ਬਲਾਕ ਪੱਧਰੀ ਨਾਮ ਚਰਚਾ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

raisan

ਬਲਾਕ ਪੱਧਰੀ ਨਾਮ ਚਰਚਾ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

(ਰਵਿੰਦਰ ਕੋਛੜ) ਫਿਰੋਜ਼ਪਰ । ਬਲਾਕ ਫਿਰੋਜਪੁਰ ਸ਼ਹਿਰ ਦੀ ਨਾਮ ਚਰਚਾ ਸਥਾਨਕ ਨਾਮ ਚਰਚਾ ਘਰ ਵਿਚ ਧੂਮ ਧਾਮ ਨਾਲ ਹੋਈ। ਨਾਮ ਚਰਚਾ ਦੀ ਕਾਰਵਾਈ ਡਾ. ਮੁਕੇਸ਼ ਇੰਸਾ ਭੰਗੀਦਾਸ ਨੇ ਪਵਿੱਤਰ ਨਾਅਰਾ ਲਗਾ ਕੇ ਸ਼ੁਰੂ ਕੀਤੀ। ਕਵੀਰਾਜਾਂ ਨੇ ਦਰਬਾਰ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਅਤੇ ਸ਼ਾਮ ਲਾਲ ਇੰਸਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ-ਮਹਾਤਮਾ ਦੇ ਬਚਨ ਪੜ੍ਹ ਕੇ ਸੁਣਾਏ ਅਤੇ ਸਾਧ-ਸੰਗਤ ਨੂੰ ਇਨ੍ਹਾਂ ’ਤੇ ਅਮਲ ਕਰਨ ਲਈ ਬੇਨਤੀ ਕੀਤੀ।

ਡਾ. ਮੁਕੇਸ਼ ਇੰਸਾਂ ਭੰਗੀਦਾਸ ਨੇ ਸਾਧ-ਸੰਗਤ ਮਹੀਨੇਵਾਰ ਸੇਵਾ 17-18 ਜੂਨ ਨੂੰ ਦਰਬਾਰ ਜਾ ਕੇ ਵੱਧ ਤੋਂ ਵੱਧ ਸੇਵਾ ਕਰਨ ਅਤੇ ਸਿਮਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਵੇਸ਼ ਕੁਮਾਰ ਇੰਸਾਂ 15 ਮੈਂਬਰ, ਜੋਗਿੰਦਰ ਇੰਸਾਂ 15 ਮੈਂਬਰ, ਸੇਵਾ ਸਿੰਘ ਇੰਸਾਂ 15 ਮੈਂਬਰ, ਗੁਰਸ਼ਰਨ ਸਿੰਘ 15 ਮੈਂਬਰ, ਬਲਦੇਵ ਸਿੰਘ ਇੰਸਾਂ, ਹਰਮੀਤ ਫਿਰ ਕੀ ਹਰਮਨ ਸਿੰਘ ਸਮੇਤ ਬਾਕੀ ਸੰਮਤੀ ਦੇ ਮੈਂਬਰ ਅਤੇ ਸਾਧ ਸੰਗਤ ਹਾਜ਼ਰ ਸੀ । ਨਾਮ ਚਰਚਾ ਦੇ ਅਖੀਰ ਵਿਚ ਅੱਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here