ਚਾਰ ਵੱਡੇ ਮਹਾਂਨਗਰਾਂ ‘ਚ 17 ਤੋਂ 20 ਪੈਸਿਆਂ ਤੱਕ ਘੱਟ ਹੋਈਆਂ ਕੀਮਤਾਂ
ਨਵੀਂ ਦਿੱਲੀ। ਦੇਸ਼ ‘ਚ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਪੈਟਰੋਲ ਦੀਆਂ ਕੀਮਤਾਂ ਜਿਉਂ ਦੀ ਤਿਉਂ ਰਹੀਆਂ ਜਦੋਂਕਿ ਡੀਜ਼ਲ ਦੀਆਂ ਕੀਮਤਾਂ ਦੋ ਦਿਨ ਟਿਕੀਆਂ ਰਹਿਣ ਤੋਂ ਬਾਅਦ ਚਾਰ ਵੱਡੇ ਮਹਾਂਨਗਰਾਂ ‘ਚ 17 ਤੋਂ 20 ਪੈਸੇ ਪ੍ਰਤੀ ਲੀਟਰ ਘੱਟ ਹੋ ਗਈਆਂ।
ਇਸ ਤੋਂ ਪਹਿਲਾਂ ਸਰਕਾਰੀ ਤੇਲ ਕੰਪਨੀਆਂ ਨੇ ਮੰਗਲਵਾਰ ਤੱਕ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਛੇ ਦਿਨ ਕਟੌਤੀ ਕੀਤੀ ਸੀ ਜਦੋਂਕਿ ਤਿੰਨ ਦਿਨਾਂ ਬਾਅਦ ਪੈਟਰੋਲ ਦੀਆਂ ਕੀਮਤਾਂ ‘ਚ ਵੀ 9 ਪੈਸੇ ਤੱਕ ਕਮੀ ਕੀਤੀ ਗਈ ਸੀ। ਵਿਸ਼ਵ ‘ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਾਲੇ ਤੱਕ ਕੱਚੇ ਤੇਲ ਦੀ ਮੰਗ ‘ਚ ਵਾਧਾ ਨਹੀਂ ਹੋਇਆ ਹੈ।
ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦਿਲੀ ‘ਚ ਪੈਟਰੋਲ 81.06 ਰੁਪਏ ਪ੍ਰਤੀ ਲੀਟਰ ‘ਤੇ ਰਿਹਾ ਜਦੋਂਕਿ ਡੀਜ਼ਲ 18 ਪੈਸੇ ਸਸਤਾ ਹੋ ਕੇ 71.00 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ 87.74 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਿਹਾ ਤੇ ਡੀਜ਼ਲ 20 ਪੈਸੇ ਘੱਟ ਹੋ ਕੇ 77.54 ਰੁਪਏ ਪ੍ਰਤੀ ਲੀਟਰ ਰਹਿ ਗਿਆ। ਕੋਲੋਕਾਤਾ ‘ਚ ਪੈਟਰੋਲ 82.59 ਰੁਪਏ ਪ੍ਰਤੀ ਲੀਟਰ ‘ਤੇ ਜਿਉਂ ਦਾ ਤਿਉਂ ਰਿਹਾ ਜਦੋਂਕਿ ਡੀਜ਼ਲ ਦੀ ਕੀਮਤ 18 ਪੈਸੇ ਘੱਟ ਹੋ ਕੇ 74.62 ਰੁਪਏ ਪ੍ਰਤੀ ਲੀਟਰ ਤੇ ਚੇੱਨਈ ‘ਚ ਡੀਜ਼ਲ 17 ਪੈਸੇ ਘੱਟ ਕੇ 76.55 ਰੁਪਏ ਪ੍ਰਤੀ ਲੀਟਰ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.