ਪੰਚਕੂਲਾ ‘ਚ ਹੋਏ ਤਸ਼ੱਦਦ ਦੇ ਬਾਵਜ਼ੂਦ ਡੇਰਾ ਸ਼ਰਧਾਲੂ ਰੂਹਾਨੀਅਤ ਅਤੇ ਮਾਨਵਤਾ ਭਲਾਈ ਦੇ ਰਸਤੇ ‘ਤੇ ਕਾਇਮ

Dera Devotees

ਸਰਸਾ, (ਭੁਪਿੰਦਰ ਇੰਸਾਂ)। ਪਿਛਲੇ ਸਾਲ 25 ਅਗਸਤ ਨੂੰ ਪੂਜਨੀਕ ਗੁਰੂ ਜੀ ਖਿਲਾਫ਼ ਆਏ ਫੈਸਲੇ ਕਾਰਨ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਗਏ, ਉੱਥੇ ਪੁਲਿਸ ਦੁਆਰਾ ਕੀਤੀਆਂ ਕਾਰਵਾਈਆਂ ਨੇ ਵੀ ਉਹਨਾਂ ਦੀ ਪ੍ਰੇਸ਼ਾਨੀ ‘ਚ ਵਾਧਾ ਕੀਤਾ ਸੀ ਫਿਰ ਮੁਸੀਬਤ ਦੇ ਇਸ ਸਮੇਂ ‘ਚ ਡੇਰਾ ਸ਼ਰਧਾਲੂਆਂ ਦੇ ਕਦਮ ਦੀਨ-ਦੁਖੀਆਂ ਤੇ ਲੋੜਵੰਦਾਂ ਦੀ ਮਦਦ ਲਈ ਕਦੇ ਪਿੱਛੇ ਨਹੀਂ ਹਟੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਮਾਨਵਤਾ ਭਲਾਈ ਦੇ ਨਿਹਸਵਾਰਥ ਕਾਰਜ ਨੂੰ ਵਧ ਚੜ੍ਹ ਕੇ ਅੰਜਾਮ ਦੇ ਰਹੇ ਹਨ। (Dera Devotees)

ਪਿਛਲੇ ਸਾਲ ਤੋਂ ਹੁਣ ਤੱਕ ਡੇਰਾ ਸ਼ਰਧਾਲੂਆਂ ਦਾ ਮਾਨਵਤਾ ਭਲਾਈ ਦੇ 133 ਕਾਰਜਾਂ ਦਾ ਇਹ ਕਾਰਵਾਂ ਕਦੇ ਵੀ ਕਿਤੇ ਵੀ ਤੇ ਕਿਸੇ ਕਾਰਨ ਰੁਕਿਆ ਨਹੀਂ ਕਿਸੇ ਦੇ ਸਿਰ ‘ਤੇ ਛੱਤ ਨਹੀਂ, ਕੋਈ ਢਿੱਡੋਂ ਭੁੱਖਾ ਹੈ, ਕਿਸੇ ਦੀ ਖੂਨ ਦੀ ਕਮੀ ਕਾਰਨ ਜਾਨ ਜਾਣ ਵਾਲੀ ਹੋਵੇ, ਸੜਕ ਹਾਦਸੇ ਦਾ ਸ਼ਿਕਾਰ ਕੋਈ ਤੜਫ ਰਿਹਾ ਹੋਵੇ ਜਾਂ ਫਿਰ ਪੈਸਿਆਂ ਦੀ ਕਮੀ ਕਾਰਨ ਕੋਈ ਇਲਾਜ ਕਰਵਾਉਣ ਤੋਂ ਅਸਮਰਥ ਹੋਵੇ, ਇਹਨਾਂ ਸਾਰਿਆਂ ਦੀ ਮਦਦ ਲਈ ਸਭ ਤੋਂ ਅੱਗੇ ਹੋ ਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੀ ਇਹਨਾ ਲੋੜਵੰਦਾਂ ਦੀ ਬਾਂਹ ਫੜਦੇ ਹਨ। (Dera Devotees)

25 ਲੱਖ ਪੌਦੇ ਲਾ ਦਿੱਤਾ ਹਰਿਆਲੀ ਦਾ ਤੋਹਫਾ | Dera Devotees

ਦਿਨੋਂ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਂਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ‘ਤੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ 14 ਤੇ 15 ਅਗਸਤ 2018 ਨੂੰ ਸਿਰਫ ਦੋ ਦਿਨਾਂ ਵਿੱਚ ਹੀ ਪੂਰੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਪੌਦੇ ਲਾਏ ਤੇ ਇਹਨਾਂ ਦੀ ਗਿਣਤੀ ਸੌ ਜਾਂ ਹਜ਼ਾਰਾਂ ਵਿੱਚ ਨਹੀਂ ਸਗੋਂ ਲੱਖਾਂ ਵਿੱਚ ਸੀ ਸਾਧ-ਸੰਗਤ ਨੇ ਇਹਨਾ ਦੋ ਦਿਨਾਂ ਵਿੱਚ ਲਗਭਗ 25 ਲੱਖ ਦੇ ਕਰੀਬ ਪੌਦੇ ਲਾਏ ਤੇ ਨਾਲ ਹੀ ਇਹਨਾਂ ਦੀ ਸੰਭਾਲ ਦਾ ਵੀ ਪ੍ਰਣ ਲਿਆ ਸਭ ਤੋਂ ਜ਼ਿਆਦਾ ਹਰਿਆਣਾ ਦੇ ਡੇਰਾ ਸ਼ਰਧਾਲੂਆਂ ਨੇ ਲਗਭਗ ਸਾਢੇ 9 ਲੱਖ ਪੌਦੇ ਲਾਏ।

ਸਰੀਰਦਾਨ ਤੇ ਅੱਖਾਂਦਾਨ ਕਰਕੇ ਤੋੜ ਰਹੇ ਨੇ ਰੂੜੀਵਾਦੀ ਸੋਚ | Dera Devotees

ਪਹਿਲਾਂ ਜਿੱਥੇ ਇਹ ਧਾਰਨਾ ਸੀ ਕਿ ਇੱਕ ਅੰਨ੍ਹਾ ਵਿਅਕਤੀ ਹਰ ਜਨਮ ਵਿੱਚ ਹੀ ਅੰਨ੍ਹਾ ਪੈਦਾ ਹੋਵੇਗਾ ਉਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇਸ ਧਾਰਨਾ ਤੇ ਰੂੜੀਵਾਦੀ ਸੋਚ ਨੂੰ ਤੋੜਦਿਆਂ ਸਿਰਫ਼ ਅੱਖਾਂ ਹੀ ਨਹੀਂ ਸਗੋਂ ਪੂਰਾ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੂਰੀ ਦੁਨੀਆ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਡੇਰਾ ਸ਼ਰਧਾਲੂ ਜਿਉਂਦੇ ਜੀਅ ਸਰੀਰਦਾਨ ਤੇ ਮਰਨ ਉਪਰੰਤ ਅੱਖਾਂਦਾਨ ਕਰਨ ਦੇ ਫਾਰਮ ਭਰ ਰਹੇ ਹਨ।

ਇਹ ਫਾਰਮ ਭਰਨ ਦੀ ਪ੍ਰਕਿਰਿਆ ਉਹ ਆਮ ਸਮੇਂ ਨਹੀਂ ਸਗੋਂ ਆਪਣੇ ਕਿਸੇ ਖੁਸ਼ੀ ਦੇ ਸਮਾਗਮ ਜਿਵੇਂ ਵਿਆਹ, ਵਰ੍ਹੇਗੰਢ, ਜਨਮ ਦਿਨ ‘ਤੇ ਕਰਦੇ ਹਨ ਕਿਉਂਕਿ ਆਮ ਲੋਕਾਂ ਦੀ ਧਾਰਨਾ ਹੈ ਕਿ ਖੁਸ਼ੀ ਦੇ ਸਮੇਂ ਮਰਨ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਪੂਜਨੀਕ ਗੁਰੂ ਜੀ ਸਿੱਖਿਆ ‘ਤੇ ਚਲਦਿਆਂ ਡੇਰਾ ਸ਼ਰਧਾਲੂ ਇਹ ਕਾਰਜ ਵੀ ਖੁਸ਼ੀ ਖੁਸ਼ੀ ਕਰਦੇ ਹਨ ਹੁਣ ਤੱਕ ਪਤਾ ਨਹੀਂ ਕਿੰਨੇ ਦੁਨੀਆ ਵੇਖਣ ‘ਚ ਅਸਮਰਥ ਲੋਕ ਡੇਰਾ ਸ਼ਰਧਾਲੂ ਕਾਰਨ ਅੱਜ ਇਸ ਰੰਗਲੀ ਦੁਨੀਆ ਨੂੰ ਦੇਖ ਰਹੇ ਹਨ।

ਮਲਬੇ ਦੇ ਢੇਰ ‘ਚੋਂ ਜਿੰਦਗੀ ਦੀ ਭਾਲ | Dera Devotees

18 ਜੁਲਾਈ 2018 ਨੂੰ ਨੋਇਡਾ ਦੇ ਪਿੰਡ ਸ਼ਾਹਬੇਰੀ ‘ਚ ਢੇਰੀ ਹੋਈਆਂ ਦੋ ਬਹੁ ਮੰਜ਼ਿਲਾ ਇਮਾਰਤਾਂ ਦੇ ਮਲਬੇ ‘ਚ ਜਦੋਂ ਦਰਜਨਾਂ ਜਾਨਾਂ ਦਫ਼ਨ ਹੋ ਗਈਆਂ ਸਨ ਤੇ ਕਈ ਲਾਪਤਾ ਸਨ ਤਾਂ ਉਸ ਸਮੇਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਅੱਗੇ ਆ ਕੇ ਲਾਪਤਾ ਲੋਕਾਂ ਦੀ ਭਾਲ ਲਈ ਜੀਅ-ਜਾਨ ਲਾ ਦਿੱਤੀ ਸੀ ਡੇਰਾ ਸ਼ਰਧਾਲੂਆਂ ਨੇ ਪ੍ਰਸ਼ਾਸਨ ਤੇ ਐਨਡੀਆਰਐਫ ਦੇ ਜਵਾਨਾਂ ਨਾਲ ਲੱਗ ਕੇ ਜਿੱਥੇ ਮਲਬਾ ਹਟਾਇਆ ਉਥੇ ਪੀੜਤਾਂ ਲਈ ਭੋਜਨ ਪਾਣੀ ਦਾ ਵੀ ਪ੍ਰਬੰਧ ਕੀਤਾ  ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਇਹ ਸੇਵਾਦਾਰ ਪਹਿਲਾਂ ਵੀ ਲੇਹ ਲੱਦਾਖ ‘ਚ ਬੱਦਲ ਫੱਟਣ ਸਮੇਂ ਤੇ ਦਿੱਲੀ ਦੇ ਲਕਸ਼ਮੀ ਨਗਰ ਤੇ ਗਾਜੀਆਬਾਦ ਦੇ ਸ਼ਾਲੀਮਾਰ ਗਾਰਡਨ ਇਲਾਕੇ ‘ਚ ਇਮਾਰਤਾਂ ਡਿੱਗਣ ‘ਤੇ ਰਾਹਤ ਤੇ ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਦਾ ਹੱਥ ਵੰਟਾ ਸੈਂਕੜੇ ਜ਼ਿੰਦਗੀਆਂ ਬਚਾ ਚੁੱਕੇ ਹਨ।

ਖੂਨਦਾਨ ਕਰਕੇ ਬਚਾ ਰਹੇ ਨੇ ਜਾਨਾਂ

ਜਦੋਂ ਕਿਸੇ ਹਾਦਸੇ ਦਾ ਸ਼ਿਕਾਰ ਜਾਂ ਕਿਸੇ ਬਿਮਾਰੀ ਕਾਰਨ ਇਲਾਜ ਦੌਰਾਨ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਹੈ ਤੇ ਕਿਸੇ ਪਾਸਿਓਂ ਕੋਈ ਹੀਲਾ ਨਹੀਂ ਹੁੰਦਾ ਤੇ ਆਪਣੇ ਵੀ ਮੂੰਹ ਫੇਰ ਲੈਂਦੇ ਹਨ ਤਾਂ ਉਸ ਸਮੇਂ ਡੇਰਾ ਸੱਚਾ ਸੌਦਾ ਦੇ ਟ੍ਰਿਊ ਬਲੱਡ ਪੰਪ ਹੀ ਇਹਨਾਂ ਦੀ ਮੱਦਦ ਲਈ ਆਪ ਮੁਹਾਰੇ ਅੱਗੇ ਆ ਕੇ ਖੜ੍ਹਦੇ ਹਨ ਹੁਣ ਤੱਕ ਡੇਰਾ ਸ਼ਰਧਾਲੂ ਪਤਾ ਹੀ ਨਹੀਂ ਕਿੰਨੀਆਂ ਜਾਨਾਂ ਬਚਾ ਚੁੱਕੇ ਹਨ ਜੋ ਖੂਨਦਾਨ ਦੀ ਕਮੀ ਕਾਰਨ ਚਲੀਆਂ ਜਾਣੀਆਂ ਸਨ ਇਸ ਤੋਂ ਇਲਾਵਾ ਆਰਮੀ ਲਈ ਵੀ ਡੇਰਾ ਸੱਚਾ ਸੌਦਾ ‘ਚ ਲਾਏ ਜਾਂਦੇ ਕੈਂਪਾਂ ‘ਚ ਡੇਰਾ ਸ਼ਰਧਾਲੂ ਵਧ-ਚੜ੍ਹ ਕੇ ਖੂਨਦਾਨ ਕਰਦੇ ਹਨ ਇਸ ਅਗਸਤ ਮਹੀਨੇ ‘ਚ ਹੀ ਡੇਰਾ ਸੱਚਾ ਸੌਦਾ ‘ਚ ਅਤੇ ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਲਾਏ ਗਏ ਕੈਂਪਾਂ ‘ਚ 6503 ਯੂਨਿਟ ਖੂਨਦਾਨ ਕੀਤਾ ਗਿਆ ਹੈ। (Dera Devotees)

ਕੇਰਲ ਹੜ੍ਹ ਪੀੜਤਾਂ ਦਾ ਵੀ ਵੰਡਾ ਰਹੇ ਨੇ ਦਰਦ

ਕੁਦਰਤੀ ਤ੍ਰਾਸਦੀ ਦਾ ਸ਼ਿਕਾਰ ਕੇਰਲ ਵਾਸੀਆਂ ਦੀ ਮਦਦ ਲਈ ਵੀ ਅੱਗੇ ਆਉਂਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਕੇਰਲ ਪਹੁੰਚ ਗਏ ਹਨ ਤੇ ਪਿਛਲੇ ਲਗਭਗ ਪੰਜ-ਛੇ ਦਿਨਾਂ ਤੋਂ ਬਚਾਅ ਤੇ ਰਾਹਤ ਕਾਰਜਾਂ ‘ਚ ਪ੍ਰਸ਼ਾਸਨ ਨਾਲ ਸਹਿਯੋਗ ਕਰ ਰਹੇ ਹਨ ਇਸ ਤੋਂ ਇਲਾਵਾ ਸੈਂਕੜੇ ਸੇਵਾਦਾਰ ਹੜ੍ਹ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੀ ਮੁਹੱਈਆ ਕਰਵਾ ਰਹੇ ਹਨ ਇਸ ਤੋਂ ਪਹਿਲਾਂ ਵੀ ਦੇਸ਼ ‘ਚ ਜਦ ਵੀ ਕੁਦਰਤ ਦੀ ਮਾਰ ਪਈ ਤਾਂ ਡੇਰਾ ਸ਼ਰਧਾਲੂਆਂ ਨੇ ਸਭ ਤੋਂ ਅੱਗੇ ਹੋ ਕੇ ਪੀੜਤਾਂ ਦੀ ਬਾਂਹ ਫੜੀ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੂਜਿਆਂ ਦੀ ਜਾਨ ਬਚਾਈ ਤੇ ਇਹ ਸੇਵਾ ਭਾਵ ਦਿਨੋ ਦਿਨ ਹੋਰ ਵਧਦਾ ਜਾ ਰਿਹਾ ਹੈ।

LEAVE A REPLY

Please enter your comment!
Please enter your name here