ਸਿੰਧੀਆ ਤੇ ਦਿਗਵਿਜੈ ਸਿੰਘ ਨੇ ਟਵੀਟ ਕਰਕੇ ਕੀਤਾ ਸਪੱਸ਼ਟ
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਕਾਂਗਰਸ ਦੇ ਦੋਵਾਂ ਦਿੱਗਜ ਆਗੂਆਂ ਦਿਗਵਿਜੈ ਸਿੰਘ ਅਤੇ ਜਿਓਤਿਰਾਦਿੱਤੇ ਸਿੰਧੀਆ ਨੇ ਕਾਂਗਰਸਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜ਼ੂਦੀ ‘ਚ ਹੋਈ ਬੈਠਕ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਆਪਸੀ ਟਕਰਾਅ ਨਾਲ ਜੁੜੀਆਂ ਖਬਰਾਂ ਨੂੰ ਰੱਦ ਕਰ ਦਿੱਤਾ ਹੈ। ਸ੍ਰੀ ਸਿੰਧੀਆਂ ਨੇ ਕੱਲ੍ਹ ਦੇਰ ਰਾਤ ਇਸ ਬਾਰੇ ਟਵੀਟ ਕਰਦੇ ਹੋਏ ਕਿਹਾ ਕਿ ਮੀਡੀਆ ‘ਚ ਉਹਨਾਂ ਦੇ ਅਤੇ ਸ੍ਰੀ ਸਿੰਘ ਦਰਮਿਆਨ ਆ ਰਹੀਆਂ ਬਹਿਸ ਦੀਆਂ ਖਬਰਾਂ ਨਿਰਾਆਧਾਰ ਅਤੇ ਝੂਠੀਆਂ ਹਨ। ਕਾਂਗਰਸ ਦੇ ਸਾਰੇ ਲੋਕ ਇੱਕ ਹੋ ਕੇ ਪ੍ਰਦੇਸ਼ ‘ਚ ਭਾਰਤੀ ਪਾਰਟੀ ਸਰਕਾਰ ਨੂੰ ਉਖਾੜ ਸੁੱਟਣ ਲਈ ਵਚਨਬੱਧ ਹਨ।
ਇਸ ਤੋਂ ਪਹਿਲਾਂ ਸ੍ਰੀ ਸਿੰਘ ਨੇ ਵੀ ਕੱਲ੍ਹ ਦੇਰ ਸ਼ਾਮ ਟਵੀਟ ਰਾਹੀਂ ਆਪਣਾ ਸਪੱਸ਼ਟੀਕਰਨ ਦਿੱਤਾ। ਉਹਨਾ ਕਿਹਾ ਕਿ ਮੀਡੀਆ ‘ਚ ਇਸ ਗੱਲ ਦੀ ਗਲਤ ਖਬਰ ਚਲਾਈ ਜਾ ਰਹੀ ਹੈ ਕਿ ਉਹਨਾਂ ਦੇ ਅਤੇ ਸਿੰਧੀਆ ਦਰਮਿਆਨ ਬਹਿਸ ਹੋਈ ਹੈ ਅਤੇ ਸ੍ਰੀ ਗਾਂਧੀ ਨੂੰ ਇਸ ‘ਚ ਦਖਲ ਕਰਨ ਪਿਆ। ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਦੇਸ਼ ‘ਚ ਅਸੀਂ ਸਭ ਇੱਕ ਹਾਂ ਅਤੇ ਰਾਜ ਦੀ ਭ੍ਰਿਸ਼ਟ ਭਾਜਪਾ ਸਰਕਾਰ ਨੂੰ ਹਰਾਉਣ ਲਈ ਵਚਨਬੱਧ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।