ਸਾਡੇ ਨਾਲ ਸ਼ਾਮਲ

Follow us

11.5 C
Chandigarh
Saturday, February 14, 2026
More
    Home Breaking News ਰਾਮਵਿਲਾਸ ਪਾਸਵ...

    ਰਾਮਵਿਲਾਸ ਪਾਸਵਾਨ ਦਾ ਦੇਹਾਂਤ

    RamVilas Paswan

    ਸ਼ਨਿੱਚਰਵਾਰ ਨੂੰ ਪਟਨਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

    ਏਜੰਸੀ। ਕੇਂਦਰੀ ਖਪਤਕਾਰ ਤੇ ਜਨਤਕ ਸਪਲਾਈ ਪ੍ਰਣਾਲੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਵੀਰਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਚਿਰਾਗ ਨੇ ਲਿਖਿਆ, ‘ਪਾਪਾ…ਹੁਣ ਤੁਸੀਂ ਇਸ ਦੁਨੀਆ ‘ਚ ਨਹੀਂ ਹੋ ਪਰ ਮੈਨੂੰ ਪਤਾ ਹੈ ਕਿ ਤੁਸੀਂ ਜਿੱਥੇ ਵੀ ਹੋ ਹਮੇਸ਼ਾ ਮੇਰੇ ਸਾਥ ਹੋ ਮਿਸ ਯੂ ਪਾਪਾ…।

    RamVilas Paswan

    ਉਨ੍ਹਾਂ ਦਾ ਅੰਤਿਮ ਸਸਕਾਰ ਸ਼ਨਿੱਚਰਵਾਰ ਨੂੰ ਪਟਨਾ ‘ਚ ਕੀਤਾ ਜਾਵੇਗਾ।  ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਰਾਜ ਸਨਮਾਨਾਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ 12 ਜਨਪਥ ਦਿੱਲੀ ਲਿਆਂਦਾ ਜਾਵੇਗਾ। ਲੋਕਾਂ ਦੇ ਅੰਤਿਮ ਦਰਸ਼ਨਾਂ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਪਹਿਰ 2 ਵਜੇ ਪਟਨਾ ਲਿਆਦਾ ਜਾਵੇਗਾ। ਜਿੱਥੇ ਉਨ੍ਹਾਂ ਦੇ ਚਹੇਤੇ ਆਪਣੇ ਆਗੂ ਨੂੰ ਸ਼ਰਧਾਂਜਲੀ ਦੇਣ ਲਈ ਆ ਸਕਣਗੇ। ਦੁਪਹਿਰ 2 ਵਜੇ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਪਟਨਾ ਵਿਖੇ ਲੋਕ ਸ਼ਕਤੀ ਪਾਰਟੀ ਦੇ ਦਫ਼ਤਰ ‘ਚ ਰੱਖਿਆ ਜਾਵੇਗਾ। ਸ਼ਨਿੱਚਰਵਾਰ ਸਵੇਰੇ ਉਨ੍ਹਾਂ ਦਾ ਅੰਤਿਮ ਸਸਕਾਰ ਪਟਨਾ ‘ਚ ਕੀਤਾ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.