Delhi CM Rekha Gupta: ਦਿੱਲੀ ਦੀ CM ਰੇਖਾ ਗੁਪਤਾ ਨਾਲ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ

Delhi CM Rekha Gupta

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। Delhi CM Rekha Gupta: ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਕੌਮੀ ਆਗੂ ਐਡਵੋਕੇਟ ਅਕਸ਼ੈ ਜਨਾਲੀਆ ਵੱਲੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਉਹਨਾਂ ਵੱਲੋਂ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਡਵੋਕੇਟ ਅਕਸ਼ੈ ਜਨਾਲੀਆਂ ਨੇ ਦੱਸਿਆ ਕਿ ਯੁਵਾ ਫ਼ਰੰਟ, ਪੰਜਾਬ ਦੀ ਸਿਆਸਤ ਤੇ ਹੋਰ ਯੁਵਾਵਾਂ ਨਾਲ ਸੰਬੰਧਿਤ ਕਈ ਵਿਸ਼ੇਸ਼ ਮੁੱਦਿਆਂ ’ਤੇ ਗੱਲਬਾਤ ਹੋਈ।

ਇਹ ਖਬਰ ਵੀ ਪੜ੍ਹੋ : Drug Free Punjab: ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲਾਲਾਬਾਦ ਹਲਕੇ ’ਚ ਕੀਤਾ ਜਾਗਰੂਕਤਾ ਸਮਾਗਮ

ਜਿਸ ਨੂੰ ਲੈ ਕੇ ਦਿੱਲੀ ਦੀ ਮੁੱਖ ਮੰਤਰੀ ਮੈਡਮ ਰੇਖਾ ਗੁਪਤਾ ਵੱਲੋਂ ਬੜੇ ਧਿਆਨ ਨਾਲ ਇਹ ਮੁੱਦੇ ਸੁਣੇ ਗਏ ਤੇ ਉਨ੍ਹਾਂ ਨੂੰ ਮੁੜ ਤੋਂ ਮਿਲਣ ਲਈ ਸੱਦਾ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਅਕਸੇ ਜਨਾਲੀਆਂ ਨੇ ਦੱਸਿਆ ਕਿ ਮੈਡਮ ਰੇਖਾ ਗੁਪਤਾ ਵੱਲੋਂ ਦਿੱਲੀ ’ਚ ਕੀਤੇ ਜਾ ਰਹੇ ਕਾਰਜ ਬਹੁਤ ਹੀ ਸਲਾਘਾਯੋਗ ਹਨ। ਦਿੱਲੀ ਦੀ ਜਨਤਾ ਉਨ੍ਹਾਂ ਦੇ ਹਰ ਕੰਮਾਂ ਨੂੰ ਲੈ ਕੇ ਖੁਸ਼ ਹੈ ਤੇ ਆਉਣ ਵਾਲੇ ਸਮੇਂ ’ਚ ਦਿੱਲੀ ਹੋਰ ਤਰੱਕੀ ਵੱਲ ਜਾਵੇਗਾ। ਦਿੱਲੀ ਦੀ ਜਨਤਾ ਦਿੱਲੀ ਦੀ ਬਾਗਡੋਰ ਇਮਾਨਦਾਰ ਤੇ ਕੰਮ ਕਰਨ ਵਾਲੇ ਮੁੱਖ ਮੰਤਰੀ ਦੇ ਹੱਥ ’ਚ ਦੇ ਕੇ ਬਹੁਤ ਖੁਸ਼ ਹੈ। Delhi CM Rekha Gupta