Protest: ਜ਼ਿਲ੍ਹਾ ਕਚਹਿਰੀ ਦੇ ਲਾਇਸੰਸ ਹੋਲਡਰਾਂ ਨੇ ਵਿਸ਼ਾਲ ਦਿੱਤਾ ਰੋਸ ਧਰਨਾ 

Protest
ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਕਚਹਿਰੀ ਵਿੱਚ ਲਾਇਸੈਂਸ ਹੋਲਡਰਾਂ ਵੱਲੋਂ ਵਿਸ਼ਾਲ ਰੋਸ ਧਰਨਾ ਦਿੱਤੇ ਜਾਣ ਦਾ ਦ੍ਰਿਸ਼। ਤਸਵੀਰ: ਅਨਿਲ ਲੁਟਾਵਾ

ਮਾਮਲਾ ਲਾਇਸੈਂਸ ਹੋਲਡਰਾਂ ਦੇ ਚੈਂਬਰ ਸਬ ਡਿਵੀਜ਼ਨ ਕੰਪਲੈਕਸ ਵਿੱਚ ਤਬਦੀਲ ਕਰਨ ਦਾ

Protest: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਅੱਜ ਜ਼ਿਲ੍ਹਾ ਕਚਹਿਰੀ ਦੇ ਸਾਰੇ ਲਾਇਸੈਂਸ ਹੋਲਡਰਾਂ ਨੇ ਉਨ੍ਹਾਂ ਦੇ ਚੈਂਬਰ ਸਬ ਡਿਵੀਜ਼ਨ ਕੰਪਲੈਕਸ ਵਿੱਚ ਤਬਦੀਲ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਧਾਨ ਅਨੂਪਮ ਸ਼ਰਮਾ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਮੌਕੇ ਅਨੁਪਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਚੈਂਬਰ ਪਹਿਲਾਂ ਵੀ 2-3 ਵਾਰ ਜ਼ਿਲ੍ਹਾ ਕਚਹਿਰੀ ਵਿੱਚ ਇੱਧਰੋਂ-ਉਧਰ ਕੀਤੇ ਜਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦਾ ਨਵਾਂ ਚੈਂਬਰ ਸਥਾਪਿਤ ਕਰਨ ਤੇ ਕਾਫੀ ਖਰਚਾ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਜ਼ਿਲ੍ਹਾ ਕਚਹਿਰੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਲਾਇਸੈਂਸ ਲੈ ਕੇ ਇਹ ਕੰਮ ਕਰ ਰਹੇ ਹਨ। ਜਿਨ੍ਹਾਂ ਵਿੱਚ ਫੋਟੋ ਸਟੇਟ, ਫੋਟੋਗਰਾਫਰ, ਵਾਸੀਕਾ ਨਵੀਸ ਅਤੇ ਕੰਪਿਊਟਰ ਟਾਈਪ ਕਰਨ ਵਾਲੇ ਵੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਚਹਿਰੀ ਵਿੱਚ ਵਕੀਲਾਂ ਦੇ ਨਵੇਂ ਚੈਂਬਰ ਬਣ ਰਹੇ ਹਨ। ਜਿਸ ਕਾਰਨ ਉਨ੍ਹਾਂ ਦੇ ਚੈਂਬਰ ਸਿਵਲ ਹਸਪਤਾਲ ਦੇ ਸਾਹਮਣੇ ਸਬ ਡਿਵੀਜ਼ਨ ਕੰਪਲੈਕਸ ਵਿੱਚ ਤਬਦੀਲ ਕੀਤੇ ਜਾ ਰਹੇ ਹਨ। ਜਿਸ ਨਾਲ ਉਨ੍ਹਾਂ ਦੇ ਰੁਜ਼ਗਾਰ ’ਤੇ ਵੀ ਅਸਰ ਪਵੇਗਾ। ਉਨ੍ਹਾਂ ਦੱਸਿਆ ਕਿ ਸਬ ਡਿਵੀਜ਼ਨ ਕੰਪਲੈਕਸ ਵਿੱਚ ਜਿੱਥੇ ਉਨ੍ਹਾਂ ਨੂੰ ਨਵੀਂ ਜਗ੍ਹਾਂ ਚੈਂਬਰਾਂ ਦੀ ਅਲਾਟ ਕੀਤੀ ਜਾ ਰਹੀ ਹੈ, ਉੱਥੇ ਨਾਲ ਹੀ (ਪਾਣੀ ਵਾਲਾ ਵੱਡਾ ਚੋਆ) ਲੰਘਦਾ ਹੈ, ਜਿਸ ਵਿੱਚ ਪਾਣੀ ਵਧਣ ਨਾਲ ਉਕਤ ਜਗ੍ਹਾਂ ’ਤੇ ਕਈ ਫੁੱਟ ਤੱਕ ਪਾਣੀ ਭਰ ਜਾਵੇਗਾ ਅਤੇ ਉਨ੍ਹਾਂ ਦੇ ਚੈਂਬਰਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈਂ, ਜੋ ਜਗ੍ਹਾਂ ਸਬ ਡਿਵੀਜ਼ਨ ਦਫਤਰ ਵਿੱਚ ਚੈਂਬਰ ਲਈ ਅਲਾਟ ਕੀਤੀ ਗਈ ਹੈ, ਉਹ ਜਗ੍ਹਾਂ ਬਹੁਤ ਹੀ ਨੀਵੀ ਹੈ। Protest

ਇਹ ਵੀ ਪੜ੍ਹੋ: Punjab Police: ਪੁਲਿਸ ਦੀ ਵੱਡੀ ਕਾਰਵਾਈ, ਗੁੰਮ ਹੋਏ ਫੋਨ ਟਰੇਸ ਕਰਕੇ ਲੋਕਾਂ ਨੂੰ ਸੌਂਪੇ

ਜ਼ਿਲ੍ਹਾ ਕਚਹਿਰੀ ਵਿੱਚ ਲਗਭਗ 100 ਦੇ ਕਰੀਬ ਲਾਇਸੈਂਸ ਹੋਲਡਰ ਹਨ। ਜ਼ਿਲ੍ਹਾ ਕਚਹਿਰੀ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਲੋਕ ਆਪਣੇ ਕੰਮਾਂ ਲਈ ਆਉਂਦੇ ਹਨ, ਜਦਕਿ ਸਬ ਡਿਵੀਜ਼ਨ ਦਫਤਰ ਵਿੱਚ ਕੁਝ ਲੋਕ ਹੀ ਆਉਂਦੇ ਹਨ ਅਤੇ ਉੱਥੇ 100 ਦੇ ਕਰੀਬ ਲਾਇਸੈਂਸ ਹੋਲਡਰਾਂ ਨੂੰ ਚੈਬਰ ਬਣਾ ਕੇ ਦੇਣ ਨਾਲ ਉਨ੍ਹਾਂ ਦਾ ਕੰਮ ਵੀ ਨਹੀਂ ਚੱਲੇਗਾ। ਇਸ ਲਈ ਉਨ੍ਹਾਂ ਦੇ ਚੈਂਬਰਾਂ ਨੂੰ ਜ਼ਿਲ੍ਹਾ ਕਚਹਿਰੀ ਵਿੱਚ ਹੀ ਰਹਿਣ ਦਿੱਤਾ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੰਜੀਵ ਭਾਰਦਵਾਜ, ਗੁਰਚਰਨ ਸਿੰਘ, ਦਲਬਾਰਾ ਸਿੰਘ, ਜਗਤਾਰ ਸਿੰਘ, ਗੁਰਵਿੰਦਰ ਸਿੰਘ, ਸ਼ੇਰ ਸਿੰਘ, ਮੰਗਤ ਰਾਮ, ਪਰਮਜੀਤ ਸਿੰਘ, ਓਕਾਰ ਸਿੰਘ, ਸੁੱਖ ਲਾਲ ਗਰਗ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਜਸਵੰਤ ਸ਼ਾਹੀ, ਨਿਰਮਲ ਸਿੰਘ, ਕਪਿਲ ਕੁਮਾਰ ਬਿੱਟੂ ਅਤੇ ਹੋਰ ਹਾਜ਼ਰ ਸਨ। Protest