ਅਸ਼ੁੱਭ ਮੂਹਰਤ ਦਾ ਦਿੱਤਾ ਹਵਾਲਾ
ਨਵੀਂ ਦਿੱਲੀ। ਕਾਂਗਰਸ ਜਨਰਲ ਸਕੱਤਰ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਰਨਾਟਕ ਦੇ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਤੇ ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਮੇਤ ਭਾਜਪਾ ਦੇ ਹੋਰ ਆਗੂਆਂ ਦੇ ਕੋਰੋਨਾ ਪੀੜਤ ਹੋਣ ਦਾ ਹਵਾਲਾ ਦਿੰਦਿਆਂ ‘ਅਸ਼ੁੱਭ’ ਮੂਹਰਤ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਯੁੱਧਿਆ ‘ਚ ਰਾਮ ਮੰਦਰ ਦਾ ਭੂਮੀ ਪੂਜਨ ਟਾਲਣ ਦੀ ਇੱਕ ਵਾਰ ਫਿਰ ਅਪੀਲ ਕੀਤੀ ਹੈ।
ਸਿੰਘ ਨੇ ਸੋਮਵਾਰ ਨੂੰ ਕਈ ਟਵੀਟ ਕੀਤੇ ਜਿਨ੍ਹਾਂ ‘ਚ ਅਸ਼ੁੱਭ ਘੜੀ ‘ਚ ਰਾਮ ਮੰਦਰ ਦੇ ਭੂਮੀ ਪੂਜਨ ਤੇ ਭਾਜਪਾ ਆਗੂਆਂ ਦੇ ਕੋਰੋਨਾ ਪੀੜਤ ਹੋਣ ਦਾ ਹਵਾਲਾ ਦੇ ਕੇ ਇਸ ਨੂੰ ਟਾਲਣ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਕਿਹਾ, ‘ਸਨਾਤਨ ਹਿੰਦੂ ਧਰਮ ਦੀਆਂ ਮਾਨਤਾਵਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਨਤੀਜਾ 1-ਰਾਮ ਮੰਦਰ ਦੇ ਸਮੂਹ ਪੁਜਾਰੀ ਕੋਰੋਨਾ ਪਾਜ਼ਿਟਿਵ, 2- ਉੱਤਰ ਪ੍ਰਦੇਸ਼ ਦੀ ਮੰਤਰੀ ਕਮਲ ਰਾਣੀ ਵਰੁਣਾ ਦਾ ਕੋਰੋਨਾ ਨਾਲ ਦੇਹਾਂਤ, 3-ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਕੋਰੋਨਾ ਪਾਜ਼ਿਟਿਵ ਹਸਪਤਾਲ ‘ਚ, 4-ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਪਾਜ਼ਿਟਿਵ ਹਸਪਤਾਲ ‘ਚ, 5-ਮੱਧ ਪ੍ਰਦੇਸ਼ ਦੇ ਭਾਜਪਾ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੋਰੋਨਾ ਪਾਜ਼ਿਟਿਵ ਹਸਪਤਾਲ ‘ਚ ਤੇ 6-ਕਰਨਾਟਕ ਦੇ ਭਾਜਪਾ ਦੇ ਮੁੱਖ ਮੰਤਰੀ ਕੋਰੋਨਾ ਪਾਜ਼ਿਟਿਵ ਹਸਪਤਾਲ ‘ਚ।” ਉਨ੍ਹਾਂ ਕਿਹਾ ਕਿ ਮੋਦੀ ਜੀ ਤੁਸੀਂ ਅਸ਼ੁੱਭ ਮੂਹਰਤ ‘ਚ ਭਗਵਾਨ ਰਾਮ ਮੰਦਰ ਦੀਂ ਨੀਂਹ ਪੱਥਰ ਰੱਖ ਕੇ ਅਤੇ ਕਿੰਨੇ ਹੋਰ ਵਿਅਕਤੀਆਂ ਨੂੰ ਹਸਪਤਾਲ ਭੇਜਣਾ ਚਾਹੁੰਦੇ ਹੋ? ਯੋਗੀ ਜੀ, ਤੁਸੀਂ ਹੀ ਮੋਦੀ ਜੀ ਨੂੰ ਸਮਝਾਓ। ਤੁਹਾਡੇ ਰਹਿੰਦੇ ਹੋਏ ਸਨਾਤਨ ਧਰਮ ਦੀ ਸਾਰੀਆਂ ਮਰਿਆਦਾਵਾਂ ਨੂੰ ਕਿਉਂ ਤੋੜਿਆ ਜਾ ਰਿਹਾ ਹੈ? ਤੁਹਾਡੀ ਕੀ ਮਜ਼ਬੂਰੀ ਹੈ ਜੋ ਤੁਸੀਂ ਇਹ ਸਭ ਹੋਣ ਦੇ ਰਹੇ ਹੋ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ