ਡਿਜੀਟਲ ਇੰਡੀਆ ਨਾਲ ਹੋ ਰਹੀ ਹੈ ਸਮਾਂ, ਕਿਰਤ ਤੇ ਧਨ ਦੀ ਬੱਚਤ : ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਵਿੱਤੀ ਮੱਦਦ ਪਹੁੰਚਾਉਣ, ਵਾਇਰਸ ਰੋਕਣ ਤੇ ਸੁਚਾਰੂ ਟੀਕਾਕਰਨ ਲਈ ਡਿਜ਼ੀਟਲ ਤਕਨੀਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਡਿਜੀਟਲ ਇੰਡੀਆ ਨਾਲ ਸਮਾਂ, ਕਿਰਤ ਤੇ ਧਨ ਦੀ ਬੱਚਤ ਹੋ ਰਹੀ ਹੈ।
ਡਿਜ਼ੀਟਲ ਇੰਡੀਆ ਦੇ ਛੇ ਸਾਲ ਪੂਰੇ ਹੋਣ ਮੌਕੇ ਇਸ ਦਾ ਲਾਹਾ ਲੈ ਰਹੇ ਵਿਅਕਤੀਆਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ’ਚ ਡਿਜੀਟਲ ਇੰਡੀਆ ਅਭਿਆਨ ਦੇਸ਼ ਦੇ ਕਿੰਨਾ ਕੰਮ ਆਇਆ ਹੈ, ਇਹ ਅਸੀਂ ਸਭ ਨੇ ਵੇਖਿਆ ਹੈ ਜਿਸ ਸਮੇਂ ਵੱਡੇ-ਵੱਡੇ ਖੁਸ਼ਹਾਲ ਦੇਸ਼ ਲਾਕਡਾਊਨ ਕਾਰਨ ਆਪਣੇ ਨਾਗਰਿਕਾਂ ਨੂੰ ਸਹਾਇਤਾ ਰਾਸ਼ੀ ਨਹੀਂ ਭੇਜ ਪਾ ਰਹੇ ਸਨ, ਭਾਰਤ ਹਜ਼ਾਰਾਂ ਕਰੋੜ ਰੁਪਏ, ਸਿੱਧੇ ਲੋਕਾਂ ਦੇ ਬੈਂਕ ਖਾਤਿਆਂ ’ਚ ਭੇਜ ਰਿਹਾ ਸੀ।
ਕੋਰੋਨਾ ਕਾਲ ’ਚ ਜੋ ਡਿਜੀਟਲ ਹੱਲ ਭਾਰਤ ਨੇ ਤਿਆਰ ਕੀਤੇ ਹਨ ਉਨ੍ਹਾਂ ਦੀ ਪੂਰੀ ਦੁਨੀਆ ’ਚ ਚਰਚਾ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਕਾਨਟੈਕਟ ਟ੍ਰੇਸਿੰਗ ਲਈ ਦੁਨੀਆ ਦੇ ਸਭ ਤੋਂ ਵੱਡੇ ਐਪ ’ਚ ਇੱਕ ਅਰੋਗਿਆ ਸੇਤੂ ਨਾਲ ਵਾਇਰਸ ਨੂੰ ਰੋਕਣ ’ਚ ਬਹੁਤ ਮੱਦਦ ਮਿਲੀ ਹੈ ਟੀਕਾਕਰਨ ਲਈ ਭਾਰਤ ਦੇ ਕੋਵਿਨ ਐਪ ’ਚ ਵੀ ਅਨੇਕ ਦੇਸ਼ਾਂ ਨੇ ਦਿਲਚਸਪੀ ਦਿਖਾਈ ਹੈ ਵੈਕਸੀਨੇਸ਼ਨ ਦੀ ਪ੍ਰਕਿਰਿਆ ਲਈ ਅਜਿਹਾ ਨਿਗਰਾਨੀ ਮਾਧਿਅਮ ਹੋਣਾ ਸਾਡੀ ਤਕਨੀਕੀ ਕੁਸ਼ਲਤਾ ਦਾ ਸਬੂਤ ਹੈ ਪ੍ਰਧਾਨ ਮੰਤਰੀ ਨੇ ਕਿਹਾ, ਡਿਜੀਟਲ ਇੰਡੀਆ ਭਾਵ ਸਮਾਂ, ਕਿਰਤ ਤੇ ਧਨ ਦੀ ਬੱਚਤ ਡਿਜੀਟਲ ਇੰਡੀਆ ਭਾਵ ਤੇਜ਼ੀ ਨਾਲ ਲਾਭ, ਪੂਰਾ ਲਾਭ ਡਿਜੀਟਲ ਇੰਡੀਆ ਭਾਵ ਮਿਨੀਮਮ ਗਵਰਨਮੈਂਟ, ਮੈਕਸੀਮ ਗਵਰਨੈਂਸ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।