ਮਾਨਵਤਾ ਭਲਾਈ ਕਾਰਜਾਂ ਤਹਿਤ ਪਿੰਡ ਰੱਥੜੀਆਂ ਦੀ ਸਾਧ-ਸੰਗਤ ਨੇ ਲੋੜਵੰਦ ਗਰਭਵਤੀ ਭੈਣਾਂ ਨੂੰ ਵੰਡੀਆਂ ਪੌਸ਼ਟਿਕ ਆਹਾਰ ਦੀਆਂ ਕਿੱਟਾਂ
ਮਲੋਟ (ਮਨੋਜ)। ਭਖ਼ਦੀ ਗਰਮੀ ਦੇ ਬਾਵਜੂਦ ਵੀ ਬਲਾਕ ਮਲੋਟ ਦੀ ਪਿੰਡ ਰੱਥੜੀਆਂ ‘ਚ ਹੋਈ ਬਲਾਕ ਪੱਧਰੀ ਨਾਮ-ਚਰਚਾ ‘ਚ ਸਾਧ-ਸੰਗਤ ਵੱਧ ਚੜ੍ਹ ਕੇ ਪੁੱਜੀ ਅਤੇ ਗੁਰੂ ਜਸ ਸਰਵਣ ਕੀਤਾ। ਇਸ ਮੌਕੇ ਪਿੰਡ ਰੱਥੜੀਆਂ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੁਆਰਾ ਚਲਾਏ 157 ਮਾਨਵਤਾ ਭਲਾਈ ਕਾਰਜਾਂ ਤਹਿਤ ਲੋੜਵੰਦ ਗਰਭਵਤੀ ਭੈਣਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ ਵੀ ਵੰਡੀਆਂ। (Block Level Naamcharcha)
ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ ਅਤੇ ਅੰਤ ਵਿੱਚ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹੇ ਗਏ। ਇਸ ਮੌਕੇ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਹਰਪਾਲ ਇੰਸਾਂ (ਰਿੰਕੂ), ਕੁਲਭੂਸ਼ਣ ਇੰਸਾਂ ਤੋਂ ਇਲਾਵਾ 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ ਅਤੇ ਮਮਤਾ ਇੰਸਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਢਲਾਡਾ ਪੁੱਜੇ
ਇਸ ਮੌਕੇ ਛਿੰਦਰਪਾਲ ਕੌਰ ਸਾਬਕਾ ਸਰਪੰਚ ਪਿੰਡ ਰੱਥੜੀਆਂ ਤੋਂ ਇਲਾਵਾ ਪਿੰਡਾਂ ਦੇ ਪ੍ਰੇਮੀ ਸੇਵਕ ਅਤੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਹਿਰ ਦੇ 6 ਜੋਨਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀਆਂ ਦੇ ਸੇਵਾਦਾਰ ਮੌਜੂਦ ਸਨ। ਪਿੰਡ ਰੱਥੜੀਆਂ ਦੇ ਪ੍ਰੇਮੀ ਸੇਵਕ ਸ਼ੀਸ਼ਪਾਲ ਇੰਸਾਂ, ਪ੍ਰੇਮੀ ਸੰਮਤੀ ਦੇ ਸੁਖਵਿੰਦਰ ਸਿੰਘ ਇੰਸਾਂ, ਰਮੇਸ ਕੁਮਾਰ ਇੰਸਾਂ, ਕੁਲਦੀਪ ਸਿੰਘ ਇੰਸਾਂ, ਹਰਜਿੰਦਰ ਸਿੰਘ ਇੰਸਾਂ, ਭਜਨ ਲਾਲ ਇੰਸਾਂ, ਸਾਗਰ ਕੁਮਾਰ ਇੰਸਾਂ, ਅਰਸ਼ਦੀਪ ਇੰਸਾਂ, ਕ੍ਰਿਸ਼ਨਾ ਰਾਣੀ ਇੰਸਾਂ, ਰੌਸ਼ਨੀ ਦੇਵੀ ਇੰਸਾਂ, ਪੂਜਾ ਰਾਣੀ ਇੰਸਾਂ, ਨੀਰੂ ਇੰਸਾਂ, ਰਵਿੰਦਰ ਕੌਰ ਇੰਸਾਂ, ਸੁਖਮੰਦਰ ਕੌਰ ਇੰਸਾਂ, ਮਨੀਸ਼ਾ ਇੰਸਾਂ ਤੋਂ ਇਲਾਵਾ ਪਿੰਡ ਦੇ ਸੇਵਾਦਾਰ ਬਲਵਿੰਦਰ ਇੰਸਾਂ, ਅਰਸ਼ਦੀਪ ਇੰਸਾਂ, ਛਿੰਦਰਪਾਲ ਇੰਸਾਂ, ਨਾਨਕ ਚੰਦ ਇੰਸਾਂ, ਪਵਨ ਇੰਸਾਂ, ਅਰਸ਼ਦੀਪ ਸੋਨੀ ਇੰਸਾਂ, ਸੰਦੀਪ ਇੰਸਾਂ, ਰਾਮ ਪਾਲ ਇੰਸਾਂ, ਇੰਦਰਜੀਤ ਸਿੰਘ ਇੰਸਾਂ, ਕ੍ਰਿਸ਼ਨਾ ਦੇਵੀ ਇੰਸਾਂ, ਮੂਰਤੀ ਦੇਵੀ ਇੰਸਾਂ, ਸੁਨੀਤਾ ਰਾਣੀ ਇੰਸਾਂ, ਪੂਜਾ ਇੰਸਾਂ, ਵੇਦਿਕਾ, ਪਰਮਜੀਤ ਕੌਰ ਇੰਸਾਂ, ਗੁਰਪ੍ਰੀਤ ਕੌਰ ਇੰਸਾਂ ਨੇ ਨਾਮ-ਚਰਚਾ ਦੌਰਾਨ ਵੱਧ ਚੜ੍ਹ ਕੇ ਸੇਵਾ ਕੀਤੀ।
ਲੋੜਵੰਦ ਗਰਭਵਤੀ ਭੈਣਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟੀਆਂ ਵੰਡੀਆਂ
ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਅਨਿਲ ਇੰਸਾਂ ਅਤੇ ਪਿੰਡ ਰੱਥੜੀਆਂ ਦੇ ਪ੍ਰੇਮੀ ਸੇਵਕ ਸ਼ੀਸ਼ਪਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਸ਼ੁਰੂ ਕੀਤੇ 157 ਮਾਨਵਤਾ ਭਲਾਈ ਕਾਰਜਾਂ ਤਹਿਤ ਨਾਮ-ਚਰਚਾ ਦੌਰਾਨ 3 ਲੋੜਵੰਦ ਗਰਭਵਤੀ ਭੈਣਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ ਵੰਡੀਆਂ ਗਈਆਂ ਜਿਸ ਵਿੱਚ ਛੋਲੇ, ਮੁਰੱਬਾ, ਸੋਇਆਬੀਨ ਵੜੀਆਂ, ਫਰੂਟ ਅਤੇ ਨਾਰੀਅਲ ਪਾਣੀ ਆਦਿ ਦਿੱਤਾ ਗਿਆ।