ਹਰ ਸਾਲ ਸ਼ੂਗਰ ਦੀ ਬੀਮਾਰੀ ਨਾਲ ਦੇਸ਼ ’ਚ ਹੁੰਦੀ ਹੈ 2 ਲੱਖ ਤੋ ਵੱਧ ਮਰੀਜਾਂ ਦੀ ਮੌਤ

Diabetes

ਸੀ.ਐਚ.ਸੀ ਫਿਰੋਜਸਾਹ ’ਚ ਮਨਾਇਆ ਵਰਲਡ ਡਾਈਬਟੀਜ-ਡੇ | Diabetes

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਹੋਰਨਾਂ ਬਿਮਾਰੀਆਂ ਦੇ ਨਾਲਨਾਲ ਲੋਕਾਂ ਦੀ ਸਿਹਤ ’ਤੇ ਕਬਜਾ ਜਮਾਈ ਬੈਠੀ ਡਾਈਬਟੀਜ ਦੀ ਬਿਮਾਰੀ ਤੋਂ ਲੋਕਾਂ ਦੇ ਬਚਾਓ ਲਈ ਅੱਜ ਦੁਨਿਆਂ ਭਰ ਵਿਚ ਵਰਲਡ ਡਾਈਬਟੀਜ-ਡੇ ਮਨਾਇਆ ਗਿਆ। ਇਸੀ ਤਹਿਤ ਦੀਪਕ ਚੰਦਰ ਐਸਐਮ ਓ ਫਿਰੋਜਸਾਹ ਦੀ ਅਗਵਾਈ ਹੇਠ ਹਸਪਤਾਲ ਵਿਚ,ਸਟਾਫ ,ਮਰੀਜਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਨੂੰ ਸੂਗਰ ਦੇ ਕਾਰਣਾਂ, ਲੱਛਣਾਂ ਅਤੇ ਬਚਾਓ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਬੋਲਦਿਆਂ ਦੀਪਕ ਚੰਦਰ ਐਸ ਐਮ ਓ ਫਿਰੋਜਸਾਹ ਨੇ ਜਿਥੇ ਲੋਕਾਂ ਨੂੰ ਸੂਗਰ ਹੋਣ ਦੇ ਕਾਰਨਾਂ ਤੋਂ ਵਿਸਥਾਰਤ ਜਾਣਕਾਰੀ ਦਿੱਤੀ, ਉਥੇ ਇਸ ਬਿਮਾਰੀ ਤੋਂ ਬਚਾਓ ਲਈ ਕੀਤੇ ਜਾਣ ਵਾਲੇ ਯੋਗ ਉਪਰਾਲਿਆਂ ਤੋਂ ਵੀ ਜਾਣੂ ਕਰਵਾਇਆ। (Diabetes)

ਸੈਮੀਨਾਰ ਦੌਰਾਨ ਲੋਕਾਂ ਨੂੰ ਸੂਗਰ ਦੇ ਕਾਰਣਾਂ, ਲੱਛਣਾਂ ਤੇ ਬਚਾਓ ਤੋਂ ਕਰਵਾਇਆ ਜਾਣੂ

ਉਨ੍ਹਾਂ ਕਿਹਾ ਕਿ ਭਾਵੇਂ ਦੁਨਿਆਂ ਭਰ ਵਿਚ ਫੈਲੀ ਇਹ ਬਿਮਾਰੀ ਪੰਜਾਬ ਵਿਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਚੁੱਕੀ ਹੈ, ਪ੍ਰੰਤੂ ਇਸ ਦੇ ਸਮਾਧਾਨ ਲਈ ਸਿਹਤ ਵਿਭਾਗ ਕੋਲ ਪੂਰੇ ਪ੍ਰਬੰਧ ਹਨ। ਇਸ ਮੌਕੇ ਸ਼ੂਗਰ ਟਾਈਪ1, ਟਾਈਪ2 ਅਤੇ ਗਰਭ ਅਵਸਥਾ ਸੂਗਰ ਦੇ ਲੱਛਣਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਮਨੁੱਖ ਨੂੰ ਮਿੱਠੇ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਿਠਾਈਆਂ ਤੋਂ ਕਿਨਾਰਾ ਕਰਨ ਦੇ ਨਾਲਨਾਲ ਚਾਹ, ਕੌਫੀ ਆਦਿ ਵਿਚ ਵੀ ਘੱਟ ਮਾਤਰਾ ‘ਚ ਮਿੱਠੇ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਾਓ ਕੀਤਾ ਜਾ ਸਕੇ।ਇਸ ਮੌਕੇ ਹਰੀਸ ਕਟਾਰੀਆ, ਜਿਲਾ ਪੋਗਰਾਮ ਅਫਸਰ ਅਤੇ ਨੇਹਾ ਭੰਡਾਰੀ, ਬੀ.ਈ.ਈ ਨੇ ਕਿਹਾ ਕਿ ਅੱਜ ਤੋਂ ਕੁਝ ਦਹਾਕੇ ਪਹਿਲਾਂ ਲੋਕਾਂ ਦੀਆਂ ਖਾਣਪੀਣ ਦੀਆਂ ਵਸਤਾਂ ਸੀਮਤ ਸਨ,

ਉਥੇ ਲੋਕ ਹੱਠਭੰਨਵੀਂ ਮਿਹਨਤ ਕਰਨ ਦੇ ਨਾਲ-ਨਾਲ ਰੋਜਾਨਾ ਕਈ ਕਿਲੋਮੀਟਰ ਪੈਦਲ ਚੱਲਦੇ ਸਨ, ਜਿਸ ਕਰਕੇ ਉਹ ਨਿਰੋਗ ਜੀਵਨ ਬਤੀਤ ਕਰਦੇ ਸਨ ਅਤੇ ਜੇਕਰ ਅਸੀਂ ਵੀ ਨਿਰੋਗ ਜੀਵਨ ਜਿਉਣ ਦੇ ਇਛੁਕ ਹਾਂ ਤਾਂ ਮਿੱਠੇ ਦੀ ਘੱਟ ਵਰਤੋਂ ਕਰਨ ਦੇ ਨਾਲਨਾਲ ਆਪਣੇ ਸਰੀਰ ਤੋਂ ਕਠਿਨ ਕੰਮ ਲੈਣਾ ਸੁਰੂ ਕੀਤਾ ਜਾਵੇ।ਤੰਦਰੁਸਤ ਸਰੀਰ ਦੀ ਪ੍ਰਾਪਤੀ ਲਈ ਹਰੇਕ ਵਿਅਕਤੀ ਨੂੰ ਸੈਰ ਕਰਨ ਦੀ ਸਲਾਹ ਦਿੰਦਿਆਂ ਬੀ.ਈ.ਈ ਨੇਹਾ ਭੰਡਾਰੀ ਨੇ ਕਿਹਾ ਕਿ ਜਿਥੇ ਸੈਰ ਕਰਨ ਨਾਲ ਸੂਗਰ ਦੀ ਬਿਮਾਰੀ ਤੋਂ ਨਹੀਂ ਬਚਿਆ ਜਾ ਸਕਦਾ ਹੈ, ਉਥੇ ਤੰਦਰੁਸਤ ਸਰੀਰ ਦੀ ਪ੍ਰਾਪਤੀ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਵੇਰ ਦੀ ਸੈਰ ਦੌਰਾਨ ਖੁੱਲੇ ਤੇ ਪ੍ਰਦੂਸਣ ਮੁਕਤ ਵਾਤਾਵਰਣ ਵਿਚ ਲਿਆ ਸਾਹ ਮਨੁੱਖ ਨੂੰ ਕਈ ਬਿਮਾਰੀਆਂ ਨਾਲ ਮੁਕਾਬਲਾ ਕਰਨ ਦੇ ਸਮੱਰਥ ਬਣਾਉਂਦਾ ਹੈ ਅਤੇ ਇਸ ਨਾਲ ਸਰੀਰ ਦਾ ਹਰਇਕ ਅੰਗ ਵਧਦਾਫੁਲਦਾ ਹੈ।ਇਸ ਮੌਕੇ ਮੁਕੇਸ. ਕੁਮਾਰ, ਬਲਾਕ ਆਂਕੜਾ ਸਹਾਇਕ, ਸੀ. ਐਚ. ਓਜ ਅਤੇ ਪੈਰਾ ਮੈਡੀਕਲ ਸਟਾਫ ਹਾਜਰ ਸੀ।