ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਨੇ ਦੇਰ ਰਾਤ 9 ਵਜੇ ਦੇ ਕਰੀਬ ਦਿੱਤਾ ਵਾਰਦਾਤ ਨੂੰ ਅੰਜ਼ਾਮ | Ludhiana News
Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਵੱਖ ਵੱਖ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਸਬੰਧਿਤ ਆਗੂਆਂ ’ਤੇ ਹਮਲਾ ਹੋਣ ਦੀਆਂ ਵਾਰਦਾਤਾਂ ’ਚ ਆਏ ਦਿਨ ਵਾਧਾ ਹੋ ਰਿਹਾ ਹੈ। ਇੱਕ ਹਫ਼ਤੇ ’ਚ ਬੀਤੀ ਰਾਤ ਚੌਥੇ ਇੱਕ ਆਗੂ ’ਤੇ ਹਮਲਾ ਹੋਇਆ। ਜਿਸ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣ ਲੱਗੇ ਹਨ।
ਇਹ ਵੀ ਪੜ੍ਹੋ: SIP vs RD: ਪੈਸੇ ਜੋੜਨ ਦਾ ਕਿਹੜਾ ਤਰੀਕਾ ਐ ਸਭ ਤੋਂ ਸਹੀ, ਮੰਥਲੀ ਜਾਂ ਡੇਲੀ ਕਿਹੜੀ ਸਿੱਪ ਦਸ ਸਾਲਾਂ ’ਚ ਦੇਵੇਗੀ ਭਰਪੂਰ…
ਘਟਨਾ ਨਿਊ ਚੰਦਰ ਨਗਰ ਦੀ ਗਲੀ ਨੰਬਰ 3 ਦੀ ਹੈ, ਜਿੱਥੇ ਬੁੱਧਵਾਰ ਦੇਰ ਰਾਤ ਇੱਕ ਮੋਟਰਸਾਕਿਲ ’ਤੇ ਸਵਾਰ ਹੋ ਕੇ ਆਏ ਦੋ ਅਗਿਆਤ ਵਿਅਕਤੀਆਂ ਵੱਲੋਂ ਇੱਕ ਘਰ ’ਤੇ ਹਮਲਾ ਕਰ ਦੇਣ ਦੀ ਜਾਣਕਾਰੀ ਮਿਲੀ ਹੈ। ਵਿਅਕਤੀਆਂ ਵੱਲੋਂ ਘਰ ਵੱਲ ਨੂੰ ਸੁੱਟੀ ਗਈ ਚੀਜ ਦੇ ਡਿੱਗਦਿਆਂ ਹੀ ਘਰ ਅੱਗੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਹਮਲਾਵਰ ਤੁਰੰਤ ਮੋਟਰਸਾਇਕਲ ਲੈ ਕੇ ਫ਼ਰਾਰ ਹੋ ਜਾਂਦੇ ਹਨ। ਪਰ ਇਸ ਤੋਂ ਪਹਿਲਾਂ ਕਿ ਕੋਈ ਵੱਡੀ ਨੁਕਸਾਨ ਹੁੰਦਾ ਲੋਕਾਂ ਵੱਲੋਂ ਰੌਲੇ ਪਾਏ ਜਾਣ ਕਾਰਨ ਘਰ ਦੇ ਮਾਲਕ ਵੱਲੋਂ ਘਰੋਂ ਨਿੱਕਲ ਕੇ ਆਪਣੀ ਕਾਰ ਨੂੰ ਲੱਗੀ ਅੱਗ ’ਤੇ ਕਾਬੂ ਪਾ ਲਿਆ ਜਾਂਦਾ ਹੈ। Ludhiana News
ਸਮੁੱਚੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜਿਸਦੇ ਅਧਾਰ ’ਤੇ ਪੁਲਿਸ ਜਾਂਚ ਕਰ ਰਹੀ ਹੈ। ਆਪਣੇ ਘਰ ’ਤੇ ਹੋਏ ਹਮਲੇ ਸਬੰਧੀ ਜਾਣਕਾਰੀ ਦਿੰਦਿਆਂ ਯੋਗੇਸ਼ ਬਖ਼ਸੀ ਨੇ ਦੱਸਿਆ ਕਿ ਦੇਰ ਰਾਤ ਗਲੀ ’ਚ ਰੌਲਾ ਪੈਣ ਦੀ ਅਵਾਜ਼ ਸੁਣ ਕੇ ਉਹ ਆਪਣੇ ਘਰੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੀ ਕਾਰ ਜੋ ਉਨ੍ਹਾਂ ਦੇ ਘਰ ਅੱਗੇ ਹੀ ਖੜ੍ਹੀ ਸੀ, ਨੂੰ ਅੱਗ ਲੱਗੀ ਹੋਈ ਸੀ। ਜਿਸ ਨੂੰ ਉਨ੍ਹਾਂ ਤੁਰੰਤ ਹਰਕਤ ’ਚ ਆਉਂਦਿਆ ਬੁਝਾ ਦਿੱਤਾ। ਜਿਸ ਕਾਰਨ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ।
.ਜਾਪਦਾ ਹੈ ਕਿ ਇਹ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਾਇਦ ਪੈਟਰੋਲ ਬੰਬ ਹੋ ਸਕਦਾ ਹੈ, ਜਿਸ ਦੇ ਡਿੱਗਦਿਆਂ ਹੀ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਹਮਲਾਵਰ ਵਿਅਕਤੀਆਂ ਨੇ ਹੈਲਮਟ ਪਹਿਨੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ’ਤੇ ਹੋਣ ਵਾਲੇ ਹਮਲੇ ਸਬੰਧੀ 30 ਜੁਲਾਈ ਨੂੰ ਵੀ ਸੁਨੇਹੇ ਮਿਲੇ ਹਨ, ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ। ਥਾਣਾ ਹੈਬੋਵਾਲ ਦੇ ਐੱਸਐਚਓ ਅਮ੍ਰਿਤਪਾਲ ਸਿੰਘ ਨੇ ਸਪੰਰਕ ਕੀਤੇ ਜਾਣ ’ਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।