ਮਾਮੂਲੀ ਤਕਰਾਰ ਦੇ ਚੱਲਦੇ ਸ਼ਰਾਰਤੀ ਅਨਸਰਾਂ ਵੱਲੋਂ ਢਾਬੇ ਦੀ ਭੰਨ-ਤੋੜ 

Sunam News
ਸੁਨਾਮ: ਢਾਬੇ ਦਾ ਟੁੱਟਿਆ ਸ਼ੀਸ਼ਾ ਅਤੇ ਖਿਲਰਿਆ ਪਿਆ ਸਮਾਨ ਤੇ ਗੱਲਬਾਤ ਕਰਦਾ ਹੋਇਆਂ ਢਾਬਾ ਮਾਲਕ। ਤਸਵੀਰ: ਕਰਮ ਥਿੰਦ 

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਪਟਿਆਲਾ ਰੋਡ ਤੇ ਸੰਗਰੂਰ ਕੈਂਚੀਆਂ ‘ਚ ਨੈਸ਼ਨਲ ਢਾਬੇ ਤੇ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਮਾਮੂਲੀ ਤਕਰਾਰ ਦੇ ਚਲਦੇ ਢਾਬੇ ਦੀ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਤੇ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਵੀਂ ਸਾਹਮਣੇ ਆਈ ਹੈ। ਇਸ ਸਬੰਦੀ ਢਾਬੇ ਦੇ ਮਾਲਕ ਬੰਟੀ ਨੇ ਕਿਹਾ ਕਿ ਉਨ੍ਹਾਂ ਦਾ ਇਕ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹੈ ਤੇ ਉਹ ਹਸਪਤਾਲ ਵਿੱਚ ਰੋਟੀ ਲੈ ਕੇ ਗਿਆ ਸੀ ਤਾਂ ਉਸ ਤੋਂ ਬਾਅਦ ਢਾਬੇ ਤੋਂ ਉਸ ਦੇ ਵਰਕਰਾਂ ਦਾ ਫੋਨ ਆਇਆ। (Sunam News)

Sunam News

ਕਿ ਕੁਝ ਵਿਅਕਤੀ ਢਾਬੇ ਤੇ ਲੜਾਈ ਝਗੜਾ ਕਰ ਰਹੇ ਹਨ ਤਾਂ ਉਸ ਨੇ ਵਾਪਸ ਆਉਂਦੇ ਸਮੇਂ ਆਈਟੀਆਈ ਚੌਂਕ ਵਿੱਚ ਖੜੇ ਪੀਸੀਆਰ ਵਾਲਿਆਂ ਨੂੰ ਵੀਂ ਇਸ ਸਬੰਦੀ ਸੂਚਿਤ ਕੀਤਾ ਤੇ ਜਦੋਂ ਉਹ ਵਾਪਸ ਢਾਬੇ ਤੇ ਆਇਆ ਤਾਂ ਇਕ ਵਾਰ ਫਿਰ ਉਹ ਵਿਅਕਤੀ ਵਾਪਸ ਵੀਂ ਆਏ ਸਨ। ਬੰਟੀ ਨੇ ਦੱਸਿਆ ਉਨ੍ਹਾਂ ਸ਼ਰਾਰਤੀ ਅਨਸਰਾਂ ਨੇ ਲੜਾਈ ਝਗੜਾ ਕਰਦੇ ਹੋਏ ਢਾਬੇ ਦੀ ਭੰਨ ਤੋੜ ਕੀਤੀ ਹੈ। ਅਤੇ ਉਨ੍ਹਾਂ ਦੇ ਇੱਕ ਵਰਕਰ ਦੇ ਸਿਰ ਵਿੱਚ ਸੱਟ ਵੀ ਮਾਰੀ ਹੈ। ਤੇ ਉਸ ਦੇ ਢਾਬੇ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਪੁਲਿਸ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। (Sunam News)

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ