5 ਸਾਲ ਪਹਿਲਾਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਨਾਲ ਰੌਸ਼ਨ ਹੋਇਆ ਸੀ ਧਰਮਸ਼ਾਲਾ

revered-Guru-Ji1

ਐਤਵਾਰ ਨੂੰ ਹੋਣ ਵਾਲੀ ਨਾਮ ਚਰਚਾ ਨੂੰ ਲੈ ਕੇ ਸਥਾਨਕ ਲੋਕ ਵੀ ਉਤਸ਼ਾਹਿਤ, ਪੂਜਨੀਕ ਗੁਰੂ ਜੀ ਦੇ ਜਲਦੀ ਆਗਮਨ ਦੀ ਮੰਗ ਰਹੇ ਹਨ ਦੁਆਵਾਂ

ਧਰਮਸ਼ਾਲਾ (ਅਨਿਲ ਕੱਕੜ)। ਸਥਾਨਕ ਡੇਰਾ ਸ਼ਰਧਾਲੂਆਂ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਪਤਾ ਲੱਗਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਸਥਾਪਨਾ ਮਹੀਨੇ ਦੇ ਮੌਕੇ ‘ਤੇ ਐਤਵਾਰ ਨੂੰ ਵਿਸ਼ਾਲ ਨਾਮ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਦੋਂ ਤੋਂ ਹੀ ਸਮੁੱਚੀ ਧਰਮਸ਼ਾਲਾ (Dharamshala) ਨਗਰੀ ‘ਚ ਉਤਸ਼ਾਹ ਦਾ ਮਾਹੌਲ ਹੈ। ਡੇਰਾ ਸ਼ਰਧਾਲੂਆਂ ਦੇ ਨਾਲ-ਨਾਲ ਸਥਾਨਕ ਲੋਕ ਵੀ 18 ਜੂਨ 2017 ਦਾ ਉਹ ਇਤਿਹਾਸਕ ਦਿਨ ਯਾਦ ਕਰ ਰਹੇ ਹਨ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਨਾਲ ਪੂਰਾ ਧਰਮਸ਼ਾਲਾ (Dharamshala) ਰੌਸ਼ਨ ਹੋ ਗਿਆ ਸੀ।

5 ਸਾਲਾ ਪਹਿਲਾਂ ਹੋਏ ਸਤਿਸੰਗ ਦੀ ਫਾਇਲ ਫੋਟੋ

revered Guru Ji sachkahoon

ਜਿਕਰਯੋਗ ਹੈ ਕਿ ਠੀਕ 5 ਸਾਲਾ ਪਹਿਲਾਂ ਪੂਜਨੀਕ ਗੁਰੂ ਜੀ ਨੇ ਪਹਾੜਾਂ ਦੀ ਰਾਣੀ ਧਰਮਸ਼ਾਲਾ ’ਚ ਵਿਸ਼ਾਲ ਰੂਹਾਨੀ ਸਤਿਸੰਗ ਫਰਮਾਇਆ ਸੀ। ਇਸ ਸਤਿਸੰਗ ’ਚ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਹਜ਼ਾਰਾਂ ਲੋਕਾਂ ਨੇ ਨਸ਼ੇ ਵਰਗੀਆਂ ਤਮਾਮ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਰਾਮ ਨਾਮ ਨਾਲ ਜੁੜਨ ਲਈ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ।

revered-Guru-Ji sachkahoon

ਸਥਾਨਕ ਦੁਕਾਨਦਾਰ ਵਿਜੈ ਨੇਗੀ ਉਸ ਇਤਿਹਾਸਕ ਦਿਨ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਉਸ ਦਿਨ ਪੂਰੇ ਧਰਮਸ਼ਾਲਾ ’ਚ ਜ਼ਬਰਦਸਤ ਉਤਸ਼ਾਹ ਸੀ ਅਤੇ ਪੂਜਨੀਕ ਗੁਰੂ ਜੀ ਦੇ ਆਗਮਨ ਦੀਆਂ ਖੁਸ਼ੀ ’ਚ ਪੂਰਾ ਧਰਮਸ਼ਾਲਾ ਨਤਮਸਤਕ ਸੀ। ਉਨ੍ਹਾਂ ਕਿਹਾ ਕਿ ਅੱਜ ਫਿਰ ਪੂਜਨੀਕ ਗੁਰੂ ਜੀ ਦੇ ਆਗਮਨ ਦਾ ਉਨ੍ਹਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ।

ਹਿਮਾਚਲ ਦੇ 45 ਮੈਂਬਰ ਸੰਜੇ ਇੰਸਾਂ ਨੇ ਸੱਚ ਕਹੂੰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਨਾਮ ਚਰਚਾ ਨੂੰ ਲੈ ਕੇ ਸਮੁੱਚੇ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ। ਅਤੇ ਪੂਰੇ ਹਿਮਾਚਲ ਤੋਂ ਸਾਧ-ਸੰਗਤ ਪੂਰੇ ਉਤਸ਼ਾਹ ਨਾਲ ਇੱਥੇ ਪਹੁੰਚ ਰਹੀ ਹੈ। ਉਨ੍ਹਾਂ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਸਾਧ-ਸੰਗਤ ਪੂਰੇ ਸ਼ਿਸ਼ਟਾਚਾਰ ਦਾ ਸਬੂਤ ਦਿੰਦੇ ਹੋਏ ਨਾਮ ਚਰਚਾ ਵਿੱਚ ਸ਼ਿਰਕਤ ਕਰਨੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ