ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ

ਪਿੰਡ ਕੁੱਤੀਵਾਲਾ ਨੇੜੇ ਪਿਆ ਪਾੜ | Harike

ਹਰੀਕੇ (ਤਰਨ ਤਾਰਨ) (ਰਾਜਨ ਮਾਨ)। ਹਰੀਕੇ ਪੱਤਣ ਤੋਂ ਵੱਡੀ ਮਾਤਰਾ ਵਿਚ ਪਾਣੀ ਛੱਡੇ ਜਾਣ ਕਾਰਨ ਦਰਿਆ ਦਾ ਪਿੰਡ ਕੁੱਤੀ ਵਾਲਾ ਨੇੜਿਓਂ ਧੁੱਸੀ ਬੰਨ੍ਹ ਟੁੱਟ ਜਾਣ ਕਾਰਨ ਭਾਰੀ ਮਾਤਰਾ ਵਿੱਚ ਪਾਣੀ ਤੇਜ਼ੀ ਨਾਲ ਕੁੱਤੀਵਾਲਾ ਸਭਰਾਂ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਲੋਕ ਘਰਾਂ ਵਿਚੋਂ ਸਮਾਨ ਕੱਢਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਹੋ ਗਏ ਹਨ। ਪਹਿਲਾਂ ਹੀ ਦਰਿਆ ਦਾ ਪਾਣੀ ਉਸ ਇਲਾਕੇ ਵਿੱਚ ਤਬਾਹੀ ਮਚਾ ਰਿਹਾ ਹੈ। ਲੋਕਾਂ ਵਲੋਂ ਬੀਤੀ ਰਾਤ ਤੋਂ ਹੀ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਮਿੱਟੀ ਦੇ ਤੋੜੇ ਭਰਕੇ ਬਚਾਇਆ ਜਾ ਰਿਹਾ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋ ਜਾਣ ਕਾਰਨ ਅੱਜ ਦੁਪਹਿਰੇ ਇਹ ਬੰਨ ਟੁੱਟ ਗਿਆ ਹੈ। ਇਸ ਬੰਨ ਦੇ ਟੁੱਟਣ ਨਾਲ ਦਰਜਨਾਂ ਪਿੰਡ ਪਾਣੀ ਦੀ ਲਪੇਟ ਵਿਚ ਆ ਜਾਣਗੇ। ਆਪਣੇ ਪੁੱਤਾਂ ਵਾਂਗ ਪਾਲੀ ਸਾਉਣੀ ਦੀ ਫਸਲ ਨੂੰ ਅੱਖਾਂ ਸਾਹਮਣੇ ਮਲੀਆਮੇਟ ਹੁੰਦੇ ਵੇਖ ਕਿਸਾਨਾਂ ਦੀਆਂ ਅੱਖਾਂ ਵਿੱਚ ਅੱਥਰੂ ਹਨ।

Harike

ਇਹ ਵੀ ਪੜ੍ਹੋ : ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲੀ ਇਹ ਸਹੂਲਤ

LEAVE A REPLY

Please enter your comment!
Please enter your name here