ਸਾਡੇ ਨਾਲ ਸ਼ਾਮਲ

Follow us

20.2 C
Chandigarh
Sunday, February 8, 2026
More
    Home Breaking News ਟੈਕਸ ਭਰਨ ਦੇ ਬ...

    ਟੈਕਸ ਭਰਨ ਦੇ ਬਾਵਜੂਦ ਟਰਾਂਸਪੋਰਟਰਾਂ ਨੂੰ ਹੋਣਾ ਪੈ ਰਿਹਾ ਹੈ ਖੱਜਲ-ਖੁਆਰ

    Ludhiana News

    ਟਰਾਂਸਪੋਰਟਰਾਂ ਨੇ ਆਰਟੀਏ ਦਫਤਰ ਮੂਹਰੇ ਲਗਾਇਆ ਧਰਨਾ | Ludhiana News

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦਫ਼ਤਰ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਟ੍ਰਾਂਸਪੋਰਟਰਾਂ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਸਥਿਤ ਦਫਤਰ ਮੂਹਰੇ ਧਰਨਾ ਦਿੱਤਾ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ।

    ਇਹ ਵੀ ਪੜ੍ਹੋ : ਮੌਸਮ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

    ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਨਾ ਕੀਤਾ ਗਿਆ ਤਾਂ ਉਹਨਾਂ ਦਾ ਸੰਘਰਸ਼ ਆਰਟੀਏ ਮੰਤਰੀ ਦੇ ਬੂਹੇ ਤੱਕ ਪੁੱਜ ਸਕਦਾ ਹੈ। ਆਗੂਆਂ ਦੱਸਿਆ ਕਿ ਉਹਨਾਂ ਦੀਆਂ ਸੈਂਕੜੇ ਸਕੂਲ ਬੱਸਾਂ ਤੇ ਟੈਕਸੀਆਂ ਪੰਜ ਪੰਜ ਸਾਲਾਂ ਤੋਂ ਆਰ ਸੀ ਦੀ ਉਡੀਕ ‘ਚ ਹਨ। ਉਹ ਸਰਕਾਰ ਨੂੰ ਟੈਕਸ ਭਰ ਰਹੇ ਹਨ, ਬਾਵਜੂਦ ਇਸਦੇ ਉਹਨਾਂ ਨੂੰ ਖੱਜਲ ਖੁਆਰੀਆਂ ਨਾਲ ਜੂਝਣਾ ਪੈ ਰਿਹਾ ਹੈ। (Ludhiana News)

    LEAVE A REPLY

    Please enter your comment!
    Please enter your name here