ਧੋਨੀ ਨੇ ਵਾਇਰਲ ਵੀਡੀਓ ‘ਚ ਦਿੱਤੇ ਸੰਨਿਆਸ ਦੇ ਸੰਕੇਤ

Dhoni, Signs, Retirement, Video

ਨਵੀਂ ਦਿੱਲੀ | ਇੰਗਲੈਂਡ ‘ਚ ਇਸ ਮਹੀਨੇ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ‘ਚ ਕੁਝ ਹੀ ਦਿਨ ਬਾਕੀ ਹਨ, ਪਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈਣ ਦੀਆਂ ਅਟਕਲਾਂ ਲੰਮੇ ਸਮੇਂ ਤੋਂ ਜਾਰੀ ਹਨ ਜਿਸ ਨੂੰ ਉਨ੍ਹਾਂ ਦੇ ਇੱਕ ਵਾਇਰਲ ਵੀਡੀਓ ਨੇ ਹੋਰ ਵੀ ਹਵਾ  ਦੇ ਦਿੱਤੀ ਹੈ ਵਿਰਾਟ ਕੋਹਲੀ ਦੀ ਕਪਤਾਨੀ ‘ਚ ਇੰਗਲੈਂਡ ਐਂਡ ਵੇਲਸ ‘ਚ ਭਾਰਤੀ ਟੀਮ ਆਈਸੀਸੀ ਵਿਸ਼ਵ ਕੱਪ ‘ਚ ਖਿਤਾਬ ਦੀ ਦਾਅਵੇਦਾਰ ਦੇ ਤੌਰ ‘ਤੇ ਉਤਰਨ ਜਾ ਰਹੀ ਹੈ ਜਿਸ ‘ਚ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਧੋਨੀ ਵੀ ਸ਼ਾਮਲ ਹਨ ਪਿਛਲੇ ਕਾਫੀ ਸਮੇਂ ਤੋਂ ਇਹ ਅਟਕਲਾਂ ਜਾਰੀ ਹਨ ਕਿ ਇਹ ਟੂਰਨਾਮੈਂਟ ਧੋਨੀ ਦਾ ਆਖਰੀ ਵਿਸ਼ਵ ਕੱਪ ਹੋਵੇਗ ਅਤੇ ਉਹ ਇਸ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ ਧੋਨੀ ਨੇ ਹਾਲੇ ਤੱਕ ਸੰਨਿਆਸ ਦੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ, ਪਰ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਹ ਕਹਿ ਕੇ  ਕਿ ਉਹ ਕ੍ਰਿਕਟ ਛੱਡਣ ਤੋਂ ਬਾਅਦ ਕੀ ਕਰਨਗੇ, ਸੰਕੇਤ ਦੇ ਦਿੱਤੇ ਹਨ  ਕਿ ਸੰਭਾਵਿਤ ਉਹ ਵਿਸ਼ਵ ਕੱਪ ‘ਚ ਆਖਰੀ ਵਾਰ ਹੀ ਭਾਰਤੀ ਜਰਸੀ ਪਾ ਕੇ ਉਤਰਨਗੇ  ਇੱਕ ਵਾਇਰਲ ਵੀਡੀਓ ‘ਚ ਧੋਨੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਸੰਨਿਆਸ ਲੈਣ ਤੋਂ ਬਾਅਦ ਪੇਂਟਿੰਗ ਕਰਨਗੇ ਅਤੇ ਇਸ ਨੂੰ ਹੀ ਆਪਣਾ ਕਰੀਅਰ ਬਣਾਉਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here