Social Welfare News: ਪ੍ਰੇਮੀ ਜਗਰਾਜ ਸਿੰਘ ਇੰਸਾਂ ਬਣੇ ਸਰੀਰਦਾਨੀ

Social Welfare News
Social Welfare News: ਪ੍ਰੇਮੀ ਜਗਰਾਜ ਸਿੰਘ ਇੰਸਾਂ ਬਣੇ ਸਰੀਰਦਾਨੀ

Social Welfare News: ਅੱਖਾਂ ਵੀ ਕੀਤੀਆਂ ਦਾਨ 

(ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਮੋਗਾ ਦੇ ਬੇਦੀ ਨਗਰ ਤੋਂ ਪ੍ਰੇਮੀ ਜਗਰਾਜ ਸਿੰਘ ਇੰਸਾਂ ਦਾ ਅਚਾਨਕ ਦੇਹਾਂਤ ਹੋਣ ਪਿੱਛੋਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪ੍ਰੇਮੀ ਜਗਰਾਜ ਸਿੰਘ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ। ਇਸ ਸੰਸਾਰ ਤੋਂ ਚੱਲ ਵਸੇ ਸਨ। ਉਹਨਾਂ ਦੇ ਪੁੱਤਰ ਸੰਦੀਪ ਸਿੰਘ ਇੰਸਾਂ ਤੇ ਜਸਪਾਲ ਸਿੰਘ ਇੰਸਾਂ, ਕੁਲਵੰਤ ਕੌਰ ਇੰਸਾਂ ਧਰਮਪਤਨੀ ਨੇ ਡੇਰਾ ਸੱਚਾ ਸੌਦਾ ਸਰਸਾ ਵਿੱਚ ਸੰਪਰਕ ਕਰਕੇ ਉਹਨਾਂ ਦੀ ਮ੍ਰਿਤਕ ਦੇਹ ਓਡੀਐਮ ਆਯੁਰਵੈਦਿਕ ਮੋਡੀਕਲ ਕਾਲਜ ਐਂਡ ਹੌਸਪਿਟਲ ਰਾਇਆ ਮਾਥੂਰਾ, ਹਾਥਰਸ ਰੋਡ, ਕੌਇਲ ਰਾਇਆ ਮਾਥੁਰਾ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿਤੀ ਗਈ।

ਇਹ ਵੀ ਪੜ੍ਹੋ: Free Medical Camp: ਸ੍ਰੀ ਕਿੱਕਰਖੇੜਾ ‘ਚ ਮੁਫ਼ਤ ਮੈਡੀਕਲ ਕੈਂਪ ਦਾ ਇਲਾਕੇ ਦੇ ਲੋਕਾਂ ਨੇ ਉਠਾਇਆ ਲਾਹਾ

ਇਸ ਤੋਂ ਪਹਿਲਾਂ ਪ੍ਰੇਮੀ ਜਗਰਾਜ ਸਿੰਘ ਇੰਸਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ, ਜਿੰਨ੍ਹਾ ਨਾਲ ਦੋ ਹਨ੍ਹੇਰੀ ਰੀ ਜਿੰਦਗੀਆਂ ਨੂੰ ਰੌਸ਼ਨੀ ਮਿਲੇਗੀ। ਇਸ ਮੌਕੇ ਨਗਰ ਦੇ ਪੰਤਵੰਤੇ ਸੱਜਣ ਹਾਜ਼ਿਰ ਸਨ। ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਡੇਰਾ ਸੱਚਾ ਸੌਦਾ ਦੀਆਂ ਪ੍ਰੇਰਨਾਵਾਂ ਸਦਕਾ ਪ੍ਰੇਮੀ ਜੁਗਰਾਜ ਸਿੰਘ ਇੰਸਾਂ ਦੀ ਅਰਥੀ ਨੂੰ ਉਹਨਾਂ ਦੀਆਂ ਨੂੰਹਾਂ ਇੰਦੂ ਇੰਸਾਂ, ਪਵਨਦੀਪ ਕੌਰ ਇੰਸਾਂ, ਬਲਜੀਤ ਕੌਰ ਇੰਸਾਂ ਨੇ ਮੋਢਾ ਦਿੱਤਾ। Social Welfare News

ਪ੍ਰੇਮੀ ਜਗਰਾਜ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਰਵਾਨਾ ਹੋਣ ਵੇਲੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਅਤੇ ਸਾਧ ਸੰਗਤ ਨੇ ਪਵਿੱਤਰ ਨਾਰਾ ਲਗਾ ਕੇ ਫੁੱਲਾਂ ਦੀ ਵਰਖਾ ਕੀਤੀ, ਜਿਸਦੀ ਚਰਚਾ ਸਾਰੇ ਇਲਾਕੇ ਵਿੱਚ ਹੋ ਰਹੀ ਹੈ। ਇਸ ਮੌਕੇ 85 ਮੈਂਬਰ ਗੁਰਜੀਤ ਸਿੰਘ ਇੰਸਾਂ ਅਤੇ 85 ਮੈਂਬਰ ਰਾਮ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੇਮੀ ਜਗਰਾਜ ਸਿੰਘ ਇੰਸਾਂ ਦੀ ਜੋ ਮ੍ਰਿਤਕ ਦੇਹ ਦਾਨ ਕੀਤੀ ਜਾ ਰਹੀ ਹੈ ਇਹ ਸਮੁੱਚੀ ਮਾਨਵਤਾ ਲਈ ਬਹੁੱਤ ਵੱਡੀ ਸੇਵਾ ਹੈ। ਪਰਿਵਾਰ ਦੀ ਇਸ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ। ਇਸ ਮੌਕੇ ਮੁੱਖ ਤੌਰ ’ਤੇ ਪੁੱਜੇ ਲੈਕਚਰਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਉਪਰਾਲਾ ਬਹੁਤ ਹੀ ਲ਼ਲਾਹੁਣਯੋਗ ਹੈ। ਉਹਨਾਂ ਕਿਹਾ ਕਿ ਮੈਂ ਡੇਰਾ ਪ੍ਰੇਮੀਆਂ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਹਿੰਮਤ ਕਰਕੇ ਮੈਡੀਕਲ ਦੀ ਪੜ੍ਹਾਈ ਕਰਦੇ ਬੱਚਿਆਂ ਨੂੰ ਬਹੁਤ ਵੱਡਾ ਲਾਭ ਮਿਲ ਰਿਹਾ ਹੈ।