Fatehvir Singh ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ
ਸੰਗਰੂਰ, (ਗੁਰਪ੍ਰੀਤ ਸਿੰਘ) ਲੰਘੇ ਵਰ੍ਹੇ ਸੁਨਾਮ ਨੇੜੇ ਡੇਢ ਸੌ ਫੁੱਟ ਡੂੰਘੇ ਟੋਏ ਵਿੱਚ ਡਿੱਗੇ ਮਾਸੂਮ ਬੱਚੇ ਫਤਹਿਵੀਰ ਸਿੰਘ (Fatehvir Singh) ਨੂੰ ਬਚਾਉਣ ਲਈ ਜੀਅ ਜਾਨ ਲਾਉਣ ਵਾਲੇ ਪਿੰਡ ਸੰਗਤਪੁਰਾ ਦੇ ਡੇਰਾ ਪ੍ਰੇਮੀ ਜੱਗਾ ਸਿੰਘ ਇੰਸਾਂ ਨੂੰ ਅੱਜ ਸੰਗਰੂਰ ਵਿਖੇ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਭਾਜਪਾ ਆਗੂਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਸੁੰਦਰ ਬਸਤੀ ਵਿਖੇ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਮਨਾਏ ਗਣਤੰਤਰਾ ਦਿਵਸ ਮੌਕੇ ਪ੍ਰੇਮੀ ਜੱਗਾ ਸਿੰਘ ਇੰਸਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਆਪਣੇ ਸੰਬੋਧਨ ਵਿੱਚ ਦਿਓਲ ਨੇ ਕਿਹਾ ਕਿ ਸਾਨੂੰ ਅਥਾਹ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਦਿਹਾੜੇ ਅਸੀਂ ਇੱਕ ਸੱਚੇ ਸਮਾਜ ਸੇਵੀ ਤੇ ਬਹਾਦਰ ਵਿਅਕਤੀ ਜੱਗਾ ਸਿੰਘ ਇੰਸਾਂ ਦਾ ਸਨਮਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਸਮਾਜ ਨੂੰ ਅਜਿਹੇ ਬਹਾਦਰ ਤੇ ਜੋਸ਼ੀਲੇ ਬੰਦਿਆਂ ਦੀ ਬੇਹੱਦ ਲੋੜ ਹੈ ਕਿਉਂਕਿ ਨਿੱਜਤਾ ਭਾਰੂ ਹੋਣ ਕਾਰਨ ਹਰੇਕ ਵਿਅਕਤੀ ਆਪਣੇ ਆਪ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਪਰ ਜੱਗਾ ਸਿੰਘ ਵਰਗੇ ਇਨਸਾਨ ਵੀ ਮੌਜ਼ੂਦ ਹਨ ਜਿਹੜੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਵੀ ਖ਼ਤਰੇ ਵਿੱਚ ਪੈ ਲੈਂਦੇ ਹਨ
ਉਨ੍ਹਾਂ ਕਿਹਾ ਕਿ ਬੇਸ਼ੱਕ ਫਤਿਹਵੀਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਇਸ ਦੇ ਬਾਵਜ਼ੂਦ ਜੱਗਾ ਸਿੰਘ ਨੇ ਜ਼ਮੀਨ ਦੇ ਸੌ ਫੁੱਟ ਹੇਠਾਂ ਜਾ ਕੇ ਮਿੱਟੀ ਪੁੱਟਦਾ ਰਿਹਾ ਅਤੇ ਕਈ ਵਾਰ ਆਕਸੀਜਨ ਦੀ ਕਮੀ ਹੋਣ ਕਾਰਨ ਜੱਗਾ ਸਿੰਘ ਨੂੰ ਹਸਪਤਾਲ ਵਿੱਚ ਵੀ ਦਾਖ਼ਲ ਕਰਵਾਉਣਾ ਪਿਆ
ਇਸ ਮੌਕੇ ਜੱਗਾ ਸਿੰਘ ਨੇ ਦੱਸਿਆ ਕਿ ਉਸਨੂੰ ਮਲਾਲ ਹੈ ਕਿ ਉਹ ਫਤਹਿਵੀਰ ਸਿੰਘ ਨੂੰ ਬਚਾਅ ਨਹੀਂ ਸੀ ਸਕਿਆ ਪਰ ਉਸ ਵੱਲੋਂ ਆਪਣੇ ਪੱਧਰ ‘ਤੇ ਪੂਰਨ ਕੋਸ਼ਿਸ਼ਾਂ ਕੀਤੀਆਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਮੌਕੇ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਭਾਜਪਾ ਆਗੂ ਜਤਿੰਦਰ ਸਿੰਘ ਕਾਲੜਾ, ਮੈਡਮ ਨੀਰੂ ਤੁੱਲੀ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।