ਪੰਜ ਚੀਜ਼ਾਂ ਸ਼ੂਗਰ ਨੂੰ ਕਰ ਸਕਦੀਆਂ ਨੇ ਖ਼ਤਮ! | Diabetes Easy Night Routine
ਸ਼ੂਗਰ ਦੀ ਇੱਕ ਬਿਮਾਰੀ ਨਹੀਂ ਸਰੀਰ ਦਾ ਵਿਗੜਿਆ ਹੋਇਆ ਸੰਤੁਲਨ ਹੈ। ਜਿਸ ਨੂੰ ਸਮਾਂ ਰਹਿੰਦੇ ਹੋਏ ਕੰਟਰੋਲ ਕੀਤਾ ਜਾ ਸਕਦਾ ਹੈ। ਜੇਕਰ ਇਸ ਨੂੰ ਸਮੇਂ ਸਿਰ ਕੰਟਰੋਲ ਕੀਤਾ ਜਾਵੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਟਾਲਿਆ ਜਾ ਸਕਦਾ ਹੈ। ਜਿਵੇਂ: ਹਾਰਟ ਫੇਲ੍ਹ, ਹਾਰਟ ਅਟੈਕ, ਸਟਰੋਕ ਤੇ ਡਿਮੇਂਸ਼ੀਆ ਆਦਿ। ਦੱਸ ਦਈਏ ਕਿ ਸ਼ੂਗਰ ਦੇ ਮਰੀਜ਼ਾਂ ਦਾ ਬਲੱਡ ਸ਼ੂਗਰ ਹਾਈ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਯ ਬਿਮਾਰੀ ’ਚ ਜੇਕਰ ਸਹੀ ਖਾਣਪੀਣ ਅਤੇ ਲਾਈਫ਼ ਸਟਾਈਲ ਦਰੁਸਤ ਹੋਵੇ ਤਾਂ ਕਾਫ਼ੀ ਹੱਦ ਤੱਕ ਇਸ ਸਮੱਸਿਆ ਨੂੰ ਘੱਟ ਕਰਨ ’ਚ ਮੱਦਦ ਮਿਲ ਸਕਦੀ ਹੈ। (Diabetes Easy Night Routine)
ਡਾਇਬਟੀਜ਼ ਭਾਵੇਂ ਇੱਕ ਗੰਭੀਰ ਬਿਮਾਰੀ ਮੰਨੀ ਜਾਂਦੀ ਹੈ, ਪਰ ਜੇਕਰ ਸਾਵਧਾਨੀ ਵਰਤ ਕੇ ਖਾਣ ਪੀਣ ਦਾ ਧਿਆਨ ਰੱਖਿਆ ਜਾਵੇ ਤਾਂ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਲਿਆਉਣਾ ਬਹੁਤ ਹੀ ਸੌਖਾ ਹੋ ਜਾਂਦਾ ਹੈ। ਤੁਸੀਂ ਵੀ ਜੇਕਰ ਸ਼ੂਗਰ ਦੇ ਰੋਗੀ ਹੋ ਅਤੇ ਬਲੱਡ ਸ਼ੂਗਰ ਦੇ ਲੈਵਲ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਸੌਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਗਲੂਕੋਜ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੇਰ ਰਾਤ ਸਨੈਕਿੰਗ ਕਰਨਾ ਬੰਦ ਕਰਨਾ ਹੋਵੇਗਾ। ਰਾਤ ਨੂੰ ਕੁਝ ਵੀ ਖਾਣ ਤੋਂ ਪਰਹੇਜ ਕਰੋ, ਜਿਸ ਨਾਲ ਸ਼ੂਗਰ ਦਾ ਪੱਧਰ ਵਧਣ ਦਾ ਖਤਰਾ ਰਹਿੰਦਾ ਹੈ।
ਬਬੂਨੇ ਦੇ ਫੁੱਲਾਂ ਦੀ ਚਾਹ
ਬਬੂਨੇ ਦੇ ਫੁੱਲਾਂ ਦੀ ਚਾਹ ਦੇ ਫਾਇਦੇ ਤੁਹਾਨੂੰ ਸੌਣ ਵਿੱਚ ਮਦਦ ਕਰਨ, ਪਾਚਨ ਨੂੰ ਵਧਾਉਣ, ਦਿਲ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਤੱਕ ਹਨ। ਇਸ ਲਈ ਜ਼ਿਆਦਾਤਰ ਲੋਕ ਆਮ ਤੌਰ ’ਤੇ ਸੌਣ ਤੋਂ ਪਹਿਲਾਂ ਕੈਮੋਮਾਈਲ ਚਾਹ ਦਾ ਸੇਵਨ ਕਰਦੇ ਹਨ ਕਿਉਂਕਿ ਇਹ ਤੁਹਾਨੂੰ ਸੌਣ ਵਿਚ ਬਹੁਤ ਮੱਦਦ ਕਰਦੀ ਹੈ। ਇਸ ਲਈ, ਤੁਹਾਨੂੰ ਵੀ ਅੱਜ ਤੋਂ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਰੋਜ਼ਾਨਾ ਇੱਕ ਕੱਪ ਕੈਮੋਮਾਈਲ (ਬਬੂਨੇ ਦੇ ਫੁੱਲ) ਚਾਹ ਪੀਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਕਿਉਂਕਿ ਇਸ ਚਾਹ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਬਲੱਡ ਸੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦ ਕਰਦੇ ਹਨ।
ਭਿੱਜੇ ਹੋਏ ਬਦਾਮ
ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ 7 ਭਿੱਜੇ ਹੋਏ ਬਦਾਮ ਖਾਓ ਤਾਂ ਕਿ ਵਧੇ ਹੋਏ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕੇ। ਬਦਾਮ ’ਚ ਟਿ੍ਰਪਟੋਫੈਨ ਅਤੇ ਮੈਗਨੀਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ, ਜੋ ਨੀਂਦ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਹ ਦੇਰ ਰਾਤ ਖਾਣ ਦੀ ਲਾਲਸਾ ਨੂੰ ਵੀ ਸ਼ਾਂਤ ਕਰਦਾ ਹੈ।
ਭਿੱਜੇ ਹੋਏ ਮੇਥੀ ਦੇ ਦਾਣੇ
ਭਿੱਜੇ ਹੋਏ ਮੇਥੀ ਦੇ ਦਾਣੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਕਿਉਂਕਿ ਮੇਥੀ ਦੇ ਬੀਜਾਂ ’ਚ ਹਾਈਪੋਗਲਾਈਸੀਮਿਕ ਗੁਣ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ’ਚ ਮੱਦਦਗਾਰ ਹੁੰਦੇ ਹਨ। ਸ਼ੂਗਰ ਦੇ ਰੋਗੀਆਂ ਨੂੰ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚੱਮਚ ਮੇਥੀ ਦੇ ਦਾਣੇ ਪਾਣੀ ਵਿੱਚ ਭਿਓਂ ਕੇ ਖਾਣਾ ਚਾਹੀਦਾ ਹੈ। ਇਸ ਦੇ ਲਈ ਸਵੇਰੇ ਅਤੇ ਰਾਤ ਨੂੰ ਇੱਕ ਚਮਚ ਮੇਥੀ ਦੇ ਬੀਜਾਂ ਨੂੰ ਭਿਓਂ ਦਿਓ ਤਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਖਾਧਾ ਜਾ ਸਕੇ ਅਤੇ ਸੂਗਰ ਲੈਵਲ ਨੂੰ ਘੱਟ ਰੱਖਿਆ ਜਾ ਸਕੇ।
ਆਸਣ ਜ਼ਰੂਰੀ
ਆਸਣਾਂ ਦਾ ਮਨੁੱਖੀ ਜੀਵਨ ’ਚ ਬਹੁਤ ਮਹੱਤਵ ਹੈ। ਹਰ ਵਿਅਕਤੀ ਨੂੰ ਰਾਤ ਦੇ ਖਾਣੇ ਤੋਂ ਬਾਅਦ ਅਤੇ ਸੌਣ ਤੋਂ ਪਹਿਲਾਂ 15 ਤੋਂ 20 ਮਿੰਟ ਤੱਕ ਵਜਰਾਸਨ ਵਿੱਚ ਬੈਠਣਾ ਚਾਹੀਦਾ ਹੈ। ਸ਼ੂਗਰ ਦੇ ਮਰੀਜਾਂ ਨੂੰ ਇਹ ਕੰਮ ਰੋਜ਼ਾਨਾ ਕਰਨਾ ਚਾਹੀਦਾ ਹੈ। ਇਹ ਨਾ ਸਿਰਫ ਭੋਜਨ ਨੂੰ ਜਲਦੀ ਪਚਾਉਣ ਅਤੇ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ, ਬਲਕਿ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਮੱਦਦ ਕਰਦਾ ਹੈ। ਆਸਣ ਸਰੀਰਕ ਸਿਹਤ ਨੂੰ ਬਣਾਈ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ।