Dimpy Dhillon: ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਡਿੰਪੀ ਢਿੱਲੋਂ

Dimpy Dhillon
Dimpy Dhillon: ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਡਿੰਪੀ ਢਿੱਲੋਂ

ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਡਿੰਪੀ ਢਿੱਲੋਂ

  • ਗਿੱਦੜਬਾਹਾ ਤੋਂ ਦੋ ਵਾਰ ਵਿਧਾਨ ਸਭਾ ਚੋਣਾਂ ਲਡ਼ੀਆਂ

(ਸੱਚ ਕਹੂੰ ਨਿਊਜ਼) ਗਿੱਦੜਬਾਹਾ। Dimpy Dhillon: ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਡਿੰਪੀ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪਾਰਟੀ ਦੀ ਮੈਂਬਰਸ਼ਿਪ ਲਈ। ਮੁੱਖ ਮੰਤਰੀ ਮਾਨ ਨੇ ਡਿੰਪੀ ਢਿੱਲੋਂ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ’ਚ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: New Ration Card : ਖੁਸ਼ਖਬਰੀ! ਕੀ ਤੁਸੀਂ ਵੀ ਬਨਵਾਉਣਾ ਐ ਨਵਾਂ ਰਾਸ਼ਨ ਕਾਰਡ, ਪੰਜਾਬ ਦੇ ਮੰਤਰੀ ਨੇ ਦਿੱਤਾ ਚੰਗਾ ਅਪਡੇਟ

ਸਟੇਜ ‘ਤੇ ਆਉਂਦੇ ਹੀ ਮੁੱਖ ਮੰਤਰੀ ਮਾਨ ਨੇ ਡਿੰਪੀ ਢਿੱਲੋਂ ਨੂੰ ਜੱਫੀ ਪਾ ਲਈ। ਇਸ ਮੌਕੇ ਡਿੰਪੀ ਨੇ ਕਿਹਾ ਕਿ ਉਨ੍ਹਾਂ ਨੇ 38 ਸਾਲ ਸੇਵਾ ਕੀਤੀ ਹੈ। ਪਰ ਮੈਨੂੰ ਕੀ ਮਿਲਿਆ? ਹੁਣ ਮੇਰੇ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ।

ਉਨ੍ਹਾਂ ਕਿਹਾ ਕਿ ਮੈ ਬਹੁਤ ਹੇਠਲੇ ਪੱਧਰ ਤੋਂ ਉੱਠ ਕੇ ਆਇਆ ਹਾਂ। ਮੈਂ 38 ਸਾਲਾਂ ਦੀ ਕਮਾਈ ਸੀਐਮ ਦੇ ਸਪੁਰਦ ਕਰ ਰਿਹਾ ਹਾਂ। ਮੈਂ ਸੀਐਮ ਮਾਨ ਦਾ ਮਾਣ ਹੋਰ ਵਧਾਵਾਂਗਾ। ਆਮ ਆਦਮੀ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ।