਨੂੰ ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ, ਕੌਸਤੁਬ ਸ਼ਰਮਾ ਨੂੰ ਆਈ.ਜੀ.ਪੀ. ਮੁਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ, ਗੁਰਸ਼ਰਨ ਸਿੰਘ ਨੂੰ ਆਈ.ਜੀ.ਪੀ. ਜਲੰਧਰ ਰੈਂਜ, ਇੰਦਰਬੀਰ ਸਿੰਘ ਨੂੰ ਡੀਆਈਜੀ ਪ੍ਰਬੰਧਨ ਪੀਏਪੀ ਜਲੰਧਰ, ਐਸ. ਭੁਪਤੀ ਨੂੰ ਡੀਜੀਆਈ ਪ੍ਰੋਵੀਜੀਨਿੰਗ ਪੰਜਾਬ, ਨਰਿੰਦਰ ਭਾਰਗਵ ਨੂੰ ਡੀਆਈਜੀ ਤੇ ਜੁਆਇੰਟ ਡਾਇਰੈਕਟਰ ਐਮ.ਆਰ.ਐਸ. ਪੀ.ਏ.ਪੀ. ਫਿਲੌਰ, ਗੁਰਦਿਆਲ ਸਿੰਘ ਨੂੰ ਡੀਜੀਆਈ ਏਜੀਟੀਐਫ ਪੰਜਾਬ, ਰਣਜੀਤ ਸਿੰਘ ਨੂੰ ਡੀਆਈਜੀ ਫਿਰੋਜ਼ਪੂਰ ਰੈਂਜ, ਮਨਦੀਪ ਸਿੰਘ ਸਿੱਧੂ ਨੂੰ ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ, ਨਵੀਨ ਸਿੰਗਲਾ ਨੂੰ ਡੀ.ਆਈ.ਜੀ. ਪ੍ਰਬੰਧਨ ਚੰਡੀਗੜ, ਸੰਦੀਪ ਗਰਗ ਨੂੰ ਐਸ.ਐਸ.ਪੀ. ਮੁਹਾਲੀ,

ਵਿਵੇਕ ਸ਼ੀਲ ਨੂੰ ਐਸ.ਐਸ.ਪੀ. ਰੋਪੜ, ਨਾਨਕ ਸਿੰਘ ਨੂੰ ਐਸ.ਐਸ.ਪੀ. ਮਾਨਸਾ, ਗੌਰਵ ਤੂਰਾ ਨੂੰ ਏ.ਆਈ.ਜੀ. ਪਰਸੋਨਲ-2 ਪੰਜਾਬ, ਕੰਵਰਦੀਪ ਕੌਰ ਨੂੰ ਐਸ.ਐਸ.ਪੀ. ਫਿਰੋਜ਼ਪੂਰ, ਸੁਰੇਂਦਰ ਲਾਂਬਾ ਨੂੰ ਐਸ.ਐਸ.ਪੀ. ਸੰਗਰੂਰ, ਗੁਰਮੀਤ ਸਿੰਘ ਚੌਹਾਨ ਨੂੰ ਐਸ.ਐਸ.ਪੀ. ਤਰਨਤਾਰਨ, ਵਰੂਨ ਸ਼ਰਮਾ ਨੂੰ ਐਸ.ਐਸ.ਪੀ. ਪਟਿਆਲਾ, ਦੀਪਕ ਪਾਰਿਕ ਨੂੰ ਏ.ਆਈ.ਜੀ. ਪ੍ਰਸੋਨਲ-1 ਪੰਜਾਬ, ਸਚਿਨ ਗੁਪਤਾ ਨੂੰ ਏ.ਆਈ.ਜੀ. ਪ੍ਰੋਵੀਜੀਨਿੰਗ ਪੰਜਾਬ, ਓਪਿੰਦਰ ਸਿੰਘ ਘੁੰਮਣ ਨੂੰ ਐਸ.ਐਸ.ਪੀ. ਮੁਕਤਸਰ ਸਾਹਿਬ, ਮਨਜੀਤ ਸਿੰਘ ਨੂੰ ਏ.ਆਈ.ਜੀ. ਏ.ਆਰ.ਪੀ. ਜਲੰਧਰ, ਬਲਵੰਤ ਕੌਰ ਨੂੰ ਏ.ਆਈ.ਜੀ. ਟਰਾਂਸਪੋਰਟ ਪੰਜਾਬ, ਹਰਮੀਤ ਸਿੰਘ ਨੂੰ ਏ.ਆਈ.ਜੀ. ਜੀਆਰਪੀ ਪੰਜਾਬ ਤੈਨਾਤ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ