ਛਾਇਆ ਮਨਮੋਹਨ ਸਿੰਘ ਦਾ ਮੁੱਦਾ | Parliament
ਨਵੀਂ ਦਿੱਲੀ (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਗੁਜਰਾਤ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ਮੈਂਬਰਾਂ ਨੇ ਸੰਸਦ ‘ਚ ਜੰਮ ਕੇ ਹੰਗਾਮਾ ਕੀਤਾ ਜਿਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਦੋਵਾਂ ਸਦਨਾਂ ‘ਚ ਕਾਂਗਰਸ ਮੈਂਬਰਾਂ ਨੇ ਡਾ. ਸਿੰਘ ਖਿਲਾਫ਼ ਸ੍ਰੀ ਮੋਦੀ ਦੀ ਟਿੱਪਣੀ ਦਾ ਮਾਮਲਾ ਚੁੱਕਿਆ ਅਤੇ ‘ਪ੍ਰਧਾਨ ਮੰਤਰੀ ਮਾਫੀ ਮੰਗੇ’ ਦੇ ਨਾਅਰੇ ਲਾਉਂਦੇ ਹੋਏ ਹੰਗਾਮਾ ਕੀਤਾ। (Parliament)
Australian Open 2024 ਦੇ 5ਵੇਂ ਦਿਨ ਵੱਡਾ ਉਲਟਫੇਰ
ਜਿਸ ਕਾਰਨ ਕਾਰਵਾਈ ਇੱਕ ਵਾਰ ਮੁਲਤਵੀ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਲੋਕ ਸਭਾ ਦੀ ਕਾਰਵਾਈ ਸਵੇਰੇ ਸ਼ੁਰੂ ਕਰਦਿਆਂ ਹੀ ਸਪੀਕਰ ਸੁਮਿਤਰਾ ਮਹਾਜਨ ਨੇ ਪਿਛਲੇ ਦਿਨੀਂ ਕ੍ਰਿਸ਼ਨਾ ਨਦੀ ‘ਚ ਵਾਪਰੀ ਬੇੜੀ ਘਟਨਾ, ਓਖੀ ਚੱਕਰਵਾਤ ਅਤੇ ਵਿਦੇਸ਼ਾਂ ‘ਚ ਅੱਤਵਾਦੀ ਹਮਲਿਆਂ ‘ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਉਨ੍ਹਾਂ ਨੇ ਵੱਖ-ਵੱਖ ਸਥਾਨਾਂ ‘ਤੇ ਅੱਤਵਾਦੀ ਹਮਲਿਆਂ ਦੀ ਨਿੰਦਾ ਵੀ ਕੀਤੀ ਇਸ ਤੋਂ ਬਾਅਦ ਸਦਨ ‘ਚ ਕੁਝ ਦੇਰ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। (Parliament)
ਇਸ ਤੋਂ ਬਾਅਦ ਸ੍ਰੀਮਤੀ ਮਹਾਜਨ ਨੇ ਜਿਵੇਂ ਹੀ ਪ੍ਰਸ਼ਨਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧੀ ਧਿਰ ਦੇ ਮੈਂਬਰ ਖੜ੍ਹੇ ਹੋ ਕੇ ਮਨਮੋਹਨ ਸਿੰਘ ਮੁੱਦੇ ‘ਤੇ ਪ੍ਰਧਾਨ ਮੰਤਰੀ ਦੇ ਸਪੱਸ਼ਟੀਕਰਨ ਦੀ ਮੰਗ ਕਰਨ ਲੱਗੇ ਸਦਨ ‘ਚ ਕਾਂਗਰਸ ਦੇ ਆਗੂ ਮਲਿਕਾਅਰਜੂਨ ਖੜਗੇ ਨੇ ਖੜ੍ਹੇ ਹੋ ਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਵਿਰੋਧੀ ਧਿਰ ਅਤੇ ਸੱਤਾ ਧਿਰ ਦੇ ਮੈਂਬਰ ਜ਼ੋਰ-ਜ਼ੋਰ ਬੋਲਦੇ ਰਹੇ ਸ੍ਰੀਮਤੀ ਮਹਾਜਨ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕੀਤੀ ਪਰ ਹੰਗਾਮੇ ਜਾਰੀ ਰਹਿਣ ‘ਤੇ ਉਨ੍ਹਾਂ ਨੇ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਕਾਰਵਾਈ ਫਿਰ ਸ਼ੁਰੂ ਹੋਣ ‘ਤੇ ਸਪੀਕਰ ਨੇ ਜ਼ਰੂਰੀ ਕਾਗਜ਼ਾਤ ਸਦਨ ਪਟਲ ‘ਤੇ ਰੱਖਵਾਹੈ ਅਤੇ ਕੁਝ ਬਿੱਲ ਪੇਸ਼ ਕੀਤੇ ਗਏ ਇਸ ਦਰਮਿਆਨ ਕਾਂਗਰਸ ਦੇ ਮੈਂਬਰਾਂ ਅਤੇ ਸੱਤਾਧਾਰੀ ਭਾਜਪਾ ਦੇ ਮੈਂਬਰਾਂ ਦੇ ਹੰਗਾਮਾ ਕਰਨ ‘ਤੇ ਉਨ੍ਹਾਂ ਨੇ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। (Parliament)