(ਮਨੋਜ), ਮਲੋਟ। ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਪੂਜਨੀਕ ਗੁਰੂ ਜੀ ਦੇ ਬਚਨਾਂ ‘ਤੇ ਚੱਲਦੇ ਹੋਏ ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਰਹਿੰਦੀ ਹੈ ਅਤੇ ਦੀਵਾਲੀ ਦੇ ਸ਼ੁੱਭ ਦਿਹਾੜੇ ‘ਤੇ ਪੂਜਨੀਕ ਗੁਰੂ ਜੀ ਦੇ ਵਚਨਾਂ ‘ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਗਰਭਵਤੀ ਭੈਣ ਨੂੰ ਪੋਸ਼ਟਿਕ ਆਹਾਰ ਵੰਡਿਆ ਗਿਆ।
ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਕਮਲ ਇੰਸਾਂ, ਰਮੇਸ਼ ਇੰਸਾਂ (ਭੋਲਾ), ਹਰਪਾਲ ਇੰਸਾਂ (ਰਿੰਕੂ), ਸੁਜਾਨ ਭੈਣਾਂ ਸਤਵੰਤ ਇੰਸਾਂ, ਨਗਮਾ ਇੰਸਾਂ, ਸਰੋਜ ਇੰਸਾਂ ਤੋਂ ਇਲਾਵਾ ਸੇਵਾਦਾਰ ਭੈਣ ਆਗਿਆ ਕੌਰ ਇੰਸਾਂ, ਊਸ਼ਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਤਿਓਹਾਰਾਂ ਮੌਕੇ ਲੋੜਵੰਦਾਂ ਦੀ ਮੱਦਦ ਕਰਨ ਦੇ ਫਰਮਾਏ ਵਚਨਾਂ ‘ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਨੇ 7 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ 1 ਲੋੜਵੰਦ ਗਰਭਵਤੀ ਭੈਣ ਨੂੰ ਪੌਸ਼ਟਿਕ ਆਹਾਰ ਵੰਡਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰਦੀ ਰਹੇਗੀ। ਇਸ ਮੌਕੇ ਜੋਨ ਦੇ ਭੰਗੀਦਾਸ ਭੋਲਾ ਇੰਸਾਂ, ਡਾ. ਇਕਬਾਲ ਇੰਸਾਂ, ਪਿੰਡ ਮਲੋਟ ਤੋਂ ਬਲਦੇਵ ਇੰਸਾਂ ਅਤੇ ਸੱਚ ਕਹੂੰ ਏਜੰਸੀ ਹੋਲਡਰ ਅਰੁਣ ਕੁਮਾਰ ਇੰਸਾਂ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ