ਸੰਨਿਆਸ ਨੂੰ ਲੈ ਕੇ ਧੋਨੀ ਨੇ ਦਿੱਤਾ ਵੱਡਾ ਬਿਆਨ

MS Dhoni
ਮਹਿੰਦਰ ਸਿੰਘ ਧੋਨੀ

ਕਿਹਾ, ਫੈਸਲੇ ਲਈ 8-9 ਮਹੀਨੇ ਹਨ (Dhoni Retirement)

ਚੇਨਈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਚੇਨਈ ਸੁਪਰ ਕਿੰਗਜ਼ 10ਵੀਂ ਵਾਰ ਆਈਪੀਐਲ ਫਾਈਨਲ ਵਿੱਚ ਪਹੁੰਚੀ ਹੈ। ਚੇਨਈ ਨੇ ਮੰਗਲਵਾਰ ਨੂੰ ਚੇਪੌਕ ‘ਚ ਖੇਡੇ ਗਏ ਪਹਿਲੇ ਕੁਆਲੀਫਾਇਰ ਮੈਚ ‘ਚ ਗੁਜਰਾਤ ਟਾਈਟਨਸ ਨੂੰ 15 ਦੌੜਾਂ ਨਾਲ ਹਰਾਇਆ। ਇਸ ਮੈਚ ’ਚ ਜਿਸ ਤਰ੍ਹਾਂ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਕੀਤੀ ਉਸ ਦਾ ਹੋਰ ਕੋਈ ਕਾਇਲ ਹੋ ਗਿਆ। (Dhoni Retirement) ਹਾਲਾਂਕਿ ਚੇਨਈ ਦਾ ਸਕੋਰ ਜਿਆਦਾ ਨਹੀ ਸੀ ਪਰ ਮਹਿੰਦਰ ਸਿੰਘ ਧੋਨੀ ਹੋਣ ਤਾਂ ਕੁਝ ਵੀ ਹੋ ਸਕਦਾ ਹੈ ਅਤੇ ਚੇਨਈ ਇਹ ਮੈਚ ਜਿੱਤ ਗਿਆ।

ਮੈਚ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਤੋਂ ਜਦੋਂ IPL ਤੋਂ ਸੰਨਿਆਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨਾਂ ਸਟੀਕ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਲੈਣ ਲਈ 8-9 ਮਹੀਨੇ ਦਾ ਸਮਾਂ ਹੈ। ਉਨਾਂ ਨੂੰ ਸੰਨਿਆਸ ਲੈਣ ਦੀ ਛੇਤੀ ਨਹੀ ਹੈ। ਧੋਨੀ ਨੇ ਕਿਹਾ- ਮੈਂ ਖਿਡਾਰੀ ਦੇ ਰੂਪ ‘ਚ ਉਸ ਦੇ ਨਾਲ ਰਹਾਂਗਾ ਜਾਂ ਕਿਸੇ ਹੋਰ ਰੂਪ ‘ਚ, ਮੈਨੂੰ ਫਿਲਹਾਲ ਨਹੀਂ ਪਤਾ। ਮੈਨੂੰ ਸਿਰਫ਼ ਇੰਨਾ ਪਤਾ ਹੈ ਕਿ ਮੈਂ CSK ਨਾਲ ਜੁੜਿਆ ਰਹਾਂਗਾ।

ਇਹ ਵੀ ਪੜ੍ਹੋ : ਗੁਜਰਾਤ ਨੂੰ 15 ਦੌੜਾਂ ਨਾਲ ਹਰਾ ਕੇ ਚੈੱਨਈ 10ਵੀਂ ਵਾਰ ਫਾਈਨਲ ’ਚ

ਕੁਮੈਂਟੇਟਰ ਹਰਸ਼ਾ ਭੋਗਲੇ ਨੇ ਐਮਐਸ ਨੂੰ ਪੁੱਛਿਆ ਸੀ ਕਿ ਕੀ ਚੇਨਈ ਦੇ ਦਰਸ਼ਕ ਤੁਹਾਨੂੰ ਇੱਥੇ ਦੁਬਾਰਾ ਦੇਖਣਗੇ, ਤਾਂ ਧੋਨੀ ਨੇ ਕਿਹਾ ਕਿ ਤੁਸੀਂ ਇਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੀ ਮੈਂ ਇੱਥੇ ਦੁਬਾਰਾ ਖੇਡਾਂਗਾ ਜਾਂ ਨਹੀਂ? ਇਸ ਤੋਂ ਬਾਅਦ ਭੋਗਲੇ ਨੇ ਧੋਨੀ ਨੂੰ ਸਵਾਲ ਪੁੱਛਿਆ ਕਿ ਕੀ ਉਹ ਅਗਲੇ ਸੀਜ਼ਨ ‘ਚ ਖੇਡਣ ਲਈ ਚੇਪੌਕ ਪਰਤਣਗੇ? ਧੋਨੀ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਮੈਨੂੰ ਨਹੀਂ ਪਤਾ। ਮੇਰੇ ਕੋਲ ਫੈਸਲਾ ਕਰਨ ਲਈ 8-9 ਮਹੀਨੇ ਹਨ। ਇਸ ਸਮੇਂ ਸਿਰ ਦਰਦ ਨਹੀਂ ਲੈਣਾ ਚਾਹੁੰਦਾ।

ਗੁਜਰਾਤ ਨੂੰ 15 ਦੌੜਾਂ ਨਾਲ ਹਰਾ ਕੇ ਚੈੱਨਈ 10ਵੀਂ ਵਾਰ ਫਾਈਨਲ ’ਚ

ਗਾਇਕਵਾੜ ਦਾ 5ਵਾਂ ਅਰਧਸੈਂਕੜਾ | GT vs CSK

ਚੈੱਨਈ, (ਏਜੰਸੀ)। ਚੇਨਈ ਸੁਪਰ ਕਿੰਗਜ ਆਈਪੀਐੱਲ 2023 ਦੇ ਫਾਈਨਲ ’ਚ ਪਹੁੰਚ ਗਈ ਹੈ। ਚੇਨਈ ਨੇ ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ ਚੇਪੌਕ ਸਟੇਡੀਅਮ ’ਚ ਖੇਡੇ ਗਏ ਕੁਆਲੀਫਾਇਰ-1 ’ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ ਨੂੰ 15 ਦੌੜਾਂ ਨਾਲ ਹਰਾਇਆ। ਮਹਿੰਦਰ ਸਿੰਘ ਧੋਨੀ ਦੀ ਟੀਮ ਸਭ ਤੋਂ ਵੱਧ 10 ਵਾਰ ਆਈਪੀਐੱਲ ਫਾਈਨਲ ’ਚ ਥਾਂ ਬਣਾ ਚੁੱਕੀ ਹੈ। ਫਾਈਨਲ ਮੁਕਾਬਲਾ 28 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ।

ਇਸ ਮੈਚ ’ਚ ਹਾਰ ਦੇ ਬਾਵਜੂਦ ਗੁਜਰਾਤ ਦੀ ਟੀਮ ਫਾਈਨਲ ਦੀ ਦੌੜ ’ਚ ਬਰਕਰਾਰ ਹੈ। ਗੁਜਰਾਤ ਨੂੰ ਹੁਣ ਬੁੱਧਵਾਰ ਨੂੰ ਐਲੀਮੀਨੇਟਰ-1 ਦੇ ਜੇਤੂ ਨਾਲ ਖੇਡਣਾ ਹੋਵੇਗਾ। ਇਸ ਐਲੀਮੀਨੇਟਰ ਮੈਚ ’ਚ ਮੁੰਬਈ ਇੰਡੀਅਨਜ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਪਹਿਲਾਂ ਖੇਡਦੇ ਚੇਨਈ ਨੇ 20 ਓਵਰਾਂ ’ਚ 7 ਵਿਕਟਾਂ ’ਤੇ 172 ਦੌੜਾਂ ਬਣਾਈਆਂ। ਜਵਾਬ ’ਚ ਗੁਜਰਾਤ ਦੀ ਟੀਮ 20 ਓਵਰਾਂ ’ਚ 157 ਦੌੜਾਂ ’ਤੇ ਆਲ ਆਊਟ ਹੋ ਗਈ। ਰਿਤੂਰਾਜ ਗਾਇਕਵਾੜ ਇਸ ਜਿੱਤ ਦੇ ਹੀਰੋ ਸਨ। ਉਸ ਨੇ 44 ਗੇਂਦਾਂ ’ਤੇ 60 ਦੌੜਾਂ ਦੀ ਅਹਿਮ ਪਾਰੀ ਖੇਡੀ।

TATA IPL 2023

ਮੈਚ ਦੇ ਕੁਝ ਟਰਨਿੰਗ ਪੁਆਇੰਟ… | GT vs CSK

ਚੇਨਈ ਦੀ ਓਪਨਿੰਗ ਸਾਂਝੇਦਾਰੀ : ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕਰਦੇ ਹੋਏ, ਚੇਨਈ ਸੁਪਰ ਕਿੰਗਜ ਨੇ ਮਜਬੂਤ ਸ਼ੁਰੂਆਤ ਕੀਤੀ। ਦੋਵਾਂ ਨੇ 87 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਮਦਦ ਨਾਲ ਟੀਮ ਨੇ 20 ਓਵਰਾਂ ’ਚ 172 ਦੌੜਾਂ ਬਣਾਈਆਂ।

ਮਿਡਲ ਓਵਰਾਂ ’ਚ ਫਸੇ ਟਾਈਟੰਸ : ਨੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਵਰਪਲੇ ’ਚ ਗੁਜਰਾਤ ਨੇ 2 ਵਿਕਟਾਂ ਗੁਆ ਦਿੱਤੀਆਂ ਅਤੇ 11 ਤੋਂ 15 ਦੇ ਵਿਚਕਾਰ 4 ਹੋਰ ਵਿਕਟਾਂ ਗੁਆ ਦਿੱਤੀਆਂ। ਜਡੇਜਾ ਨੇ 11ਵੇਂ ਅਤੇ 13ਵੇਂ ਓਵਰਾਂ ’ਚ ਦਾਸੁਨ ਸ਼ਨਾਕਾ ਅਤੇ ਡੇਵਿਡ ਮਿਲਰ ਦੀਆਂ ਅਹਿਮ ਵਿਕਟਾਂ ਲਈਆਂ। ਉਸ ਨੇ 4 ਓਵਰਾਂ ’ਚ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੌਰਾਨ ਟਾਈਟਨਜ ਨੇ ਸ਼ੁਭਮਨ ਗਿੱਲ ਅਤੇ ਰਾਹੁਲ ਤਿਵਾਤੀਆ ਦੀਆਂ ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ।

6 ਗੇਂਦਾਂ ’ਚ ਸ਼ੰਕਰ ਅਤੇ ਰਾਸ਼ਿਦ ਖਾਨ ਆਉਟ : ਵਿਜੇ ਸ਼ੰਕਰ ਅਤੇ ਰਾਸ਼ਿਦ ਖਾਨ ਨੇ ਆਖਰੀ ਓਵਰ ’ਚ ਗੁਜਰਾਤ ਨੂੰ ਜਿੱਤ ਦੀ ਉਮੀਦ ਜਗਾਈ। ਪਰ 18ਵੇਂ ਓਵਰ ਵਿੱਚ ਰਿਤੁਰਾਜ ਗਾਇਕਵਾੜ ਨੇ ਡਾਈਵਿੰਗ ਦਾ ਕੈਚ ਲੈ ਕੇ ਸ਼ੰਕਰ ਨੂੰ ਪੈਵੇਲੀਅਨ ਭੇਜ ਦਿੱਤਾ। ਇਸੇ ਓਵਰ ’ਚ ਦਰਸ਼ਨ ਨਲਕੰਦੇ ਰਨ ਆਊਟ ਹੋ ਗਏ ਅਤੇ ਅਗਲੇ ਓਵਰ ’ਚ ਰਾਸ਼ਿਦ ਖਾਨ ਵੀ ਕੈਚ ਆਊਟ ਹੋ ਗਏ। ਇਸ ਤਰ੍ਹਾਂ ਜੀਟੀ ਨੇ 6 ਗੇਂਦਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਅਤੇ ਮੈਚ ਉਨ੍ਹਾਂ ਦੇ ਹੱਥੋਂ ਹਾਰ ਗਿਆ।

ਵਿਸ਼ਲੇਸ਼ਣ : ਲਗਾਤਾਰ ਵਿਕਟਾਂ ਗੁਆਉਣਾ ਰਿਹਾ ਗੁਜਰਾਤ ਦੀ ਹਾਰ ਦਾ ਕਾਰਨ | GT vs CSK

  1. 173 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਆਈ ਗੁਜਰਾਤ ਦੀ ਟੀਮ ਨੇ ਨਿਯਮਤ ਅੰਤਰਾਲ ’ਤੇ ਵਿਕਟਾਂ ਗੁਆ ਦਿੱਤੀਆਂ। ਟੀਮ ਦੇ 5 ਫਿਨਿਸਰ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਨਤੀਜੇ ਵਜੋਂ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
  2. ਟਾਸ ਹਾਰ ਕੇ ਬੱਲੇਬਾਜੀ ਕਰਨ ਆਈ ਚੇਨਈ ਦੇ ਸਲਾਮੀ ਬੱਲੇਬਾਜਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਵਾਈ। ਰਿਤੁਰਾਜ ਗਾਇਕਵਾੜ (44 ਗੇਂਦਾਂ ਵਿੱਚ 60 ਦੌੜਾਂ) ਅਤੇ ਡੇਵੋਨ ਕੋਨਵੇ (34 ਗੇਂਦਾਂ ਵਿੱਚ 40) ਦੀ ਜੋੜੀ ਨੇ 64 ਗੇਂਦਾਂ ਵਿੱਚ 87 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਬਾਅਦ ’ਚ ਰਵਿੰਦਰ ਜਡੇਜਾ ਨੇ 16 ਗੇਂਦਾਂ ’ਤੇ 22 ਦੌੜਾਂ ਦਾ ਯੋਗਦਾਨ ਦਿੱਤਾ। ਅਜਿੰਕਿਆ ਰਹਾਣੇ ਅਤੇ ਅੰਬਾਤੀ ਰਾਇਡੂ ਨੇ 17-17 ਦੌੜਾਂ ਜੋੜੀਆਂ।
  3. ਗੁਜਰਾਤ ਵੱਲੋਂ ਸ਼ਮੀ ਅਤੇ ਮੋਹਿਤ ਸ਼ਰਮਾ ਨੇ 2-2 ਅਤੇ ਦਰਸ਼ਨ ਨਲਕੰਦੇ, ਰਾਸ਼ਿਦ ਖਾਨ ਅਤੇ ਨੂਰ ਅਹਿਮਦ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
  4. ਜਵਾਬੀ ਪਾਰੀ ’ਚ ਗੁਜਰਾਤ ਦੇ ਸਲਾਮੀ ਬੱਲੇਬਾਜ ਸੁਭਮਨ ਗਿੱਲ ਨੇ 38 ਗੇਂਦਾਂ ’ਤੇ 42 ਦੌੜਾਂ ਬਣਾਈਆਂ, ਜਦਕਿ ਹੇਠਲੇ ਮੱਧਕ੍ਰਮ ’ਤੇ ਰਾਸ਼ਿਦ ਖਾਨ ਨੇ 16 ਗੇਂਦਾਂ ’ਤੇ 30 ਦੌੜਾਂ ਬਣਾਈਆਂ। ਦਾਸੁਨ ਸ਼ਨਾਕਾ ਨੇ 17 ਅਤੇ ਵਿਜੇ ਸ਼ੰਕਰ ਨੇ 14 ਦੌੜਾਂ ਦਾ ਯੋਗਦਾਨ ਪਾਇਆ।

LEAVE A REPLY

Please enter your comment!
Please enter your name here