ਛੱਕਾ ਮਾਰਕੇ ਜਿਤਾਈ ਚੇਨਈ | Sports News
- ਕੋਹਲੀ ‘ਤੇ ‘ਵਿਰਾਟ’ ਜ਼ੁਰਮਾਨਾ
ਬੰਗਲੁਰੂ (ਏਜੰਸੀ)। ਬੰਗਲੁਰੂ (Sports News) ਰਾਇਲ ਚੈਲੰਜ਼ਰਸ ਬੰਗਲੂਰੁ ਦੇ ਕਪਤਾਨ ਵਿਰਾਟ ਕੋਹਲੀ ‘ਤੇ ਆਈ.ਪੀ.ਐਲ. ‘ਚ ਚੇਨਈ ਸੁਪਰਕਿੰਗਜ਼ ਵਿਰੁੱਧ ਮੈਚ ਦੌਰਾਨ ਧੀਮੀ ਓਵਰ ਗਤੀ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ । ਵਿਰਾਟ ‘ਤੇ ਮੈਚ ‘ਚ ਨਿਰਧਾਰਤ ਸਮੇਂ ‘ਚ ਘੱਟ ਓਵਰ ਸੁੱਟਣ ਲਈ ਜ਼ੁਰਮਾਨਾ ਲਗਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਅਧਿਕਾਰਕ ਤੌਰ ‘ਤੇ ਫਟਕਾਰ ਵੀ ਲਗਾਈ ਗਈ ਹੈ ਵਿਰਾਟ ‘ਤੇ ਇਸ ਸੈਸ਼ਨ ‘ਚ ਲਗਾਇਆ ਗਿਆ।
ਇਹ ਪਹਿਲਾ ਜ਼ੁਰਮਾਨਾ ਹੈ ਅਤੇ ਉਸਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਨਿਯਮਾਂ ਦੇ ਤਹਿਤ 12 ਲੱਖ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ ਆਈ.ਪੀ.ਐਲ. ਨੇ ਜਾਰੀ ਬਿਆਨ ‘ਚ ਕਿਹਾ ਕਿ ਇਹ ਬੰਗਲੂਰੁ ਟੀਮ ਦਾ ਇਸ ਸੈਸ਼ਨ ‘ਚ ਪਹਿਲਾ ਜ਼ੁਰਮ ਹੈ ਜੋ ਧੀਮੀ ਓਵਰ ਰਫ਼ਤਾਰ ਨਾਲ ਜੁੜਿਆ ਹੈ ਅਤੇ ਇਸ ਲਈ ਉਹਨਾਂ ਨੂੰ 12 ਲੱਖ ਰੁਪਏ ਦਾ ਜ਼ੁਰਮਾਨਾ ਭਰਨਾ ਪਵੇਗਾ ਵਿਰਾਟ ਨੇ ਇਸ ਮੈਚ ‘ਚ 18 ਦੌੜਾਂ ਬਣਾਈਆਂ ਸਨ । ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਦੌਰਾਨ ਕੱਲ ਬੰਗਲੂਰੁ ਦੇ ਐਮ.ਚਿੰਨਾਸਵਾਮੀ ਸਟੇਡੀਅਮ ‘ਤੇ ਚੇਨਈ ਸੁਪਰਕਿੰਗਜ਼ ਅਤੇ ਰਾਇਲ ਚੈਲੰਜ਼ਰਸ ਬੰਗਲੂਰੁ ਵਿਰੁੱਧ ਖੇਡੇ ਗਏ ਰੋਮਾਂਚਕ ਮੈਚ ਵਿੱਚ ਸੀ.ਐਸ.ਕੇ. ਨੇ ਆਰ.ਸੀ.ਬੀ. ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਕਪਤਾਨ ਧੋਨੀ ਨੇ 34 ਗੇਂਦਾਂ ‘ਤੇ 70 ਗੇਂਦਾਂ ਦੀ ਨਾਬਾਦ ਪਾਰੀ ਖੇਡੀ ਅਤੇ ਆਖ਼ਰੀ ਓਵਰ ‘ਚ ਛੱਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਅੰਕ ਸੂਚੀ ਵਿੱਚ ਵੀ ਆਪਣੀ ਟੀਮ ਨੂੰ ਟਾੱਪ ‘ਤੇ ਪਹੁੰਚਾ ਦਿੱਤਾ।
ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ
ਮੈਚ ਤੋਂ ਬਾਅਦ ਮੈਨ ਆਫ਼ ਦ ਮੈਚ ਚੁਣੇ ਜਾਣ ‘ਤੇ ਧੋਨੀ ਨੇ ਕਿਹਾ ਕਿ ਮੈਨੂੰ ਲੱਗਾ ਸੀ ਕਿ ਇਹ ਮੁਸ਼ਕਲ ਟੀਚਾ ਹੋਵੇਗਾ ਏ.ਬੀ.ਡੀ. ਦੀ ਬੱਲੇਬਾਜ਼ੀ ਨਾਲ ਜਦੋਂ ਆਰ.ਸੀ.ਬੀ. ਦਾ ਸਕੋਰ 200 ਪਾਰ ਪਹੁੰਚ ਗਿਆ ਤਾਂ ਮੈਨੂੰ ਲੱਗਾ ਸੀ ਕਿ ਟੀਚਾ 15-20 ਦੌੜਾਂ ਜ਼ਿਆਦਾ ਹੋ ਗਿਆ ਹੈ ਇਹ ਥੋੜੀ ਧੀਮੀ ਵਿਕਟ ਸੀ ਏ.ਬੀ.ਦੀ ਪਾਰੀ ਬਹੁਤ ਖ਼ਾਸ ਸੀ ਧੋਨੀ ਨੇ ਆਪਣੀ ਜਿੱਤ ਬਾਰੇ ਕਿਹਾ ਕਿ ਜਿੱਤ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਵਿਰੋਧੀ ਕਪਤਾਨ ਕਿਸ ਗੇਂਦਬਾਜ਼ ਤੋਂ ਕਦੋਂ ਗੇਂਦਬਾਜ਼ੀ ਕਰਵਾਏਗਾ ਅਤੇ ਤੁਸੀਂ ਉਸ ਵਿਰੁੱਧ ਕਦੋਂ ਕਿਵੇਂ ਖੇਡਣਾ ਹੈ ਹਾਲਾਂਕਿ ਤੁਸੀਂ ਕਈ ਵਾਰ ਹਾਰ ਵੀ ਜਾਂਦੇ ਹੋ ਧੋਨੀ ਨੇ ਆਪਣੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦੀ ਵੀ ਤਾਰੀਫ਼ ਕਰਦਿਆਂ ਕਿਹਾ ਕਿ ਸ਼ਾਰਦੁਲ ਚੰਗੀ ਗੇਂਦ ਕਰ ਰਿਹਾ ਹੈ ।
ਮੈਚ ਤੋਂ ਬਾਅਦ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਧੋਨੀ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹਾਂ ਉਹ ਬਹੁਤ ਹੀ ਸ਼ਾਨਦਾਰ ਲੈਅ ‘ਚ ਹੈ ਅਤੇ ਗੇਂਦ ਨੂੰ ਚੰਗੀ ਤਰ੍ਹਾਂ ਹਿੱਟ ਕਰ ਰਿਹਾ ਹੈ ਇਸ ਆਈ.ਪੀ.ਐਲ.’ਚ ਉਸਦਾ ਬੱਲਾ ਚੰਗਾ ਚੱਲ ਰਿਹਾ ਹੈ ਪਰ ਆਪਣੀ ਟੀਮ ਵਿਰੁੱਧ ਉਸਦੀ ਅਜਿਹੀ ਬੱਲੇਬਾਜ਼ੀ ਦੇਖਣਾ ਮੈਨੂੰ ਜ਼ਿਆਦਾ ਚੰਗਾ ਨਹੀਂ ਲੱਗਾ ਸੀ.ਐਸ.ਕੇ. ਨੂੰ ਆਖ਼ਰੀ ਓਵਰ ‘ਚ 16 ਦੌੜਾਂ ਦੀ ਜ਼ਰੂਰਤ ਸੀ ਕੋਰੀ ਐਂਡਰਸਨ ਦੀ ਪਹਿਲੀਆਂ ਦੋ ਗੇਂਦਾਂ ‘ਤੇ ਡਵੇਨ ਬ੍ਰਾਵੋ ਨੇ ਚੌਕਾ ਅਤੇ ਛੱਕਾ ਜੜਿਆ ਜਦੋਂਕਿ ਚੌਥੀ ਗੇਂਦ ‘ਤੇ ਧੋਨੀ ਨੇ ਛੱਕਾ ਜੜ ਕੇ ਮੈਚ ਖ਼ਤਮ ਕਰ ਦਿੱਤਾ ।
ਏਬੀ ਨੇ ਜੜਿਆ 111 ਮੀਟਰ ਲੰਮਾ ਛੱਕਾ
ਚੇਨਈ ਵਿਰੁੱਧ ਖੇਡੇ ਗਏ ਮੈਚ ‘ਚ ਬੰਗਲੂਰੁ ਦੇ ਖ਼ਤਰਨਾਕ ਬੱਲੇਬਾਜ਼ ਏ.ਬੀ.ਡਿਵਿਲਿਅਰਜ਼ ਨੇ ਫਿਰ ਦੌੜਾਂ ਦੀ ਬਰਸਾਤ ਕਰਦਿਆਂ ਸਿਰਫ਼ 30 ਗੇਂਦਾਂ ‘ਚ 2 ਚੌਕੇ ਅਤੇ 8 ਛੱਕਿਆਂ ਦੀ ਮੱਦਦ ਨਾਲ 78 ਦੌੜਾਂ ਠੋਕੀਆਂ ਅਤੇ ਚੇਨਈ ਦੇ ਲਗਭਗ ਹਰ ਗੇਂਦਬਾਜ਼ ਨੂੰ ਭੰਨਿਆ। ਇਹਨਾਂ ਛੱਕਿਆ ਦੌਰਾਨ ਉਸਨੇ 111 ਮੀਟਰ ਦਾ ਛੱਕਾ ਮਾਰਕੇ ਇਸ ਸੈਸ਼ਨ ‘ਚ ਸਭ ਤੋਂ ਲੰਮਾ ਛੱਕਾ ਮਾਰਨ ਦਾ ਰਿਕਾਰਡ ਆਪਣੇ ਨਾਂਅ ਦਰਜ ਕਰਵਾ ਲਿਆ ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਡਿਵਿਲਿਅਰਜ਼ (106) ਦੇ ਨਾਂਅ ਹੀ ਸੀ ਡਿਵਿਲਿਅਰਜ਼ ਨੇ ਇਹ ਛੱਕਾ ਆਪਣੇ ਹੀ ਦੇਸ਼ ਦੱਖਣੀ ਅਫ਼ਰੀਕਾ ਦੇ ਸਪਿੱਨ ਗੇਂਦਬਾਜ਼ ਇਮਰਾਨ ਤਾਹਿਰ ਦੇ ਜੜਿਆ।