ਡੀਜ਼ਲ 17 ਤੋਂ 20 ਪੈਸੇ ਹੋਇਆ ਸਸਤਾ
ਨਵੀਂ ਦਿੱਲੀ। ਦੇਸ਼ ‘ਚ ਸ਼ਨਿੱਚਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਦੂਜੇ ਦਿਨ ਘੱਟ ਕੀਤੀਆਂ ਗਈਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਅੱਜ ਡੀਜ਼ਲ ਦੀਆਂ ਕੀਮਤਾਂ ‘ਚ 15 ਤੋਂ 18 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਜਦੋਂਕਿ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਚਾਰ ਦਿਨ ਤੋਂ ਜਿਉਂ ਦੀ ਤਿਉਂ ਰਹੀਆਂ।
ਡੀਜ਼ਲ ਦੀ ਕੀਮਤ ਸ਼ੁੱਕਰਵਾਰ ਨੂੰ ਵੀ 17 ਤੋਂ 20 ਪੈਸੇ ਪ੍ਰਤੀ ਲੀਟਰ ਘੱਟ ਕੀਤੀ ਗਈ ਸੀ। ਵਿਸ਼ਵ ‘ਚ ਕੋਰੋਨਾ ਵਾਇਰਸ ਦੇ ਚੱਲਦੇ ਹਾਲੇ ਤੱਕ ਕੱਚੇ ਤੇਲ ਦੀ ਮੰਗ ‘ਚ ਵਾਧਾ ਨਹੀਂ ਹੋਇਆ ਹੈ। ਤੇਲ ਸਪਲਾਈ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਦੇ ਅਨੁਸਾਰ ਅੱਜ ਦਿੱਲੀ ‘ਚ ਪੈਟਰੋਲ 81.06 ਰੁਪਏ ਪ੍ਰਤੀ ਲੀਟਰ ‘ਤੇ ਟਿਕਿਆ ਰਿਹਾ ਜਦੋਂਕਿ ਡੀਜ਼ਲ 16 ਪੈਸੇ ਸਸਤਾ ਹੋ ਕੇ 70.94 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ 87.74 ਰੁਪਏ ਪ੍ਰਤੀ ਲੀਟਰ ‘ਤੇ ਰਿਹਾ ਤੇ ਡੀਜ਼ਲ 18 ਪੈਸੇ ਘੱਟ ਹੋ ਕੇ 77.36 ਰੁਪਏ ਪ੍ਰਤੀ ਲੀਟਰ ਰਹਿ ਗਿਆ। ਕੋਲੋਕਾਤਾ ‘ਚ ਪੈਟਰੋਲ 82.59 ਰੁਪਏ ਪ੍ਰਤੀ ਲੀਟਰ ਰਿਹਾ ਜਦੋਂਕਿ ਡੀਜ਼ਲ 16 ਪੈਸੇ ਘੱਟ ਹੋ ਕੇ 74.36 ਰੁਪਏ ਪ੍ਰਤੀ ਲੀਟਰ ਰਹਿ ਗਿਆ। ਚੇਨਈ ‘ਚ ਪੈਟਰਲ ਦੀ ਕੀਮਤ 84.14 ਪੈਸੇ ਪ੍ਰਤੀ ਲੀਟਰ ਰਹੀ, ਜਦੋਂਕਿ ਡੀਜ਼ਲ 15 ਪੈਸੇ ਘੱਟ ਕੇ 76.40 ਰੁਪਏ ਪ੍ਰਤੀ ਲੀਟਰ ਰਹਿ ਗਈ।
- ਮੁੰਬਈ ‘ਚ ਪੈਟਰੋਲ 87.74 ਰੁਪਏ
- ਕੋਲੋਕਾਤਾ ‘ਚ ਪੈਟਰੋਲ 82.59 ਰੁਪਏ
- ਚੇਨਈ ‘ਚ ਪੈਟਰਲ ਦੀ ਕੀਮਤ 84.14 ਰੁਪਏ
- ਦਿੱਲੀ ‘ਚ ਪੈਟਰੋਲ 81.06 ਰੁਪਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.