ਨਿਰਾਸ਼ਾਜਨਕ ਰਹੀ ਬੋਲਟ ਦੀ ਵਿਦਾਈ

Disappointing, Bolt, Farewell, Athletics, Sports

ਲੰਦਨ: ਯੂਸੇਨ ਬੋਲਟ ਲਈ ਟ੍ਰੈਕ ਅਤੇ ਫੀਲਡ ਮੁਕਾਬਲੇ ਦੇ ਇਤਿਹਾਸ ‘ਚ ਆਪਣੇ ਦਹਾਕੇ ਭਰੇ ਦਬਦਬੇ ਦਾ ਅੰਤ ਚੰਗਾ ਨਹੀ ਰਿਹਾ ਕਿਉਂਕਿ ਉਹ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਇੱਥੇ ਚੱਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ ਚਾਰ ਗੁਣਾ 100 ਮੀਟਰ ਰੇਸ ਨੂੰ ਸਮਾਪਤ ਨਹੀਂ ਕਰ ਸਕੇ

ਇਹ ਉਨ੍ਹਾਂ ਦੀ ਆਖਰੀ ਵਿਸ਼ਵ ਚੈਂਪੀਅਨਸ਼ਿਪ ਦੀ ਆਖਰੀ ਰੇਸ ਸੀ ਅਤੇ ਉਸ ਨੇ ਸੁਨਹਿਰੀ ਵਿਦਾਈ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਮਾਸਪੇਸ਼ੀਆਂ ‘ਚ ਖਿਚਾਅ ਨੇ ਸਾਰਿਆਂ ਦੀ ਉਮੀਦਾਂ ‘ਤੇਆਪਣੀ ਫੇਰ ਦਿੱਤਾ ਆਪਣੇ ਕਰੀਅਰ ਦੀ ਆਖਰੀ ਰੇਸ ‘ਚ 30 ਸਾਲਾ ਬੋਲਟ ਨੇ ਜਮੈਕਾਈ ਸਾਥੀ ਯੋਹਾਨ ਬਲੈਕ ਤੋਂ ਬੇਟਨ ਲਈ ਪਰ ਉਦੋਂ ਹੀ ਉਨ੍ਹਾਂ ਦੀ ਮਾਸਪੇਸ਼ੀਆਂ ‘ਚ ਖਿਚਾਅ ਆ ਗਿਆ ਉਨ੍ਹਾਂ ਨੇ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਗਿਆ ਕਿਉਂਕਿ ਉਹ ਰੇਸ ਦੀ ਆਖਰੀ ਲੈਪ ‘ਚ ਬ੍ਰਿਟਿਸ਼ ਅਤੇ ਅਮਰੀਕੀ ਵਿਰੋਧੀ ਦਾ ਪਿੱਛਾ ਨਹੀਂ ਕਰ ਸਕੇ

ਬੋਲਟ ਨੇ ਲੰਮੇ ਕਦਮ ਵਧਾਉਣੇ ਸ਼ੁਰੂ ਕੀਤੇ ਪਰ ਉਹ ਆਪਣੀ ਰਫਤਾਰ ਨਹੀਂ ਲਿਆ ਸਕੇ ਅਤੇ ਲੜਖੜਾਕੇ ਕੁਝ ਕਦਮ ਅੱਗੇ ਵਧਾਏ ਪਰ ਡਿੱਗ ਪਏ, ਉਹ ਦਰਦ ਨਾਲ !ਜੂਝ ਰਹੇ ਸਨ ਜਮੈਕਾ ਟੀਮ ਦੇ ਡਾਕਟਰ ਕੇਵਿਨ ਜੋਂਸ ਨੇ ਬਾਅਦ ‘ਚ ਕਿਹਾ ਕਿ ਉਨ੍ਹਾਂ ਦੀ ਖੱਬੀ ਹੈਮਸਟ੍ਰਿੰਗ ਦੀ ਮਾਸਪੇਸ਼ੀਆਂ ‘ਚ ਖਿਚਾਅ ਆ ਗਿਆ ਹੈ ਪਰ ਉਨ੍ਹਾਂ ਨੂੰ ਸਭ ਤੋਂ ਜਿਆਦਾ ਦਰਦ ਰੇਸ ਹਾਰਨ ਦੀ ਨਿਰਾਸ਼ਾ ਹੈ

ਪਿਛਲੇ ਤਿੰਨ ਹਫਤੇ ਉਨ੍ਹਾਂ ਲਈ ਕਾਫੀ ਮੁਸ਼ਕਿਲ ਰਹੇ ਹਨ ਓਲੰਪਿਕ ਸਟੇਡੀਅਮ ‘ਚ ਇਹ ਦ੍ਰਿਸ਼ ਕਾਫੀ ਦੁਖਦ ਸੀ ਜਿੱਥੇ ਉਨ੍ਹਾਂ ਨੇ 2012 ਓਲੰਪਿਕ ਖੇਡਾਂ ‘ਚ ਤਿੰਨ ਸੋਨ ਤਮਗੇ ਆਪਣੇ ਨਾਂਅ ਕੀਤੇ ਸਨ  ਬੋਲਟ ਨਿਰਾਸ਼ਾ ‘ਚ ਗੋਡੇ ਟੇਕ ਕੇ ਬੈਠ ਗਏ ਅਤੇ ਆਪਣਾ ਸਿਰ ਉਨ੍ਹਾਂ ਨੇ ਆਪਣੇ ਹੱਥਾਂ ‘ਚ ਰੱਖ ਦਿੱਤਾ ਉਹ ਕਾਫੀ ਦੇਰ ਤੱਕ ਇਕੱਲੇ ਟ੍ਰੈਕ ‘ਤੇ ਉਂਜ ਹੀ ਬੈਠੇ ਰਹੇ ਅਤੇ ਬਲੇਕ ਅਤੇ ਟੀਮ ਦੇ ਹੋਰ ਸਾਥੀਆਂ ਜੂਲੀਅਨ ਫੋਰਟੇ ਅਤੇ ਓਮਰ ਮੈਕਲਿਓਡ ਨੇ ਉਨ੍ਹਾਂ ਨੂੰ ਘੇਰ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here