ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ : 128 ਮੈਡਲ ਲੈ ਕੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Shah Satnam Ji Girls School

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਨੂੰ ਦਿੱਤਾ ਸਿਹਰਾ

  • 70 ਖਿਡਾਰਨਾਂ ਦੀ ਹੋਈ ਸੂਬਾ ਪੱਧਰੀ ਸਕੂਲੀ ਖੇਡਾਂ ਲਈ ਚੋਣ
  •  60 ਸੋਨਾ, 42 ਚਾਂਦੀ ਤੇ 26 ਕਾਂਸੀ ਮੈਡਲ ਪਾਏ ਝੋਲੀ

(ਸੱਚ ਕਹੂੰ ਨਿਊਜ਼ / ਸੁਨੀਲ ਵਰਮਾ) ਸਰਸਾ। ਬੀਤੇ ਦਿਨ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਇੱਕ ਵਾਰ ਫਿਰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ (Shah Satnam Ji Girls School) ਦੀਆਂ ਖਿਡਾਰਨਾਂ ਵੱਲੋਂ ਆਪਣੇ ਅਨੌਖੇ ਖੇਡ ਤਰੀਕਿਆਂ ਦਾ ਪ੍ਰਦਰਸ਼ਨ ਕਰਦੇ ਹੋਏ 128 ਮੈਡਲ ਹਾਸਲ ਕੀਤੇ ਹਨ ਇਨ੍ਹਾਂ ’ਚ 60 ਸੋਨ ਮੈਡਲ, 42 ਚਾਂਦੀ ਤੇ 26 ਕਾਂਸੀ ਦੇ ਮੈਡਲ ਸ਼ਾਮਲ ਹਨ। ਨਾਲ ਹੀ 70 ਖਿਡਾਰਣਾਂ ਦੀ ਸਕੂਲੀੇ ਸਟੇਟ ਖੇਡਾਂ ਲਈ ਚੋਣ ਹੋਈ ਹੈ।

ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ’ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ (Shah Satnam Ji Girls School) ਦੀਆਂ 124 ਖਿਡਾਰਨਾਂ ਨੇ ਹਿੱਸਾ ਲਿਆ ਸੀ। ਮੈਡਲ ਜੇਤੂ ਖਿਡਾਰਨਾਂ ਦਾ ਸੋਮਵਾਰ ਨੂੰ ਸਕੂਲ ’ਚ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਵਾਈਸ ਪ੍ਰਿੰਸੀਪਲ ਸੀਮਾ ਛਾਬੜਾ ਇੰਸਾਂ ਤੇ ਖੇਡ ਇੰਚਾਰਜ ਡਾ. ਰਿਸ਼ੂ ਤੋਮਰ ਨੇ ਉਨ੍ਹਾ ਨੂੰ ਵਧਾਈ ਦਿੰਤੀ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਉੱਥੇ ਹੀ ਜੇਤੂ ਖਿਡਾਰਣਾਂ ਨੇ ਆਪਣੀ ਸਫ਼ਤਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਆਧੁਨਿਕ ਤਕਨੀਕਾਂ ਨੂੰ ਦਿੱਤਾ। ਇਸ ਮੌਕੇ ਖੇਡ ਕੋਚ ਨਿਰਮਲ ਨੈਨ, ਮੰਜੂ ਟੋਹਾਣਾ, ਸੁਖਪ੍ਰੀਤ, ਅੰਕੁਰ, ਕਰਨਵੀਰ, ਰਮਨ, ਕੁਸੁਮ ਰਵਿਤਾ, ਨੀਲਮ ਤੇ ਸਵਪਨਿਲ ਸਮੇਤ ਹੋਰ ਸਟਾਫ਼ ਮੈਂਬਰ ਤੇ ਖਿਡਾਰਨਾਂ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here