ਮੰਗਣੀ ਕਰਕੇ ਵਿਆਹ ਕਰਨ ਤੋਂ ਇੰਨਕਾਰੀ ਹੋਇਆ ਲੜਕਾ | Suicide
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੰਗਣੀ ਕਰਵਾ ਕੇ ਲੜਕੇ ਵੱਲੋਂ ਵਿਆਹ ਕਰਨ ਤੋਂ ਇੰਨਕਾਰ ਕੀਤੇ ਜਾਣ ਦਾ ਸਦਮਾ ਨਾ ਸਹਾਰਦੇ ਹੋਏ ਲੜਕੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮਾਮਲੇ ’ਚ ਪੁਲਿਸ ਨੇ ਮਿ੍ਰਤਕ ਦੀ ਮਾਂ ਦੇ ਬਿਆਨਾਂ ’ਤੇ ਲੜਕੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸੁਨੀਤਾ ਦੇਵੀ ਪਤਨੀ ਵਿਸ਼ਾਲ ਸਹਨੀ ਵਾਸੀ ਫ਼ਿਰੋਜਪੁਰ ਰੋਡ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਭੂਮੀ ਉਰਫ਼ ਬਿੰਦੀਆ ਕੁਮਾਰੀ ਦੀ ਮੰਗਣੀ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਸ਼ਾਲ ਕੁਮਾਰ ਵਾਸੀ ਬਾੜੇਵਾਲ ਨਾਲ 12 ਜੂਨ ਨੂੰ ਕੀਤੀ ਸੀ। (Suicide)
ਇਹ ਵੀ ਪੜ੍ਹੋ : ਪਾਰਕ ’ਚ ਬੈਠੇ ਨਵੇਂ ਵਿਆਹੇ ਜੋੜੇ ਨੂੰ ਗੋਲੀਆਂ ਨਾਲ ਭੁੰਨ੍ਹਿਆ, ਇਲਾਕੇ ’ਚ ਦਹਿਸ਼ਤ
ਦੋਵੇਂ ਪਰਿਵਾਰ ਇਸ ਰਿਸਤੇ ਤੋਂ ਖੁਸ਼ ਸਨ ਪਰ ਅਚਾਨਕ ਹੀ ਮੰਗਣੀ ਤੋਂ ਕੁੱਝ ਦਿਨ ਬਾਅਦ ਵਿਸ਼ਾਲ ਨੇ ਭੂਮੀ ਨੂੰ ਫੋਨ ’ਤੇ ਉਸ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਜਿਸ ਕਰਕੇ ਦੁਖੀ ਹੋਈ 22 ਜੂਨ ਨੂੰ ਭੂਮੀ ਉਰਫ਼ ਬਿੰਦੀਆ ਕੁਮਾਰ ਨੇ ਅੇਪਲ ਹਾਈਟ ’ਚ ਬਣੀ ਸਕਿਊਰਟੀ ਪੋਸ਼ਟ ’ਚ ਆਪਣੀ ਚੁੰਨੀ ਨਾਲ ਫਾਹਾ ਲਾ ਲਿਆ। ਜਿਸ ਕਾਰਨ ਭੂਮੀ ਉਰਫ਼ ਬਿੰਦੀਆ ਕੁਮਾਰ (18) ਦੀ ਮੌਤ ਹੋ ਗਈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਜਗਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੀ ਮਾਂ ਸੁਨੀਤਾ ਦੇਵੀ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰਨ ਤੋਂ ਬਾਅਦ ਵਿਸ਼ਾਲ ਕੁਮਾਰ ਪੁੱਤਰ ਕਿਸ਼ਨ ਕੁਮਾਰ ਸਾਹਨੀ ਵਾਸੀ ਬਾੜੇਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। (Suicide)














