ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home Breaking News Iran News: ਧੂ...

    Iran News: ਧੂਰੀ ਦਾ ਹੁਸਨਪ੍ਰੀਤ ਇਰਾਨ ‘ਚ ਅਗਵਾ, ਪਰਿਵਾਰ ਫਿਕਰ ’ਚ

    Iran News
    Iran News: ਧੂਰੀ ਦਾ ਹੁਸਨਪ੍ਰੀਤ ਇਰਾਨ 'ਚ ਅਗਵਾ, ਪਰਿਵਾਰ ਫਿਕਰ ’ਚ

    Iran News: (ਰਵੀ ਗੁਰਮਾ) ਧੂਰੀ। ਧੂਰੀ ਸ਼ਹਿਰ ਦੇ ਸੰਗਤਪੁਰੇ ਮਹੱਲੇ ਦੇ 28 ਸਾਲਾਂ ਹੁਸਨਪ੍ਰੀਤ ਨੂੰ ਇਰਾਨ ’ਚ ਅਗਵਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੁਸਨਪ੍ਰੀਤ ਦੀ ਮਾਸੀ ਦੇ ਲੜਕੇ ਮਨਪ੍ਰੀਤ ਨੇ ’ਸੱਚ ਕਹੂੰ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਸਨਪ੍ਰੀਤ ਨੂੰ ਹੁਸ਼ਿਆਰਪੁਰ ਦੇ ਇੱਕ ਏਜੰਟ ਰਾਹੀਂ ਵਰਕ ਪਰਮਿਟ ’ਤੇ ਆਸਟਰੇਲੀਆ ਭੇਜਣ ਲਈ 18 ਲੱਖ ਵਿੱਚ ਸੌਦਾ ਤੈਅ ਹੋਇਆ ਸੀ। ਜੋ ਰਾਸ਼ੀ ਆਸਟਰੇਲੀਆ ਪਹੁੰਚਣ ਤੋਂ ਬਾਅਦ ਦੇਣੀ ਸੀ। ਇਕ ਮਈ ਨੂੰ ਏਜੰਟ ਨੇ ਉਸ ਨੂੰ ਦੁਬਈ ਤੋਂ ਇਰਾਨ ਭੇਜਿਆ। ਜਦੋਂਕਿ ਇਸ ਤੋਂ ਪਹਿਲਾਂ ਹੁਸਨਪ੍ਰੀਤ ਨੂੰ ਦੋ ਵਾਰ ਟਿਕਟ ਭੇਜ ਕੇ ਕੈਂਸਲ ਕਰਵਾ ਦਿੱਤੀਆਂ ਗਈਆਂ ਸਨ।

    ਇਹ ਵੀ ਪੜ੍ਹੋ: Sukhdev Singh Dhindsa: ਸੁਖਦੇਵ ਸਿੰਘ ਢੀਡਸਾ ਦਾ ਦੇਹਾਂਤ

    ਉਹਨਾਂ ਦੱਸਿਆ ਕਿ ਏਜੰਟ ਨੇ ਉਹਨਾਂ ਨੂੰ ਕਿਹਾ ਕਿ ਇਰਾਨ ਵਿੱਚ ਉਹਨਾਂ ਦੀ ਇੱਕ ਦਿਨ ਦੀ ਸਟੇਅ ਹੈ। ਇਰਾਨ ਪਹੁੰਚਣ ਤੋਂ ਬਾਅਦ ਏਅਰਪੋਰਟ ਤੋਂ ਉਹਨਾਂ ਨੂੰ ਕੁਝ ਵਿਅਕਤੀ ਲੈਣ ਲਈ ਆਏ, ਉਹ ਆਪਣੇ ਏਜੰਟ ਨਾਲ ਗੱਲਬਾਤ ਕਰਕੇ ਉਹਨਾਂ ਵਿਅਕਤੀਆਂ ਨਾਲ ਚਲੇ ਗਏ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾ ਕਰਨ ਤੋਂ ਬਾਅਦ ਉਕਤ ਵਿਅਕਤੀ ਪਰਿਵਾਰ ਤੋਂ ਲੱਖਾਂ ਰੁਪਏ ਫਿਰੌਤੀ ਦੀ ਮੰਗ ਕਰ ਰਹੇ ਹਨ। ਦੋ ਭੈਣਾਂ ਦਾ ਇਕਲੌਤਾ ਭਰਾ ਜੋ ਕਿ ਆਪਣੀ ਰੋਜ਼ੀ-ਰੋਟੀ ਲਈ ਆਪਣੇ ਚੰਗੇ ਭਵਿੱਖ ਦੀ ਆਸ ਨੂੰ ਲੈ ਕੇ ਭੇਜਿਆ ਸੀ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਰਸਤੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇਗੀ।

    ਉਹਨਾਂ ਦੱਸਿਆ ਕਿ ਅਗਵਾਹਕਾਰ ਪਰਿਵਾਰ ਨੂੰ ਨੌਜਵਾਨਾਂ ਦੀ ਕੁੱਟਮਾਰ ਕਰਕੇ ਵੀਡੀਓ ਭੇਜ ਕੇ ਪੈਸੇ ਮੰਗ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਾਤ ਜ਼ਿਆਦਾ ਠੀਕ ਨਾ ਹੋਣ ਕਰਕੇ ਉਹ ਐਨੇ ਪੈਸੇ ਨਹੀਂ ਦੇ ਸਕਦੇ। ਪਰਿਵਾਰ ਨੇ ਆਪਣੇ ਪੁੱਤ ਦੀ ਚਿੰਤਾ ਜ਼ਾਹਿਰ ਕੀਤੀ ਕਿਉਂਕਿ 12- 13 ਦਿਨਾਂ ਤੋਂ ਹੁਣ ਪਰਿਵਾਰ ਦੀ ਆਪਣੇ ਪੁੱਤ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਪਰਿਵਾਰ ਦੇ ਅਨੁਸਾਰ ਉਨਾਂ ਨੇ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਨੂੰ ਮੇਲ ਕਰਕੇ ਏਜੰਟ ਖਿਲਾਫ਼ ਕਾਰਵਾਈ ਤੇ ਬੱਚੇ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ ਧੂਰੀ ਐਸਐਚਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ। Iran News