ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News Sunam News: ਧ...

    Sunam News: ਧਾਲੀਵਾਲ ਪਰਿਵਾਰ ਵੱਲੋਂ ਨਵੇਂ ਬਣੇ ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ ਤੇ ਦਰਬਾਰਾ ਸਿੰਘ ਛਾਹੜ ਨੂੰ ਕੀਤਾ ਸਨਮਾਨਿਤ

    Sunam News
    ਸੁਨਾਮ ਵਿਖੇ ਧਾਲੀਵਾਲ ਪਰਿਵਾਰ ਵੱਲੋਂ ਨਵੇਂ ਬਣੇ ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ ਤੇ ਦਰਬਾਰਾ ਸਿੰਘ ਛਾਹੜ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼। ਤਸਵੀਰ :ਕਰਮ ਥਿੰਦ

    (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਅੱਜ ਧਾਲੀਵਾਲ ਨਿਵਾਸ ਵਿਖੇ ਗੁਰਿੰਦਰ ਜੀਤ ਸਿੰਘ ਧਾਲੀਵਾਲ ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਦੀ ਅਗਵਾਈ ਹੇਠ ਇਕੱਤਰ ਹੋਏ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਪਿੰਡ ਲਖਮੀਰਵਾਲਾ ਦੇ ਸਰਬਸੰਮਤੀ ਨਾਲ ਸਰਪੰਚ ਬਣੇ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਸਮਾਜ ਸੇਵੀ ਇਸਵਰ ਜੀਤ ਸਿੰਘ ਮਿੱਠੂ ਦੇ ਨਜ਼ਦੀਕੀ ਪਿੰਡ ਛਾਹੜ ਦੇ ਸਰਪੰਚ ਦਰਬਾਰਾ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਨ ਉਪੰਰਤ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। Sunam News

    ਇਸ ਮੌਕੇ ਤੇ ਸਾਬਕਾ ਐਸਪੀ ਗਿਆਨੀ ਗੁਰਬਚਨ ਸਿੰਘ ਅਤੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਗੁਰਿੰਦਰ ਜੀਤ ਸਿੰਘ ਧਾਲੀਵਾਲ ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਨੇ ਨਵੇਂ ਬਣੇ ਸਰਪੰਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਦਰਬਾਰਾ ਸਿੰਘ ਛਾਹੜ ਜਿਨ੍ਹਾਂ ਨਾਲ ਸਾਡੇ ਪਰਿਵਾਰ ਦੀ ਪਰਿਵਾਰਕ ਸਾਂਝ ਹੈ। ਉਨਾਂ ਕਿਹਾ ਕਿ ਮਨਿੰਦਰ ਲਖਮੀਰਵਾਲਾ ਨੂੰ ਸਰਬਸੰਮਤੀ ਨਾਲ ਪਿੰਡ ਲਖਮੀਰਵਾਲਾ ਦਾ ਸਰਪੰਚ ਅਤੇ ਦਰਬਾਰਾ ਸਿੰਘ ਪਿੰਡ ਛਾਹੜ ਦਾ ਸਰਪੰਚ ਬਣਨ ਨਾਲ ਸਾਡੇ ਪਰਿਵਾਰ ਦਾ ਵੀ ਮਾਣ ਵਧਿਆ ਹੈ। Sunam News

    ਇਹ ਵੀ ਪੜ੍ਹੋ: Amloh News: ਪਿੰਡ ਸੌਂਟੀ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ

    ਇਸ ਮੌਕੇ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਮਨਿੰਦਰ ਸਿੰਘ ਲਖਮੀਰਵਾਲਾ ਬਹੁਤ ਹੀ ਨਿਮਰ ਅਤੇ ਮਿਲਣਸਾਰ ਸ਼ਖਸੀਅਤ ਦੇ ਮਾਲਕ ਹਨ ਪੂਰੇ ਪਿੰਡ ਨੇ ਉਸ ਦਾ ਸਾਥ ਦਿੱਤਾ ਕਿਉਂਕਿ ਉਹ ਸਾਰਿਆਂ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦਾ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ’ਚ ਮਨਿੰਦਰ ਸਿੰਘ ਲਖਮੀਰਵਾਲਾ ਆਪਣੇ ਪਿੰਡ ਦੇ ਸਰਬਪੱਖੀ ਵਿਕਾਸ ’ਚ ਕਾਮਯਾਬ ਹੋਣਗੇ। Sunam News

    ਇਸ ਮੌਕੇ ਮਨਿੰਦਰ ਲਖਮੀਰਵਾਲਾ ਅਤੇ ਦਰਬਾਰਾ ਸਿੰਘ ਛਾਹੜ ਨੇ ਧਾਲੀਵਾਲ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਸਰਪੰਚ ਬਣੇ ਹਨ ਅਤੇ ਆਪਣੇ-ਆਪਣੇ ਪਿੰਡ ਦਾ ਵਿਕਾਸ ਉਨ੍ਹਾਂ ਦੀ ਪਹਿਲ ਹੋਵੇਗੀ ਅਤੇ ਉਹ ਆਪਣੇ ਪਿੰਡਾਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਇਸਵਰਜੀਤ ਸਿੰਘ ਮਿੱਠੂ,ਜਸਦੀਪ ਸਿੰਘ ਭੱਟੀ ਰਿੰਪੀ, ਕਰਮਿੰਦਰ ਪਾਲ ਸਿੰਘ ਟੋਨੀ,ਚਮਕੌਰ ਸਿੰਘ ਸਰਪੰਚ,ਕੁਲਵੀਰ ਸਿੰਘ ਚਹਿਲ, ਗਗਨਦੀਪ ਸਿੰਘ ਲਿੱਲੀ, ਮਨਪ੍ਰੀਤ ਸਿੰਘ ਨੀਲੋਵਾਲ, ਸਤਿਗੁਰ ਸਿੰਘ ਨਮੋਲ, ਕੁਲਵਿੰਦਰ ਸਿੰਘ ਨਾਮਧਾਰੀ, ਸੁਖਬੀਰ ਸਿੰਘ ਸੁੱਖੀ ਸਮੇਤ ਹੋਰ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here