ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Farmer, Suicide

ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ ਮ੍ਰਿਤਕ

ਜਸਵੰਤ ਸਿੰਘ, ਮਹਿਲ ਕਲਾਂ: ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਮਾਨਸਿਕ ਤੌਰ ‘ਤੇ ਪ੍ਰੇਸਾਨ ਰਹਿਣ ਕਾਰਨ ਖੇਤ ਵਿੱਚ ਜਾ ਕੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਥਾਣਾ ਮਹਿਲ ਕਲਾਂ ਦੇ ਐਸਐਚਓ ਨਾਇਬ ਸਿੰਘ ਬਹਿਣੀਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਕਾਲੂ (35) ਪੁੱਤਰ ਖੁਸਪਾਲ ਸਿੰਘ ਵਾਸੀ ਕਲਾਲਾ ਪਿਛਲੇ ਸਮੇ ਘਰ ‘ਚ ਰੱਖੀਆਂ 4 ਗਾਵਾਂ ਦੀ ਮੌਤ ਹੋ ਜਾਣ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸਾਨ ਰਹਿੰਦਾ ਸੀ।

ਜਿਸ ਨੇ ਬੀਤੇ ਕੱਲ ਦੁਪਹਿਰ ਵੇਲੇ ਆਪਣੇ ਖੇਤ ਜਾ ਕੇ ਮੋਟਰ ਵਾਲੇ ਕਮਰੇ ਨਾਲ ਲੱਗੀਆਂ ਲੋਹੇ ਦੀਆਂ ਪੌੜੀਆ ਨਾਲ ਰੱਸੀ ਬੰਨ ਕੇ ਫਾਹਾ ਲੈ ਲਿਆ। ਮ੍ਰਿਤਕ ਅਪਣੇ ਪਿੱਛੇ ਦੋ ਲੜਕੇ, ਪਤਨੀ ਅਤੇ ਮਾਪਿਆਂ ਨੂੰ ਛੱਡ ਗਿਆ। ਕਾਰਵਾਈ ਸਬੰਧੀ ਦੱਸਿਆ ਕਿ ਪਰਿਵਾਰ ਦੇ ਬਿਆਨਾ ਦੇ ਅਧਾਰ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।