ਪੀਆਰਟੀਸੀ ਨੇ ਆਪਣੀਆਂ ਇੰਟਰ ਸਟੇਟ ਬੱਸਾਂ ਰੋਕੀਆਂ, ਕਈ ਰੂਟਾਂ ’ਤੇ ਸਰਵਿਸ ਘਟਾਈ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਟਰੱਕ ਚਾਲਕਾਂ ਵੱਲੋਂ ਕੀਤੀ ਹੜਤਾਲ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਪੈਦਾ ਹੋਈ ਕਿੱਲਤ ਦਾ ਅਸਰ ਪੀਆਰਟੀਸੀ ਦੀਆਂ ਬੱਸਾਂ ਉੱਪਰ ਵੀ ਪਿਆ ਹੈ। ਪੀਆਰਟੀਸੀ ਵੱਲੋਂ ਆਪਣੇ ਇੰਟਰ ਸਟੇਟਾਂ ਨੂੰ ਜਾਂਦੀਆਂ ਬੱਸਾਂ ਰੋਕ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਈ ਥਾਵਾਂ ’ਤੇ ਬੱਸ ਸਰਵਿਸ ਨੂੰ ਵੀ ਘੱਟ ਕੀਤਾ ਗਿਆ ਹੈ। ਪੀਆਰਟੀਸੀ ਕੋਲ ਕੱਲ੍ਹ ਦੁਪਹਿਰ ਤੱਕ ਹੀ ਡੀਜ਼ਲ ਦਾ ਕੋਟਾ ਹੈ। Truck Drivers Protest
ਦਿੱਲੀ ਏਅਰਪੋਰਟ ਨੂੰ ਚੱਲ ਰਹੀ ਬੱਸ ਸਰਵਿਸ ਜਾਰੀ, ਯਾਤਰੀ ਫੋਨ ਕਰਕੇ ਪੁੱਛਦੇ ਰਹੇ ਬੱਸਾਂ
ਜਾਣਕਾਰੀ ਅਨੁਸਾਰ ਟਰੱਕ ਚਾਲਕਾਂ ਦੀ ਹੜ੍ਹਤਾਲ ਦੇ ਦੂਜੇ ਦਿਨ ਹੀ ਦੇਸ਼ ਅੰਦਰ ਅਫ਼ਰਾ-ਤਫ਼ਰੀ ਮਹੌਨ ਪੈਦਾ ਹੋ ਗਿਆ ਹੈ ਅਤੇ ਪੰਜਾਬ ਦੇ ਪੈਟਰੋਲ ਪੰਪਾਂ ’ਤੇ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। ਹੜਤਾਲ ਕਾਰਨ ਪੀਆਰਟੀਸੀ ਵੱਲੋਂ ਵੀ ਡੀਜਲ਼ ਦੀ ਬੱਚਤ ਲਈ ਕਦਮ ਚੁੱਕੇ ਗਏ। ਪੀਆਰਟੀਸੀ ਵੱਲੋਂ ਆਪਣੀਆਂ ਇੰਟਰ ਸਟੇਟ ਨੂੰ ਚੱਲ ਰਹੀਆਂ ਬੱਸਾਂ ਰੋਕ ਦਿੱਤੀਆਂ ਗਈਆਂ ਤਾ ਜੋਂ ਡੀਜ਼ਲ ਦੀ ਖਪਤ ਨੂੰ ਬਚਾਇਆ ਜਾ ਸਕੇ। ਉਂਜ ਭਾਵੇਂ ਕਿ ਦਿੱਲੀ ਏਅਰਪੋਰਟ ਨੂੰ ਚੱਲ ਰਹੀਆਂ ਬੱਸਾਂ ਦੇ ਕੋਈ ਰੋਕ ਨਹੀਂ ਲਗਾਈ ਗਈ। ਪੀਆਰਟੀਸੀ ਵੱਲੋਂ ਕਈ ਅਜਿਹੇ ਰੂਟਾਂ ’ਤੇ ਵੀ ਸਪਲਾਈ ਨੂੰ ਘੱਟ ਕੀਤਾ ਗਿਆ ਜਿੱਥੇ ਕਿ ਦੋਂ ਦੋਂ-ਤਿੰਨ ਤਿੰਨ ਮਿੰਟਾਂ ਬਾਅਦ ਬੱਸਾਂ ਦੀ ਸਪਲਾਈ ਸੀ ਤਾਂ ਜੋਂ ਡੀਜ਼ਲ ਦੀ ਬੱਚਤ ਕੀਤੀ ਜਾ ਸਕੇ। (Truck Drivers Protest)
ਕੱਲ੍ਹ ਨੂੰ ਬੱਸਾਂ ਬੰਦ ਕਰਨ ਦੀ ਆ ਸਕਦੀ ਹੈ ਨੌਬਤ ! (Truck Drivers Protest)
ਪਤਾ ਲੱਗਾ ਹੈ ਕਿ ਪੀਆਰਟੀਸੀ ਕੋਲ ਸ਼ਨਿੱਚਰਵਾਰ ਨੂੰ ਡੀਜ਼ਲ ਦੀ ਸਪਲਾਈ ਹੋਈ ਸੀ, ਜਿਸ ਕਾਰਨ ਡਿੱਪੂਆਂ ਕੋਲ ਡੀਜ਼ਲ ਦੀ ਘਾਟ ਆ ਸਕਦੀ ਹੈ। ਕਈ ਡਿੱਪੂਆਂ ਅੰਦਰ ਕੱਲ ਦੁਪਹਿਰ ਤੱਕ ਹੀ ਡੀਜ਼ਲ ਬਚਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਦਿੱਕਤ ਖੜ੍ਹੀ ਹੋ ਸਕਦੀ ਹੈ। ਪੀਆਰਟੀਸੀ ਦੇ ਬੇੜੇ ਵਿੱਚ 1200 ਤੋਂ ਵੱਧ ਬੱਸਾਂ ਹਨ ਅਤੇ ਰੋਜ਼ਾਨਾ ਹੀ 80 ਲੱਖ ਰੁਪਏ ਤੋਂ ਵੱਧ ਦੀ ਡੀਜ਼ਲ ਦੀ ਖ਼ਪਤ ਹੁੰਦੀ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਪੰਜਾਬੀਆਂ ਨੂੰ ਪੈਟਰੋਲ-ਡੀਜ਼ਲ ਬਾਰੇ ਦਿੱਤੀ ਖੁਸ਼ਖਬਰੀ
ਤੇਲ ਦੀ ਹੋਈ ਕਿੱਲਤ ਤੋਂ ਬਾਅਦ ਅੱਜ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚ ਵੀ ਇਸ ਗੱਲ ਦਾ ਭੈਅ ਰਿਹਾ ਕਿ ਕਿਤੇ ਪਬਲਿਕ ਟਰਾਸਪੋਰਟ ਵੀ ਡੀਜ਼ਲ ਦੀ ਘਾਟ ਕਾਰਨ ਬੰਦ ਨਾ ਹੋ ਜਾਵੇ ਅਤੇ ਲੋਕ ਬੱਸਾਂ ਚੱਲਦੀਆਂ ਹੋਣ ਦੀ ਜਾਣਕਾਰੀ ਲੈਂਦੇ ਰਹੇ। ਪ੍ਰਾਈਵੇਟ ਟਰਾਂਸਪੋਰਟ ਦੇ ਇੱਕ ਮਾਲਕ ਦਾ ਕਹਿਣਾ ਸੀ ਕਿ ਕੱਲ੍ਹ ਰਾਤ ਜਾਂ ਅੱਜ ਜਲਦੀ ਸਵੇਰੇ ਡੀਜ਼ਲ ਭਰਵਾਉਣ ਕਾਰਨ ਅੱਜ ਦਾ ਦਿਨ ਦਾ ਲੰਘ ਗਿਆ, ਪਰ ਜੇਕਰ ਇਹ ਹੜ੍ਹਤਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਕੱਲ੍ਹ ਨੂੰ ਬੱਸਾਂ ਬੰਦ ਕਰਨ ਦੀ ਨੌਬਤ ਆ ਸਕਦੀ ਹੈ।
ਪੀਆਰਟੀਸੀ ਦੇ ਡਿਪੂਆਂ ਕੋਲ ਅੱਜ ਦੁਪਹਿਰ ਤੱਕ ਕੋਟਾ: ਚੇਅਰਮੈਨ ਹਡਾਣਾ
ਇੱਧਰ ਜਦੋਂ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਪੁਸਟੀ ਕਰਦਿਆ ਆਖਿਆ ਕਿ ਫ਼ਿਲਹਾਲ ਦੀ ਘੜ੍ਹੀ ਇੰਟਰ ਸਟੇਟ ਰੂਟਾਂ ਤੇ ਚੱਲ ਰਹੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬੱਸ ਸਰਵਿਸ ਪਹਿਲਾ ਦੀ ਤਰ੍ਹਾਂ ਹੀ ਜਾਰੀ ਹੈ ਅਤੇ ਦਿੱਲੀ ਏਅਰਪੋਰਟ ਨੂੰ ਜਾ ਰਹੀ ਸਰਵਿਸ ਵੀ ਪਹਿਲਾ ਵਾਂਗ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਈ ਡਿਪੂਆਂ ਕੋਲ ਕੱਲ ਦੁਪਹਿਰ ਤੱਕ ਦਾ ਡੀਜ਼ਲ ਹੀ ਬਾਕੀ ਹੈ ਅਤੇ ਕਈਆਂ ਕੋਲ ਸ਼ਾਮ ਤੱਕ ਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਹਫ਼ੜਾ ਦਫ਼ੜੀ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਆਖਿਆ ਗਿਆ ਹੈ ਕਿ ਪੰਜਾਬ ਕੋਲ ਪੈਟਰੋਲ ਅਤੇ ਡੀਜ਼ਲ ਦੇ ਕੋਟੇ ਦੀ ਕੋਈ ਕਮੀ ਨਹੀਂ ਹੈ। Truck Drivers Protest