ਬਲਾਕ ਸਮਰਾਲਾ ਦੇ ਸੇਵਾਦਾਰਾਂ ਨੇ ਕੋਰੋਨਾ ਯੋਧਿਆ ਨੂੰ ਵੰਡੇ ਫਰੂਟ ਅਤੇ ਕੀਤੇ ਸਲੂਟ
ਲੁਧਿਆਣਾ ਸਮਰਾਲਾ (ਵਨਰਿੰਦਰ ਸਿੰਘ ਮਣਕੂ)।
ਜਿਲ੍ਹਾ ਲੁਧਿਆਣਾ ਦੇ ਬਲਾਕ ਸਮਰਾਲਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਦਿਆਂ ਕੋਰੋਨਾ ਫਰੰਟਲਾਈਨ ਵਾਰੀਅਰਜ਼ ਨੂੰ ਸਲੂਟ ਕਰਕੇ 150 ਫਰੂਟ ਦੀਆਂ ਟੋਕਰੀਆਂ ਦਿੱਤੀਆਂ। ਬਲਾਕ ਦੇ ਜਿੰਮੇਵਾਰਾਂ ਨੇ ਦੱਸਿਆ ਕਿ 29 ਅਪਰੈਲ ਨੂੰ ਪੂਜਨੀਕ ਗੁਰੂ ਜੀ ਵੱਲੋਂ ਚਿਠ੍ਹੀ ਭੇਜੀ ਗਈ ਸੀ, ਜਿਸ ’ਚ ਉਨ੍ਹਾਂ ਨੇ ਕੋਰੋਨਾ ਫਰੰਟਲਾਈਨ ਵਾਰੀਅਰਜ਼ ਦਾ ਸਨਮਾਨ ਕਰਨ ਨੂੰ ਆਖਿਆ ਸੀ, ਉਸ ਚਿਠ੍ਹੀ ਮੁਤਾਬਕ ਅੱਜ ਸਮਰਾਲਾ ਬਲਾਕ ਦੇ ਸੇਵਾਦਾਰਾਂ ਨੇ ਸਿਵਲ ਹਸਪਤਾਲ ਸਮਰਾਲਾ ਅਤੇ ਬਲਾਕ ਸਮਰਾਲਾ ਅਤੇ ਮਾਛੀਵਾੜਾ ਦੇ ਅਧੀਨ ਆਉਂਦੇ ਥਾਣਿਆਂ ’ਚ ਜਾ ਕੇ ਉਨ੍ਹਾਂ ਨੂੰ ਫਰੂਟ ਦੇ ਕੇ ਅਤੇ ਸਲੂਟ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਇਸ ਮੌਕੇ ਬਲਾਕ ਭੰਗੀਦਾਸ ਗੁਰਜਿੰਦਰ ਇੰਸਾਂ, 15ਮੈਂਬਰ ਬਹਾਦਰ ਇੰਸਾਂ, ਜਸਵੀਰ ਇੰਸਾਂ, ਧਨਵੰਤ ਇੰਸਾਂ, ਕਰਮ ਇੰਸਾਂ, ਜਸਵਿੰਦਰ ਇੰਸਾਂ, ਪਲਵਿੰਦਰ ਇੰਸਾਂ, ਜਸਮੀਤ ਇੰਸਾਂ, ਗਿਆਨ ਇੰਸਾਂ ਦੇ ਨਾਲ ਦਿਆਲ ਇੰਸਾਂ, ਗੁਰਵਿੰਦਰ ਇੰਸਾਂ, ਰਿਸ਼ੀ ਇੰਸਾਂ, ਗੌਰਵ ਇੰਸਾਂ, ਬਲਵੰਤ ਇੰਸਾਂ, ਰਾਜਪਾਲ ਇੰਸਾਂ ਅਤੇ ਸੁਜਾਨ ਭੈਣ ਕੰਚਨ ਇੰਸਾਂ, ਸ਼ਿਵਾਨਗੀ ਇੰਸਾਂ, ਨਵਦੀਪ ਇੰਸਾਂ, ਉਸ਼ਾ ਇੰਸਾਂ, ਬਬਲੀ ਇੰਸਾਂ, ਹਰਦੇਵ ਇੰਸਾਂ, ਰਵਿੰਦਰ ਇੰਸਾਂ ਹਾਜ਼ਰ ਸਨ।
ਹੌਂਸਲਾ ਵਧਾਉਣ ਦੇ ਲਈ ਕੀਤਾ ਧੰਨਵਾਦ : ਡੀ ਐਸ ਪੀ ਚਾਹਲ
ਡੀ ਐਸ ਪੀ ਜਸਵਿੰਦਰ ਸਿੰਘ ਚਾਹਲ, ਏ ਐਸ ਆਈ ਗੁਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ, ਵਿਜੈ ਕੁਮਾਰ, ਮੁਨਸ਼ੀ ਕੁਲਵੰਤ ਸਿੰਘ, ਸੀ ਆਈ ਡੀ ਤੋਂ ਜਸਵੰਤ ਅਤੇ ਰਘਬੀਰ ਸਿੰਘ ਨੇ ਡੇਰਾ ਸ਼ਰਧਾਲੂਆਂ ਦਾ ਸਲੂਟ ਕਰਕੇ ਅਤੇ ਫਰੂਟ ਵੰਡ ਕੇ ਹੌਂਸਲਾ ਵਧਾਉਣ ਲਈ ਧੰਨਵਾਦ ਕੀਤਾ ਅਤੇ ਡੀ ਐਸ ਪੀ ਚਾਹਲ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਵੀ ਕੋਰੋਨਾ ਹਦਾਇਤਾ ਦੀ ਪਾਲਣਾ ਕਰਵਾਉਣ ਲਈ ਬਹੁਤ ਮਿਹਨਤ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।