ਡੀਜ਼ਲ ਦੀਆਂ ਕੀਮਤਾਂ ਹੋਈਆਂ ਘੱਟ

Petrol And Diesel, Prices Continue To Fall

ਡੀਜ਼ਲ ਦੀਆਂ ਕੀਮਤਾਂ 10 ਤੋਂ 12 ਪੈਸੇ ਪ੍ਰਤੀ ਲੀਟਰ ਘਟੀਆਂ

ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਸੁਸਤੀ ਨੂੰ ਵੇਖਦਿਆਂ ਸੋਮਵਾਰ ਨੂੰ ਸਰਕਾਰੀ ਤੇਲ ਸਪਲਾਈ ਕੰਪਨੀਆਂ ਨੇ ਡੀਜ਼ਲ ਦੀਆਂ ਕੀਮਤਾਂ ‘ਚ 10 ਤੋਂ 12 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ।

Petrol

ਪੈਟਰੋਲ ਦੀਆਂ ਕੀਮਤਾਂ ਸਥਿਰ ਰਹੀਆਂ। ਛੇ ਸਤੰਬਰ ਤੋਂ ਘਰੇਲੂ ਬਜ਼ਾਰ ‘ਚ ਦੋਵੇਂ ਈਧਣਾਂ ਦੀਆਂ ਕੀਮਤਾਂ ‘ਚ ਕੋਈ ਘਾਟਾ ਵਾਧਾ ਨਹੀਂ ਹੋਇਆ ਸੀ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਦਿੱਲੀ ‘ਚ ਡੀਜ਼ਲ 11 ਪੈਸੇ ਸਸਤਾ ਹੋਇਆ ਹੈ। ਜੁਲਾਈ ਦੇ ਮਹੀਨੇ ‘ਚ ਡੀਜ਼ਲ 1.60 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ। ਅਗਸਤ ‘ਚ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ ਤੇ ਸਤੰਬਰ ਮਹੀਨੇ ‘ਚ ਇਸ ‘ਚ ਨਰਮੀ ਦਾ ਰੁਖ ਹੈ ਤੇ ਡੀਜ਼ਲ ਦੀਆਂ ਕੀਮਤਾਂ 40 ਪੈਸੇ ਤੱਕ ਘੱਟ ਹੋਈਆਂ ਹਨ। ਦਿੱਲੀ ‘ਚ ਅੱਜ ਪੈਟਰੋਲ 82.08 ਰੁਪਏ ਲੀਟਰ ‘ਤੇ ਸਥਿਰ ਰਿਹਾ ਜਦੋਂਕਿ ਡੀਜ਼ਲ ਦੀਆਂ ਕੀਮਤਾਂ 11 ਪੈਸੇ ਘੱਟ ਕੇ 73.16 ਰੁਪਏ ਪ੍ਰਤੀ ਲੀਟਰ ਰਹਿ ਗਏ। ਵਪਾਰਕ ਨਗਰੀ ਮੁੰਬਈ ‘ਚ ਡੀਜ਼ਲ ਦੀਆਂ ਕੀਮਤਾਂ 12 ਪੈਸੇ ਘੱਟ ਕੇ 79.69 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਪੈਟਰੋਲ ਕੱਲ੍ਹ ਦੇ ਭਾਅ 88.73 ਰੁਪਏ ਪ੍ਰਤੀ ਲੀਟਰ ‘ਤੇ ਟਿਕੇ ਰਹੇ। ਕੋਲਕਾਤਾ ‘ਚ ਅੱਜ ਪੈਟਰੋਲ 83.57 ਰੁਪਏ ਪ੍ਰਤੀ ਲੀਟਰ ‘ਤੇ ਟਿਕਿਆ ਰਿਹਾ ਜਦੋਂਕਿ ਡੀਜ਼ਲ 76.66 ਰੁਪਏ ‘ਤੇ 11 ਪੈਸੇ ਸਸਤਾ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.