Welfare Work: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ । ਬਲਾਕ ਜ਼ੀਰਾ ਤੇ ਮੱਖੂ ਦੀ ਬਲਾਕ ਪੱਧਰੀ ਨਾਮ ਚਰਚਾ ਬੀਤੇ ਦਿਨ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਤਾ ਭਲਾਈ ਕੇਂਦਰ ਛੂਛਕ ਬਲਾਕ ਜੀਰਾ ਵਿਖੇ ਹੋਈ । ਜਿਸ ਵਿੱਚ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ । ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਸੰਜੀਵ ਕੁਮਾਰ ਇੰਸਾਂ ਜੀਰਾ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਬੋਲ ਕੇ ਸ਼ੁਰੂ ਕਰਵਾਈ ।
ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦ ਬੋਲੇ ਤੇ ਸੰਤ-ਮਹਾਤਮਾ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਸੰਜੀਵ ਕੁਮਾਰ ਇੰਸਾਂ ਵਾਸੀ ਮੱਲਾਂ ਵਾਲਾ ਬਲਾਕ ਮੱਖੂ ਨੇ ਆਪਣੀ ਪਤਨੀ ਸੋਨੀਆ ਰਾਣੀ ਇੰਸਾਂ ਦੀ ਪਹਿਲੀ ਬਰਸ਼ੀ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪੰਜ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਤੇ 40 ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਸ਼ਾਲ ਵੰਡੇ।
ਇਹ ਵੀ ਪੜ੍ਹੋ: Birmingham News: ਬਰਮਿੰਘਮ ਦੀ ਸਾਧ-ਸੰਗਤ ਨੇ ਲਗਾਏ 75 ਪੌਦੇ ਅਤੇ ਚਲਾਇਆ ਸਫਾਈ ਅਭਿਆਨ
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਜੇ ਇੰਸਾਂ 85 ਮੈਂਬਰ ਪੰਜਾਬ ਨੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦੇ 167 ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਉਹਨਾਂ ਦੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਇੰਸਾਂ , ਸਤੀਸ਼ ਕੁਮਾਰ ਇੰਸਾਂ ਮੱਖੂ ਰਾਜਕੁਮਾਰ ਮੱਖੂ , ਪ੍ਰਦੀਪ ਇੰਸਾਂ, ਸੁਖਮੰਦਰ ਸਿੰਘ ਇੰਸਾਂ , ਨਿਰਮਲ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਤੋਂ ਇਲਾਵਾ ਸਮੁੱਚੀਆਂ ਸੰਮਤੀਆਂ ਦੇ ਸੇਵਾਦਾਰ ਤੇ ਸਾਧ-ਸੰਗਤ ਮੌਜੂਦ ਸੀ । Welfare Work