ਧਿਆਨ ਭਟਕਾ ਕੇ ਨੌਸਰਬਾਜ ਨੇ ਕਾਰੋਬਾਰੀ ਦੇ ਉਡਾਏ 11 ਲੱਖ ਰੁਪਏ

Ludhiana News

 ਹੈਬੋਵਾਲ ਕਲਾਂ ਦੀ ਘਟਨਾ | Robbers

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਟੇਰਿਆਂ (Robbers) ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਵਿਅਕਤੀ ਦਾ ਧਿਆਨ ਭਟਕਾ ਕੇ ਆਪਣਾ ਉੱਲੂ ਸਿੱਧਾ ਕਰ ਜਾਂਦੇ ਹਨ। ਅਜਿਹੀ ਹੀ ਵਾਕਿਆ ਇੱਥੇ ਹੈਬੋਵਾਲ ਕਲਾਂ ਇਲਾਕੇ ਵਿੱਚ ਵਾਪਰਿਆ ਜਿੱਥੇ ਬੀਤੀ ਦੇਰ ਰਾਤ ਨੌਸਰਬਾਜ ਨੇ ਇੱਕ ਕਾਰੋਬਾਰੀ ਦਾ ਧਿਆਨ ਭਟਕਾ ਕੇ ਉਸ ਕੋਲੋਂ 11 ਲੱਖ ਰੁਪਏ ਠੱਗ ਲਏ।

ਕਾਰੋਬਾਰੀ ਸ਼ਿਵ ਕੁਮਾਰ ਮੁਤਾਬਕ ਸੋਮਵਾਰ ਰਾਤ ਉਹ ਆਪਣੇ ਡਰਾਇਵਰ ਨਾਲ਼ ਕਾਰ ’ਚ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ। ਜਿਉਂ ਹੀ ਉਹ ਹੈਬੋਵਾਲ ਪੁਲੀ ਕੋਲ ਪੁੱਜੇ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨਾਂ ਨੂੰ ਉਨਾਂ ਦੀ ਕਾਰ ਦੇ ਪੈਂਚਰ ਹੋ ਜਾਣ ਦਾ ਇਸ਼ਾਰਾ ਕੀਤਾ। ਜਦ ਡਰਾਇਵਰ ਕਾਰ ਰੋਕ ਕੇ ਟਾਇਰ ਬਦਲਣ ਲੱਗਾ ਤਾਂ ਇਸ ਦੌਰਾਨ ਹੀ ਨੌਸਰਬਾਜ ਨੇ ਕਾਰ ਦਾ ਦਰਵਾਜਾ ਖੋਲਿਆ ਅਤੇ ਨਕਦੀ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਿਆ। (Robbers)

ਇਹ ਵੀ ਪੜ੍ਹੋ : ਮਈ ਮਹੀਨੇ ’ਚ ਬਰਾਮਦਗੀ, ਕਾਰਵਾਈ ਲਈ ਪੁਲਿਸ ਨੂੰ ਜੂਨ ਮਹੀਨੇ ’ਚ ਭੇਜਿਆ ਮੌਸੂਲ

ਜਿਉਂ ਹੀ ਉਹ ਮੁੜ ਕਾਰ ’ਚ ਆ ਕੇ ਬੈਠੇ ਤਾਂ ਕਾਰ ’ਚੋਂ ਨਕਦੀ ਵਾਲਾ ਬੈਗ ਗਾਇਬ ਸੀ। ਜਿਸ ਵਿੱਚ 11 ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਤੁਰੰਤ ਬਾਅਦ ਉਨਾਂ ਘਟਨਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ। ਥਾਣਾ ਹੈਬੋਵਾਲ ਦੀ ਪੁਲਿਸ ਨੇ ਪੀੜਤ ਸ਼ਿਵ ਕੁਮਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਲਈ ਘਟਨਾਂ ਸਥਾਨ ਨਜ਼ਦੀਕ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿੱਚ ਲੈ ਲਿਆ ਹੈ ਤੇ ਤਫ਼ਤੀਸ ਕੀਤੀ ਜਾ ਰਹੀ ਹੈ। (Robbers)

LEAVE A REPLY

Please enter your comment!
Please enter your name here