ਡੇਰਾ ਵਲੰਟੀਅਰ ਸਮਾਜ ਪ੍ਰਤੀ ਆਪਣਾ ਬਣਦਾ ਰੋਲ ਬਾਖੂਬੀ ਨਿਭਾ ਰਹੇ ਹਨ : ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ
ਬਰਨਾਲਾ (ਜਸਵੀਰ ਸਿੰਘ ਗਹਿਲ)। ਡੇਰਾ ਸੱਚਾ ਸੌਦਾ ਸਿਰਸਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੰਜਵੀਂ ਸ਼ਾਹੀ ਚਿੱਠੀ ’ਚ ਫੁਰਮਾਏ ਅਨਮੋਲ ਬਚਨਾਂ ਦੇ ਤਹਿਤ ਬਲਾਕ ਬਰਨਾਲਾ ਧਨੌਲਾ ਅਧੀਨ ਪੈਂਦੇ ਸਥਾਨਕ ਸ਼ਹਿਰ ਦੇ ਸੇਖਾ ਰੋਡ ਏਰੀਏ ਦੀ ਸਾਧ ਸੰਗਤ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਭੈਣਾਂ ਦੀ ਅਗਵਾਈ ’ਚ ਕੋਰੋਨਾ ਵਾਇਰਸ ਖਿਲਾਫ਼ ਮੂਹਰਲੀ ਕਤਾਰ ’ਚ ਮਾਨਵਤਾ ਨੂੰ ਬਚਾਉਣ ਲਈ ਕੰਮ ਕਰ ਰਹੇ 131 ਡਾਕਟਰਾਂ, ਸਿਹਤ ਕਰਮੀਆਂ ਦੀ ਸਿਹਤਯਾਬੀ ਲਈ ਉਨਾਂ ਨੂੰ ਫਲਾਂ ਦੀਆਂ ਟੋਕਰੀਆਂ ਵੰਡੀਆਂ ਤੇ ਹੌਂਸਲਾ ਵਧਾਉਂਣ ਦੇ ਮੰਤਵ ਨਾਲ ਕੋਰੋਨਾ ਯੋਧਿਆਂ ਨੂੰ ਸਲਿਊਟ ਕਰਕੇ ਸਨਮਾਨ ਵੀ ਦਿੱਤਾ।
ਸਥਾਨਕ ਸਿਵਲ ਹਸਪਤਾਲ ’ਚ ਇਸ ਮਹਾਨ ਕਾਰਜ਼ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਗਰਗ ਨੂੰ ਪਹਿਲੀ ਫਲਾਂ ਦੀ ਟੋਕਰੀ ਭੇਂਟ ਕਰਨ ਪਿੱਛੋਂ ਸਲਿਊਟ ਕਰਕੇ ਕੀਤੀ ਗਈ। ਜਿਸ ਪਿੱਛੋਂ ਸ਼ਹਿਰ ਦੇ ਵੱਖ ਵੱਖ ਸਿਹਤ ਕੇਂਦਰਾਂ ’ਚ ਤਾਇਨਾਤ 131 ਸਿਹਤ ਕਰਮੀਆਂ ਨੂੰ ਫਲਾਂ ਦੀਆਂ ਟੋਕਰੀਆਂ ਤੇ ਸਨਮਾਨ ਵਜੋਂ ਸਲਿਊਟ ਕੀਤਾ ਗਿਆ।
ਇਸ ਮੌਕੇ ਭੰਗੀਦਾਸ ਗੁਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਹੁਕਮਾਂ ਤਹਿਤ ਅੱਜ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕੋਰੋਨਾ ਯੋਧਿਆਂ ਨੂੰ ਫਲਾਂ ਦੀ ਟੋਕਰੀਆਂ ’ਚ ਮੁਸੱਮੀਆਂ, ਕੇਲੇ, ਖਰਬੂਜਾ, ਨਿੰਬੂ, ਔਲੇ ਦਾ ਮੁਰੱਬਾ, ਪਿਸਤਾ ਤੇ ਕਾੜਾ ਵੰਡਿਆ ਗਿਆ ਹੈ ਜੋ ਮਨੁੱਖੀ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਤਾਕਤ ਦਿੰਦਾ ਹੈ। ਇਸ ਦੇ ਨਾਲ ਫਰੰਟ ਲਾਈਨ ’ਚ ਕੋਰੋਨਾ ਖਿਲਾਫ਼ ਲੜ ਰਹੇ ਇੰਨਾਂ ਯੋਧਿਆਂ ਨੂੰੂ ਸਲਿਊਟ ਵੀ ਕੀਤਾ ਗਿਆ ਹੈ ਤਾਂ ਜੋ ਉਨਾਂ ਦੇ ਹੌਂਸਲਿਆਂ ਨੂੰ ਹੋਰ ਬਲ ਮਿਲੇ ਤੇ ਸੰਸਾਰ ’ਤੇ ਆਈ। ਇਸ ਭਿਆਨਕ ਆਫ਼ਤ ਨੂੰ ਟਾਲਿਆ ਜਾ ਸਕੇ।
ਉਨਾਂ ਕਿਹਾ ਕਿ ਜੇਕਰ ਮੂਹਰਲੀ ਕਤਾਰ ’ਚ ਕੰਮ ਕਰ ਰਹੇ ਇਹ ਯੋਧੇ ਤੰਦWਸਤ ਰਹਿਣਗੇ ਤਦ ਹੀ ਸਮਾਜ ਤੰਦWਸਤੀ ਰਹਿ ਸਕਦਾ ਹੈ। ਉਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਹੁਕਮਾਂ ਮੁਤਾਬਕ ਇਹ ਕਾਰਜ਼ ਅੱਗੇ ਵੀ ਜਾਰੀ ਰਹੇਗਾ। ਜਿਸ ਤਹਿਤ ਜਲਦ ਹੀ ਐਬੂਲੈਂਸ ਡਰਾਇਵਰਾਂ, ਪੁਲਿਸ ਮੁਲਾਜ਼ਮਾਂ, ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸਫ਼ਾਈ ਸੇਵਕਾਂ ਦਾ ਵੀ ਸਲਿਊਟ ਕਰਕੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਰਾਏ ਇੰਸਾਂ, ਇੰਦੇਵ ਇੰਸਾਂ, ਜਗਜੀਤ ਖੀਪਲ, ਸੰਜੀਵ ਇੰਸਾਂ, ਰਮੇਸ ਇੰਸਾਂ, ਤਰਸੇਮ ਇੰਸਾਂ, ਸੁਦੇਸ਼ ਇੰਸਾਂ, ਲਵਪ੍ਰੀਤ ਇੰਸਾਂ, ਜਗਦੇਵ ਸਿੰਘ ਇੰਸਾਂ, ਸੁਰਜੀਤ ਇੰਸਾਂ, ਪ੍ਰੇਮ ਇੰਸਾਂ, ਹਰਵਿੰਦਰ ਸ਼ਰਮਾ ਇੰਸਾਂ, ਗੁਰਪ੍ਰੀਤ ਸਿੰਘ, ਕੁਲਵੰਤ ਕੌਰ ਇੰਸਾਂ, ਮਮਤਾ ਇੰਸਾਂ, ਪੂਨਮ ਇੰਸਾਂ, ਨਿਰਮਲਾ ਇੰਸਾਂ, ਜਸਵਿੰਦਰ ਕੌਰ ਇੰਸਾਂ, ਉਰਮਿਲਾ ਇੰਸਾਂ, ਸਿਮਰਨਪ੍ਰੀਤ ਇੰਸਾਂ ਆਦਿ ਵੀ ਹਾਜ਼ਰ ਸਨ।
ਪਹਿਲਕਦਮੀ ਪ੍ਰਸੰਸਾਯੋਗ
ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਗਰਗ ਨੇ ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਦੇ ਵਲੰਟੀਅਰਾਂ ਦੀ ਪਹਿਲਕਦਮੀ ਦੀ ਪ੍ਰਸੰਸਾ ਤੇ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਸ ਮਹਾਂਮਾਰੀ ਦੇ ਦੌਰਾਨ ਇਹ ਲੋਕ ਜਾਗਰੂਕ ਹੋਣ ਦੇ ਨਾਲ ਨਾਲ ਇਸ ਸਮੇਂ ਸਮਾਜ ’ਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਆਪਣਾ ਸੁਚੱਜਾ ਰੋਲ ਬਾਖੂਬੀ ਨਿਭਾ ਰਹੇ ਹਨ। ਉਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਛੇਤੀ ਤੋਂ ਛੇਤੀ ਕਰਵਾਉਣ ਤੇ ਮਹਾਂਮਾਰੀ ਸਬੰਧੀ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ ਤਾਂ ਜੋ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਵਧੇਗਾ ਕੋਰੋਨਾ ਵਾਰੀਅਰਜ਼ ਦਾ ਹੌਂਸਲਾ
ਕਾਂਗਰਸ ਪਾਰਟੀ ਦੇ ਆਗੂ ਤੇ ਕੌਂਸਲਰ ਹਰਬਖ਼ਸੀਸ਼ ਸਿੰਘ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਸ਼ਾਹੀ ਪੱਤਰ ’ਚ ਕੀਤੇ ਗਏ ਪਵਿੱਤਰ ਬਚਨਾਂ ਮੁਤਾਬਕ ਸਾਧ ਸੰਗਤ ਦੁਆਰਾ ਕੀਤਾ ਜਾ ਰਿਹਾ ਕਾਰਜ਼ ਬੇਹੱਦ ਸਲਾਘਾਯੋਗ ਹੈ। ਜਿਸ ਨਾਲ ਕੋਵਿਡ 19 ਖਿਲਾਫ਼ ਅੱਗੇ ਹੋ ਕੇ ਲੜ ਰਹੇ ਕੋਰੋਨਾ ਵਾਰਿਅਰਜ਼ ਦਾ ਹੌਂਸਲਾ ਵਧੇਗਾ। ਉਨਾਂ ਇਸ ਮੌਕੇ ਹੋਰਨਾਂ ਨੂੰ ਵੀ ਅਜਿਹੇ ਕਾਰਜ਼ਾਂ ਲਈ ਅੱਗੇ ਆਉਣ ਵਾਸਤੇ ਪ੍ਰੇਰਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।