ਰਾਹੁਲ ਗਾਂਧੀ ਤੋਂ ਬਾਅਦ ਸੁਰਜੇਵਾਲਾ ਸਮੇਤ ਕਾਂਗਰਸ ਦੇ ਪੰਜ ਆਗੂਆਂ ਦੇ ਟਵਿੱਟਰ ਹੈਂਡਲ ਲਾੱਕ

ਰਾਹੁਲ ਗਾਂਧੀ ਤੋਂ ਬਾਅਦ ਸੁਰਜੇਵਾਲਾ ਸਮੇਤ ਕਾਂਗਰਸ ਦੇ ਪੰਜ ਆਗੂਆਂ ਦੇ ਟਵਿੱਟਰ ਹੈਂਡਲ ਲਾੱਕ

ਨਵੀਂ ਦਿੱਲੀ (ਏਜੰਸੀ)। ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਅਸਥਾਈ ਤੌਰ ’ਤੇ ਬਰਖਾਸਤ ਕੀਤੇ ਜਾਣ ਦਰਮਿਆਨ ਕਾਂਗਰਸ ਨੇ ਬੁੱਧਵਾਰ ਦੇਰ ਰਾਤ ਦਾਅਵਾ ਕੀਤਾ ਕਿ ਰਣਦੀਪ ਸੁਰਜੇਵਾਲ ਸਮੇਤ ਪੰਜ ਸੀਨੀਅਰ ਆਗੂਆਂ ਦੇ ਅਕਾਊਂਟ ਖਿਲਾਫ਼ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਪਾਰਟੀ ਨੇ ਕਿਹਾ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਤੇ ਸਾਬਕਾ ਕੇਂਦਰੀ ਮੰਤਰੀ ਅਜੈ ਮਾਕਨ, ਲੋਕ ਸਭਾ ’ਚ ਪਾਰਟੀ ਦੇ ਸਚੇਤਕ ਮਨੀਕਮ ਟੈਗੋਰ, ਅਸਾਮ ਇੰਚਾਰਜ ਤੇ ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਤੇ ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਹੈ ।

ਇਸ ਤੋਂ ਪਹਿਲਾਂ ਟਵਿੱਟਰ ਨੇ ਰਾਹੁਲ ਗਾਂਧੀ ਦਾ ਅਕਾਊਂਟ ਸਸਪੈਂਡ ਹੋਣ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਅਕਾਊਂਟ ਲਾੱਕ ਕੀਤਾ ਗਿਆ ਹੈ ਇਹ ਵਿਵਾਦ ਰਾਹੁਲ ਗਾਂਧੀ ਦਾ ਇੱਕ ਵਿਵਾਦਪੂਰਨ ਪੋਸਟ ਟਵਿੱਟਰ ਵੱਲੋਂ ਹਟਾਏ ਜਾਣ ਦੇ ਇੱਕ ਦਿਨ ਬਾਅਦ ਹੋਇਆ ਹੈ ਉਸ ਪੋਰਟ ’ਚ ਉਨ੍ਹਾਂ 9 ਸਾਲਾ ਇੱਕ ਦਲਿਤ ਲੜਕੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਸੀ ਉਸ ਦੀ ਦਿੱਲੀ ’ਚ ਦੁਰਾਚਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ।

ਟਵਿੱਟਰ ਨੇ ਕਾਂਗਰਸ ਦੇ ਦਾਅਵੇ ’ਤੇ ਕਿਹਾ ਕਿ ਉਸ ਵੱਲੋਂ ਇਹ ਸਪੱਸ਼ਟ ਕੀਤਾ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਦਾ ਅਕਾਊਂਟ ਬਰਖਾਸਤ ਨਹੀਂ ਕੀਤਾ ਗਿਆ ਹੈ ਤੇ ਇਹ ਸੇਵਾ ’ਚ ਬਣਿਆ ਹੋਇਆ ਹੈ ਮਾਈਕ੍ਰੋਬਲਾਗਿੰਗ ਪਲੇਟਫਾਰਮ ਨੇ ਕਿਹਾ ਕਿ ਜੇਕਰ ਕੋਈ ਅਕਾਊਂਟ ਬਰਖਾਸਤ ਕੀਤਾ ਜਾਂਦਾ ਹੈ ਤਾਂ ਉਸ ਨੂੰ ਲੋਕ ਦੇਖ ਨਹੀਂ ਸਕਦੇ ਬਾਅਦ ’ਚ ਕਾਂਗਰਸ ਨੇ ਇੱਕ ਹੋਰ ਟਵੀਟ ’ਚ ਕਿਹਾ ਅਕਾਊਂਟ ਨੂੰ ਅਸਥਾਈ ਤੌਰ ’ਤੇ ‘ਲਾੱਕ’ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ