ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਕਸਬਾ ਸ਼ੇਰਪੁਰ ’...

    ਕਸਬਾ ਸ਼ੇਰਪੁਰ ’ਚ ਵਿਕਾਸ ਕਾਰਜ ਸ਼ੁਰੂ

    ਕਸਬਾ ਸ਼ੇਰਪੁਰ ’ਚ ਵਿਕਾਸ ਕਾਰਜ ਸ਼ੁਰੂ

    ਸ਼ੇਰਪੁਰ (ਰਵੀ ਗੁਰਮਾ)। ਕਸਬਾ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਵੱਲੋਂ ਕਸਬੇ ਅੰਦਰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਗਈ। ਜਿੱਥੇ ਉਨ੍ਹਾਂ ਵੱਲੋਂ ਪਹਿਲਾਂ ਕਸਬੇ ਦੀ ਨਿਕਾਸੀ ਸਮੱਸਿਆ ਦੇ ਹੱਲ ਲਈ ਛੱਪੜ ਦਾ ਕੰਮ ਕਰਵਾਇਆ ਗਿਆ। ਉੱਥੇ ਹੀ ਹੋਣ ਸਮੂਹ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਜ ਕਸਬੇ ਦਾ ਮੁੱਖ ਮਾਰਗ ਗਰੇਵਾਲ ਪੱਤੀ ਦੇ ਵਿੱਚ ਇੰਟਰਲਾਕ ਟਾਈਲਾਂ ਪਾਉਣ ਦਾ ਕੰਮ ਸ਼ੂਰੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਰਸਤੇ ਦੀ ਹਾਲਤ ਪਹਿਲਾਂ ਬਹੁਤ ਹੀ ਜ਼ਿਆਦਾ ਤਰਸਯੋਗ ਸੀ। ਬਾਰਿਸ਼ ਦੇ ਦਿਨਾਂ ਵਿਚ ਇਸ ਰਸਤੇ ਵਿੱਚੋਂ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੇਰਪੁਰ ਦੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਹੀ ਪੂਰੇ ਕੀਤੇ ਜਾਣਗੇ। ਇਸ ਮੌਕੇ ਜਗਤਾਰ ਸਿੰਘ, ਗੁਰਮੇਲ ਸਿੰਘ ਪੰਚ , ਸਕਤੀ ਕੁਮਾਰ ਪੰਚ, ਬਲਵੀਰ ਸਿੰਘ ਫੌਜੀ , ਬਹਾਦਰ ਸਿੰਘ ਹਾਜਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.