ਡੀਜੀਐਮਸੀ ਦਾ ਸਾਲਾਨਾ ਫੈਸਟ ਮੀਡੀਆ ਆਈਸੀਡੀ ਏਜ ਐਂਡ ਸਿਨੇਵੋਏਜ ਸਫਲਤਾਪੂਰਵਕ ਸਮਾਪਤ
(ਸੱਚ ਕਹੂੰ ਨਿਊਜ਼) ਮੁੰਬਈ। ਮੀਡੀਆ ਆਈ ਸੀ ਈ ਏਜ ਅਤੇ ਸਿਨੇਵੋਏਜ-ਰਾਜਸਥਾਨੀ ਸੰਮੇਲਨ ਐਜੂਕੇਸ਼ਨ ਟਰੱਸਟ ਦੇ ਦੇਵੀ ਪ੍ਰਸਾਦ ਮੈਨੇਜਮੈਂਟ ਕਾਲਜ ਆਫ ਮੀਡੀਆ ਸਟੱਡੀਜ਼ ਦਾ ਸਾਲਾਨਾ ਮੀਡੀਆ ਫੈਸਟੀਵਲ ਤੇ ਫਿਲਮ ਫੈਸਟੀਵਲ ਹੈ, ਇਸ ਸਾਲ ਇਹ 23 ਤੋਂ 26 ਫਰਵਰੀ 2022 ਤੱਕ ਕਰਵਾਇਆ ਗਿਆ। ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਈਵੈਂਟ ਇੰਚਾਰਜ਼ ਨੇ ਦੱਸਿਆ ਕਿ ਆਨਲਾਈਨ ਫੈਸਟੀਵਲ ਵਿੱਚ ਕਈ ਤਰ੍ਹ੍ਹਾਂ ਦੇ ਈਵੈਂਟ, ਪੈਨਲ, ਵਰਕਸ਼ਾਪ, ਕਾਨਫਰੰਸ ਤੇ ਹੋਰ ਗਤੀਵਿਧੀਆਂ ਹੁੰਦੀਆਂ ਹਨ ਤੇ 70 ਤੋਂ ਵੱਧ ਉੱਘੇ ਜਿਊਰੀ, ਪੈਨਲਿਸਟਾਂ ਤੇ ਬੁਲਾਰਿਆਂ ਦੇ ਵਡਮੁੱਲੇ ਯੋਗਦਾਨ ਨੇ ਇਸ ਨੂੰ ਇੱਕ ਭਰਪੂਰ ਫੈਸਟੀਵਲ ਬਣਾ ਦਿੱਤਾ ਹੈ। ਦੱਸ ਦੇਈਏ ਕਿ ਰਾਸ਼ਟਰੀ ਅਖਬਾਰ ਸੱਚ ਕਹੂੰ (Sach Kahoon Newspaper) ਇਸ ਫੈਸਟ ਵਿੱਚ ਮੀਡੀਆ ਪਾਰਟਨਰ ਹੈ।
ਚੇਂਜਮੇਕਰਜ਼ ਦੀ ਸ਼ੁਰੂਆਤ ਚੇਂਜਮੇਕਰਜ਼ ਸੀਰੀਜ ਨਾਲ ਹੋਈ, ਇਸ ਵਿੱਚ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੀ ਛੋਟੀ ਸ਼ੁਰੂਆਤ ਤੋਂ ਸਮਾਜ ਵਿੱਚ ਵੱਡੇ ਬਦਲਾਅ ਲਈ ਪ੍ਰੇਰਿਤ ਕੀਤਾ। ਈਵੈਂਟ ਇੰਚਾਰਜ ਨੇ ਅੱਗੇ ਦੱਸਿਆ ਕਿ ਵਾਤਾਵਰਨ ਜਾਗਰੂਕਤਾ ਸਮਾਗਮ ਵਿੱਚ ਚੇਂਜਮੇਕਰਜ਼ ਪ੍ਰੋਗਰਾਮ ਤਹਿਤ ਮਿੱਟੀ ਦੇ ਘਾਣ ਸਬੰਧੀ, ਵਾਤਾਵਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਆਪਣੀ ਰੋਜਾਨਾ ਲੋੜ ਦੇ ਉਤਪਾਦ ਬਣਾਉਣ ਬਾਰੇ ਇੱਕ ਵਰਕਸ਼ਾਪ ਵੀ ਲਾਈ ਗਈ ਅਤੇ ਸ਼ਹਿਰੀਕਰਨ ਨਾਲ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਬਾਰੇ ਇੱਕ ਕਾਨਫਰੰਸ ਵੀ ਕਰਵਾਈ ਗਈ। ਯੂਥ ਪਾਰਲੀਮੈਂਟ ਸਮਾਗਮ ਦੌਰਾਨ ਬੌਧਿਕ ਬਹਿਸ ਕਰਵਾਈ ਗਈ। ਸਮਾਪਤੀ ਸਮਾਰੋਹ ਵਿੱਚ ਹਰੇਕ ਈਵੈਂਟ ਦੇ ਜੇਤੂਆਂ ਦਾ ਐਲਾਨ ਕੀਤਾ ਕੀਤਾ ਗਿਆ, ਇਸ ਤਰ੍ਹਾਂ ਮੀਡੀਆ ਆਈ ਸੀ ਈ ਏਜ ਅਤੇ ਸਿਨੇਵੋਏਜ 2022 ਫੈਸਟ ਨੂੰ ਇੱਕ ਸ਼ਾਨਦਾਰ ਸਫ਼ਲਤਾ ਤੇ ਯਾਦਗਾਰੀ ਬਣਾਇਆ ਗਿਆ।
ਬੁੱਕ ਪਬਲਿਸ਼ਿੰਗ ਵਰਕਸ਼ਾਪ
ਸਿਰਜਣਾਤਮਕ ਲੇਖਕ ਫਾਇਰਸਾਈਡ ਚੈਟਸ ਵੱਲੋਂ ਬੁੱਕ ਪਬਲਿਸ਼ਿੰਗ ਵਿੱਚ ‘ਅਗਲੇ ਸਭ ਤੋਂ ਵੱਧ ਵਿਕਣ ਵਾਲੇ ਨੂੰ ਕਿਵੇਂ ਲਿਖਣਾ ਹੈ’ ਬਾਰੇ ਨਵੇਂ ਵਿਕਲਪਾਂ ਬਾਰੇ ਸਮਝਾਇਆ ਗਿਆ, ਨਾਲ ਹੀ ਸਤਿਕਾਰਤ ਪੇਸ਼ੇਵਰਾਂ ਦੁਆਰਾ ਵਪਾਰ ਵਿਧੀ ਬਾਰੇ ਵਿਚਾਰ ਸਾਂਝੇ ਕੀਤੇ ਗਏ ਸਨ।
ਹੋਰ ਵਰਕਸ਼ਾਪਾਂ ਅਤੇ ਸਮਾਗਮ:
ਦਰਸ਼ਕਾਂ ਨੂੰ ਵੱਖ-ਵੱਖ ਦਿਲਚਸਪ ਗਤੀਵਿਧੀਆਂ ਜਿਵੇਂ ਕਿ ਕਰੈਕਟਰ ਐਨੀਮੇਸ਼ਨ, ਸਾਊਂਡ ਫੋਲੀ, ਡਬਿੰਗ ਤੇ ਵਾਈਸਓਵਰ, ਸਟੋਰੀਬੋਰਡਿੰਗ ਅਤੇ ਹੋਰ ਬਹੁਤ ਸਾਰੀਆਂ ਮਜ਼ੇਦਾਰ ਵਰਕਸ਼ਾਪਾਂ ਵਿੱਚ ਹਿੱਸਾ ਲੈ ਕੇ ਹੁਨਰ ਸਿੱਖਣ ਦਾ ਮੌਕਾ ਮਿਲਿਆ। ਈਵੈਂਟ ਇੰਚਾਰਜ ਨੇ ਅੱਗੇ ਦੱਸਿਆ ਕਿ ਭਾਗੀਦਾਰਾਂ ਨੇ ਹੋਰ ਵੀ ਕਈ ਰੌਮਾਂਚਕ ਈਵੈਂਟਾਂ ਅਤੇ ਮੁਕਾਬਲਿਆਂ ਵਾਲੇ ਈਵੈਂਟ ਜਿਵੇਂ ਕਿ ਬੋਲੀ ਵਾਰ, ਬੀਟ ਬਾਕਸਿੰਗ, ਰੈਪ ਬੈਟਲ, ਜਰਨੋ ਵਾਰ ਆਦਿ ਵਿੱਚ ਹਿੱਸਾ ਲੈ ਕੇ ਖੂਬ ਮਸਤੀ ਕੀਤੀ। ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਗਲੋਬਲ ਫਿਲਮ ਕਲਚਰ, ਰੀਜ਼ਨਲ ਫਿਲਮ ਮੇਕਿੰਗ, ਕਲਰ-ਗ੍ਰੇਡਿੰਗ ਅਤੇ ਕਨਕਲੇਵ ਰਾਹੀਂ ਕਈ ਉੱਘੇ ਬੁਲਾਰਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸਿਨੇਵੋਏਜ ਫੈਸਟ ਵਿੱਚ ਇੱਕ ਫਿਲਮ ਵਿਖਾਈ ਗਈ, ਜਿਸ ਨੂੰ 100 ਤੋਂ ਜ਼ਿਆਦਾ ਦੇਸ਼ਾਂ ਤੋਂ 1400 ਤੋਂ ਜ਼ਿਆਦਾ ਐਂਟਰੀਆਂ ਪ੍ਰਾਪਤ ਹੋਈਆਂ ਸਕ੍ਰੀਨਿੰਗ ਦੌਰਾਨ ‘ਏ ਡ੍ਰੀਮ ਯੂ ਸੀਕ’ ਥੀਮ ਦੇ ਆਲੇ-ਦੁਆਲੇ ਕੁਝ ਚੋਟੀ ਦੀਆਂ ਫਿਲਮਾਂ ਵਿਖਾਈਆਂ ਗਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ