ਸਰਦੀ ਦੇ ਮੱਦੇਨਜ਼ਰ 106 ਜ਼ਰੂਰਤਮੰਦਾਂ ਨੂੰ ਵੰਡੇ ਕੰਬਲ | Budharwali MSG Bhandara
- ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਧੂਮ, ਚਾਰੇ ਪਾਸੇ ਛਾਈ ਖੁਸ਼ੀਆਂ, ਮਾਨਵਤਾ ਭਲਾਈ ਦੇ ਕੀਤੇ ਕਾਰਜ
ਬੁੱਧਰਵਾਲੀ (ਸੱਚ ਕਹੂੰ ਟੀਮ)। Budharwali MSG Bhandara: ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਰਾਜਸਥਾਨ ਦੀ ਸਾਧ-ਸੰਗਤ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦਾ ਨਾਮ ਚਰਚਾ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾਇਆ। ਭੰਡਾਰੇ ਦੀ ਖੁਸ਼ੀ ’ਚ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰ ਵਾਲੀ (ਸ਼੍ਰੀਗੰਗਾਨਗਰ) ਵਿਖੇ ਭਾਰੀ ਤਾਦਾਦ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਤੇ ਸੱਚੇ ਮੁਰਸ਼ਿਦ-ਏ-ਕਾਮਲ ਦੀ ਮਹਿਮਾ ਦਾ ਗੁਣਗਾਨ ਕੀਤਾ। Budharwali MSG Bhandara
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਨੁਮਾਈ ’ਚ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਸਰਦੀ ਦੇ ਮੱਦੇਨਜ਼ਰ 106 ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਗਏ। ਦੁਪਹਿਰ 12 ਵਜੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਨਾਅਰੇ ਨਾਲ ‘ਐੱਮਐੱਸਜੀ ਸਤਿਸੰਗ ਭੰਡਾਰੇ’ ਦੀ ਸ਼ੁਰੂਆਤ ਹੋਈ, ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ-ਵੱਖ ਭਗਤੀਮਈ ਭਜਨਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੁੱਖ ਪੰਡਾਲ ਨੂੰ ਖੂਬਸੂਰਤ ਲੜੀਆਂ, ਰੰਗੋਲੀ ਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ। Budharwali MSG Bhandara
ਇਹ ਖਬਰ ਵੀ ਪੜ੍ਹੋ : MSG Bhandara Month: ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ
ਐੱਮਐੱਸਜੀ ਸਤਿਸੰਗ ਭੰਡਾਰੇ ’ਚ ਪਹੁੰਚੀ ਸਾਧ-ਸੰਗਤ ’ਚ ਵੱਖਰਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ ਖੁਸ਼ੀਆਂ ਭਰੇ ਭਜਨਾਂ ’ਤੇ ਬੱਚੇ, ਨੌਜਵਾਨ ਤੇ ਬਜ਼ੁਰਗਾਂ ਸਮੇਤ ਸ਼ਰਧਾਲੂ ਨੱਚਦੇ ਨਜ਼ਰ ਆਏ ਨਾਮ ਚਰਚਾ ਸਤਿਸੰਗ ਭੰਡਾਰੇ ’ਚ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਪਵਿੱਤਰ ਬਚਨ ਸਾਧ-ਸੰਗਤ ਨੇ ਇੱਕਚਿਤ ਹੋ ਕੇ ਸਰਵਣ ਕੀਤੇ। ਇਸ ਮੌਕੇ ਨਸ਼ਿਆਂ ਖਿਲਾਫ਼ ਸੰਦੇਸ਼ ਦਿੰਦੇ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ਭਜਨ ‘ਅਸ਼ੀਰਵਾਦ ਮਾਓਂ ਕਾ’ ਤੇ ‘ਮੇਰੇ ਦੇਸ਼ ਕੀ ਜਵਾਨੀ’ ’ਤੇ ਪੰਡਾਲ ’ਚ ਹਾਜ਼ਰ ਸਾਧ-ਸੰਗਤ ਝੂਮ ਉਠੀ।
ਕੜਾਕੇ ਦੀ ਸਰਦੀ ਦੇ ਬਾਵਜੂਦ ਸਾਧ-ਸੰਗਤ ਦਾ ਜੋਸ਼ ਤੇ ਉਤਸ਼ਾਹ ਕਾਬਿਲੇ-ਤਾਰੀਫ ਰਿਹਾ। ਇਸ ਮੌਕੇ ਸੜਕਾਂ ’ਤੇ ਬੇਸਹਾਰਾ ਘੁੰਮਦੇ ਮੰਦਬੁੱਧੀਆਂ ਦੀ ਸਾਂਭ-ਸੰਭਾਲ ਦਾ ਸੰਦੇਸ਼ ਦਿੰਦੀ ਇੱਕ ਡਾਕਿਊਮੈਂਟ੍ਰੀ ਵੀ ਦਿਖਾਈ ਗਈ, ਨਾਮ ਚਰਚਾ ਸਤਿਸੰਗ ਭੰਡਾਰੇ ਦੀ ਸਮਾਪਤੀ ’ਤੇ ਸੇਵਾਦਾਰਾਂ ਨੇ ਆਈ ਹੋਈ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਛਕਾ ਦਿੱਤਾ ਤੇ ਪ੍ਰਸ਼ਾਦ ਵੰਡ ਦਿੱਤਾ, ਇਸ ਦੌਰਾਨ ਪੰਡਾਲ, ਪਾਣੀ, ਟ੍ਰੈਫਿਕ, ਲੰਗਰ, ਮੈਡੀਕਲ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਡਿਊਟੀਆਂ ਬਖੂਬੀ ਨਿਭਾਈਆਂ ਤੇ ਸਾਧ-ਸੰਗਤ ਦੀਆਂ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਗਿਆ।
ਪਵਿੱਤਰ ਨਾਮਚਰਚਾ ਸਤਿਸੰਗ ਭੰਡਾਰੇ ਦੀਆਂ ਕੁੱਝ ਝਲਕੀਆਂ
- ਅਸੀਮ ਸ਼ਰਧਾ ਭਾਵ ਨਾਲ ਪਹੁੰਚੀ ਰੰਗੀਲੇ ਰਾਜਸਥਾਨ ਦੀ ਸਾਧ-ਸੰਗਤ।
- ਸਰਦੀ ਦੇ ਮੱਦੇਨਜ਼ਰ ਜਗ੍ਹਾ-ਜਗ੍ਹਾ ਰਿਹਾ ਗਰਮ ਪਾਣੀ ਤੇ ਅੱਗ ਬਾਲਣ ਦਾ ਪ੍ਰਬੰਧ।
- ‘ਅਸ਼ੀਰਵਾਦ ਮਾਓਂ ਕਾ’ ਤੇ ‘ਮੇਰੇ ਦੇਸ਼ ਕੀ ਜਵਾਨੀ’ ਗੀਤਾਂ ’ਤੇ ਝੂਮੀ ਸਾਧ-ਸੰਗਤ।
- ਛਾਇਆਵਾਨ, ਟ੍ਰੈਫਿਕ, ਲੰਗਰ, ਪਾਣੀ ਸਮੇਤ ਵੱਖ-ਵੱਖ ਸੰਮਤੀਆਂ ਦੇ ਹਜ਼ਾਰਾਂ ਸੇਵਾਦਾਰਾਂ ਨੇ ਬਾਖੂਬੀ ਨਿਭਾਈਆਂ ਡਿਊਟੀਆਂ।
ਸਾਡੇ ਧਰਮ ਮਹਾਂਵਿਗਿਆਨ ਹਨ : ਪੂਜਨੀਕ ਗੁਰੂ ਜੀ | Budharwali MSG Bhandara
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਤੁਹਾਨੂੰ ਸਾਰਿਆਂ ਨੂੰ ਪਵਿੱਤਰ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਮਾਲਕ ਖੁਸ਼ੀਆਂ ਬਖ਼ਸ਼ੇ, ਦਿਆ-ਮਿਹਰ ਨਾਲ ਨਵਾਜ਼ੇ, ਹਰ ਦਿਨ ਕੁਝ ਨਾ ਕੁਝ ਬੁਰਾਈ ਛੱਡਦੇ ਰਹੋ ਅਤੇ ਕੁਝ ਨਾ ਕੁਝ ਚੰਗਾ ਅਪਣਾਉਣ ਦਾ ਪ੍ਰਣ ਲੈਂਦੇ ਰਹੋ ਇਹੀ ਮਾਲਕ ਅੱਗੇ ਦੁਆ ਅਤੇ ਮਾਲਕ ਤੁਹਾਡੀਆਂ ਝੋਲੀਆਂ ਭਰਦਾ ਰਹੇ, ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਗੁਰੂ ਦਾਤਾ ਰਹਿਬਰ ਨੇ ਜੋ ਰੰਗ-ਬਰੰਗੀ ਫੁਲਵਾੜੀ ਸਜਾ ਰੱਖੀ ਹੈ, ਸੰਸਾਰ ਇਹ ਇੱਕ ਤ੍ਰਿਲੋਕੀ ਹੈ ਤੇ ਬ੍ਰਹਮੰਡ ’ਚ ਅਜਿਹੀ ਸੈਂਕੜੇ ਤ੍ਰਿਲੋਕੀਆਂ ਹਨ।
ਸਾਇੰਸ ਨੂੰ ਇਹ ਚੈਲੇਂਜ ਹੈ ਕਿ ਤੁਸੀਂ ਹੁਣ ਤੱਕ ਇੱਕ ਨਹੀਂ ਲੱਭ ਸਕੇ ਤੇ ਸਾਡੇ ਸੰਤ, ਪੀਰ-ਫਕੀਰਾਂ, ਗੁਰੂ-ਮਹਾਂਪੁਰਸ਼ਾਂ ਨੇ ਇਹ ਲਿਖ ਦਿੱਤਾ ਸੀ ਕਿ ਸੈਂਕੜੇ ਜਗ੍ਹਾ ਜ਼ਿੰਦਗੀਆਂ ਹਨ ਅਤੇ ਤਿੰਨ ਤਰ੍ਹਾਂ ਦੇ ਸਰੀਰ ਸੈਂਕੜੇ ਜਗ੍ਹਾ ਪਾਏ ਜਾਂਦੇ ਹਨ। ਇੱਕ ਦਿਨ ਤੁਸੀਂ (ਸਾਇੰਸਦਾਨ) ਇਸ ਗੱਲ ’ਤੇ ਜ਼ਰੂਰ ਆ ਜਾਓਗੇ, ਕਿਉਂਕਿ ਤੁਸੀਂ ਵੈਸੇ ਆ ਵੀ ਚੁੱਕੇ ਹੋ ਬਹੁਤ ਉਦਾਹਰਨਾਂ ਹਨ- ਜਿਵੇਂ ਬੈਕਟੀਰੀਆ, ਵਾਇਰਸ ਨੂੰ ਤੁਸੀਂ 1850 ਜਾਂ 1890 ’ਚ ਲੱਭਿਆ ਹੋਵੇਗਾ ਪਰ ਪਵਿੱਤਰ ਵੇਦਾਂ ’ਚ ਹਜ਼ਾਰਾਂ-ਕਰੋੜਾਂ ਸਾਲ ਜਾਂ ਜਦੋਂ ਤੋਂ ਜੀਵਨ ਹੈ, ਉਦੋਂ ਤੋਂ ਦੱਸਿਆ ਗਿਆ ਹੈ ਫਿਰ ਧਰਮਾਂ ’ਚ ਦੱਸਿਆ ਗਿਆ ਕਿ ਲੱਖਾਂ ਚੰਦਰਮਾ, ਲੱਖਾਂ ਸੂਰਜ, ਨਕਸ਼ਤਰ, ਗ੍ਰਹਿ ਹੁੰਦੇ ਹਨ ਸਾਇੰਸਦਾਨਾਂ ਨੇ ਮਜ਼ਾਕ ਉਡਾਇਆ ਕਿ ਅਜਿਹਾ ਨਹੀਂ ਹੁੰਦਾ ਪਰ ਹੁਣ ਖਗੋਲ ਸ਼ਾਸਤਰੀ ਇਹ ਮੰਨ ਚੁੱਕੇ ਹਨ।
ਕਿ ਥੋੜੀ ਜਿਹੀ ਜਗ੍ਹਾ ’ਚ ਅਸੀਂ ਰਿਸਰਚ ਕੀਤਾ ਤਾਂ ਉੱਥੇ ਸਾਨੂੰ ਅਸਲ ’ਚ ਬਹੁਤ ਸਾਰੇ ਸੂਰਜ, ਚੰਦਰਮਾ, ਨਕਸ਼ਤਰ, ਗ੍ਰਹਿ ਮਿਲ ਗਏ। ਇਸ ਦਾ ਮਤਲਬ ਧਰਮ ਸੱਚ ਕਹਿੰਦੇ ਹਨ ਫਿਰ ਮਜ਼ਾਕ ਉਡਾਇਆ ਕਿ ਕਿ ਸ਼੍ਰੀ ਕ੍ਰਿਸ਼ਨ ਜੀ ਕੋਲ ਅਜਿਹੀ ਕਿਹੜੀ ਸ਼ਕਤੀ ਸੀ ਜੋ ਉਨ੍ਹਾਂ ਨੇ ਸੰਜੇ ਨੂੰ ਦੇ ਦਿੱਤੀ, ਜਿਸ ਨਾਲ ਉਨ੍ਹਾਂ ਨੇ ਕੁਰੂਕਸ਼ੇਤਰ ਦੇ ਯੁੱਧ ਦੀ ਪੂਰੀ ਜਾਣਕਾਰੀ ਹਸਤਿਨਾਪੁਰ ’ਚ ਬੈਠੇ-ਬੈਠੇ ਦੱਸ ਦਿੱਤੀ ਸੀ ਤਾਂ ਹੁਣ ਤਾਂ ਤੁਹਾਨੂੰ ਥੋੜੀ ਸ਼ਰਮ ਆਉਣੀ ਚਾਹੀਦੀ ਹੈ। ਉਸ ਨੂੰ ਝੂੱਠ ਕਹਿੰਦੇ ਹੋਏ, ਕਿਉਂਕਿ ਸਾਡੇ ਸਾਹਮਣੇ ਯੂਐੱਸ ਵੀ ਬੈਠਾ ਹੈ, ਕੈਨੇਡਾ ਵੀ ਬੈਠਾ ਹੈ ਤੇ ਅਸੀਂ ਬਿਲਕੁਲ ਆਹਮਣੇ-ਸਾਹਮਣੇ ਸਾਰਾ ਕੁਝ ਦੇਖ ਰਹੇ ਹਾਂ ਤਾਂ ਹੁਣ ਤਾਂ ਮੰਨੋਗੇ ਕਿ ਤੁਹਾਡਾ ਇਹ ਮੋਬਾਇਲ ਵਾਲਾ ਸਿਸਟਮ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਸੀ, ਵੱਖ ਤਰ੍ਹਾਂ ਦਾ ਹੋ ਸਕਦਾ ਹੈ ਮੰਨ ਤਾਂ ਗਏ ਕਿ ਅਜਿਹਾ ਹੋ ਸਕਦਾ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਧਰਮਾਂ ਤੇ ਵਿਗਿਆਨ ਦੀ ਗੱਲ ਕਰੀਏ ਤਾਂ ਧਰਮ ਸਾਡੇ ਮਹਾਂ ਵਿਗਿਆਨ ਹਨ ਅਤੇ ਸਮੁੰਦਰ ਹੈ ਤੇ ਵਿਗਿਆਨ ਉਨ੍ਹਾਂ ’ਚੋਂ ਨਿਕਲੀ ਹੋਈ ਪਤਲੀ ਜਿਹੀ ਨਦੀ ਹੈ, ਵਿਗਿਆਨ ਕੁਝ ਵੱਖ ਤੋਂ ਪੈਦਾ ਨਹੀਂ ਹੋਈ ਹੈ ਤੁਸੀਂ (ਸਾਇੰਸਦਾਨਾਂ ਨੇ) ਧਰਮਾਂ ’ਚੋਂ ਹੀ ਸਾਰਾ ਸਾਮਾਨ ਲਿਆ ਹੈ ਚੈਲੇਂਜ ਕਰਦੇ ਹਾਂ ਕਿ ਤੁਹਾਡੇ ਕੋਲ ਅਜਿਹੀ ਕਿਹੜੀ ਚੀਜ਼ ਹੈ ਜੋ ਤੁਸੀਂ ਧਰਮਾਂ ’ਚੋਂ ਨਹੀਂ ਲਈ, ਤੁਸੀਂ ਵੱਖ ਤੋਂ ਕੁਝ ਬਣਾਇਆ ਹੋਵੇ, ਤੁਹਾਨੂੰ ਦੱਸ ਦੇਈਏ ਕਿ ਧਰਮਾਂ ’ਚ ਇਹ ਲਿਖਿਆ ਹੋਇਆ ਹੈ ਕਿ ਸੂਰਜ ਦੀ ਰੋਸ਼ਨੀ ਹੀ ਨਹੀਂ, ਚੰਦਰਮਾ ਦੀ ਰੋਸ਼ਨੀ ਤੋਂ ਵੀ ਖਾਣਾ ਬਣਾਇਆ ਜਾਂਦਾ ਸੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਹੱਥ ਰੱਖਦੇ ਹੀ ਜਿਵੇਂ ਤੁਸੀਂ ਟ੍ਰੈਡ ਮਿਲ ’ਤੇ ਆਪਣੀ ਹਾਰਟਬੀਟ ਜਾਂ ਬਲੱਡ ਪ੍ਰੈਸ਼ਰ ਨੂੰ ਦੇਖ ਲੈਂਦੇ ਹੋ, ਧਰਮਾਂ ’ਚ ਇਹ ਦੱਸਿਆ ਗਿਆ ਹੈ।
ਕਿ ਅਜਿਹੇ ਜਹਾਜ਼ ਹੁੰਦੇ ਸੀ ਜੋ ਮਨੁੱਖ ਦੀ ਸੋਚ ਅਤੇ ਧੁੰਨੀ ਨਾਲ ਚੱਲਦੇ ਸਨ, ਸਾਂਊਡਲੈੱਸ ਹੁੰਦੇ ਸਨ, ਜਿੱਥੇ ਮਰਜੀ ਉਤਾਰ ਲਓ, ਜਿੱਥੇ ਮਰਜੀ ਉਡਾ ਲਓ, ਜਿੰਨੀ ਮਰਜੀ ਉੱਪਰ ਉਡਾ ਕੇ ਜਾਓ, ਭਾਵ ਤੁਹਾਡੇ ਦਿਮਾਗ ਨਾਲ ਕਨੈਕਟਿਡ ਸਨ ਤਾਂ ਹੁਣ ਤੱਕ ਤਾਂ ਤੁਹਾਡੇ ਕੋਲ ਨਹੀਂ ਹੈ, ਕਲ ਨੂੰ ਬਣਾ ਕੇ ਕਹਿ ਦਿਓ ਕਿ ਜੀ ਅਸੀਂ ਨਵੀਂ ਚੀਜ਼ ਬਣਾ ਦਿੱਤੀ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਕਿੰਨੇ ਪਿੱਛੇ ਹੋ ਅਤੇ ਧਰਮ ਕਿੰਨੇ ਅੱਗੇ ਹਨ ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਚਿਹਰੇ ’ਤੇ ਦਸ-ਦਸ ਹੋਣੇ ਚਾਹੀਦੇ, ਚਾਰ ਚਾਲੀ ਨਾ ਬਜਾਇਆ ਕਰੋ ਚੱਲੋ ਸਵਾ ਤਿੰਨ ’ਚ ਵੀ ਚੱਲ ਜਾਵੇਗਾ ਪੌਨੇ ਤਿੰਨ ’ਚ ਕੰਮ ਚੱਲ ਜਾਵੇਗਾ, ਥੋੜਾ ਜਿਹਾ ਪਰ ਚਾਰ ਚਾਲੀ ਨਹੀਂ ਹੋਣਾ ਚਾਹੀਦਾ ਇੰਨਾਂ ਮੂੰਹ ਨਾ ਲਟਕਾਇਆ ਕਰੋ ਕਿ ਆਸਪਾਸ ਵਾਲਿਆਂ ਨੂੰ ਵੀ ਨੇਗੇਵਿਟ ਵੇਵਸ ਆਉਣੀ ਸ਼ੁਰੂ ਹੋ ਜਾਵੇ।
ਥੋੜਾ ਜਿਹਾ ਮੁਸਕਰਾਇਆ ਕਰੋ, ਖੁਸ਼ ਰਿਹਾ ਕਰੋ ਕਿਹੜੀਆਂ ਚੀਜ਼ਾਂ ’ਚ ਉਲਝੇ ਹੋਏ ਹੋ, ਆਪਣੇ ਆਪ ’ਚ ਹੀ ਖੋਏ ਹੋਏ ਹੋ, ਅਰੇ ਨਿਕਲੋ ਬਾਹਰ ਨਾ ਬਣੋ ਖੂਹ ਦੇ ਡੱਡੂ, ਖੁਸ਼ੀ ’ਚ ਬਹੁਤ ਕੁਝ ਲੁਕਿਆ ਹੋਇਆ ਹੈ ਖਾਸ ਕਰਕੇ ਅੱਜ ਦੀ ਜਵਾਨੀ ਭਾਵ ਨੌਜਵਾਨ ਪਤਾ ਨਹੀਂ ਕਿਸ ਦਿਸ਼ਾ ’ਚ ਜਾ ਰਹੇ ਹਨ ਸਾਰੇ ਨਹੀਂ, ਪਰ ਜੋ ਨਸ਼ੇ ’ਚ ਡੁੱਬ ਗਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਟਾ! ਆਪਣੇ ਦੇਸ਼ ’ਚ ਹੀ ਦੇਖ ਲਓ ਕਿੰਨੇ ਬੱਚਿਆਂ ਨੇ ਨਾਂਅ ਰੋਸ਼ਨ ਕੀਤਾ ਹੈ ਓਲੰਪਿਕ ’ਚ ਵੀ ਕੀ-ਕੀ ਕਰਕੇ ਦਿਖਾਇਆ ਪੂਰੇ ਵਰਲਡ ’ਚ ਨੌਜਵਾਨ ਬੱਚੇ ਕਰ ਰਹੇ ਹਨ ਤੁਸੀਂ ਵੀ ਅਜਿਹਾ ਕਰ ਸਕਦੇ ਹੋ, ਤੁਸੀਂ ਵੀ ਨੌਜਵਾਨ ਹੋ, ਤੁਹਾਡੇ ’ਚ ਵੀ ਉਸ ਤਰ੍ਹਾਂ ਦਾ ਟੈਲੇਂਟ ਹੈ ਪਰ ਉਸ ਟੈਲੇਂਟ ਨੂੰ ਆਪਣੇ ਤੁਸੀਂ ਅੱਗੇ ਵਧਣ ਨਹੀਂ ਦਿੰਦੇ ਅਤੇ ਨਸ਼ੇ ’ਚ ਡੁੱਬ ਜਾਂਦੇ ਹੋ ਸਾਨੂੰ ਬੱਸ ਇੱਕ ਗੱਲ ਦਾ ਜਵਾਬ ਚਾਹੀਦਾ।
ਕਿ ਕੀ ਤੁਹਾਡਾ ਨਸ਼ਾ ਦੁਬਾਰਾ ਤੁਹਾਨੂੰ ਉਸ ਤਰ੍ਹਾਂ ਹੀ ਤੰਦਰੁਸਤ ਸਰੀਰ ਦੇ ਦੇਵੇਗਾ ਜਿਸ ਤਰ੍ਹਾਂ ਪਹਿਲਾ ਸੀ, ਜੀ ਨਹੀਂ ਧਰਮ ਕਹਿੰਦੇ ਹਨ ਕਿ ਭਗਵਾਨ ਤੋਂ ਮੰਗੋ ਤੰਦਰੁਸਤ ਕਾਇਆ ਪਰ ਤੁਸੀਂ ਤਾਂ ਭਗਵਾਨ ਨੂੰ ਹੀ ਸਾਇਡ ’ਚ ਕਰ ਰੱਖਿਆ ਹੈ ਅਤੇ ਆਪਣੀ ਕਾਇਆ ਨੂੰ ਅੱਗ ਲਾਈ ਜਾ ਰਹੇ ਹੋ ਬੇਟਾ ਜੀ! ਉਦੋਂ ਤੱਕ ਹੀ ਖੁਸ਼ੀ ਹੈ ਜਦੋਂ ਤੱਕ ਸਰੀਰ ਚੱਲ ਰਿਹਾ ਹੈ ਤੁਸੀਂ ਦੇਖਿਆ ਨਹੀਂ ਤੁਹਾਡੇ ਬਜ਼ੁਰਗਾਂ, ਦਾਦਾ ਜੀ ਨੂੰ ਜਾਂ ਤੁਹਾਡੇ ਫਾਦਰ ਸਾਹਿਬ ਜਾਂ ਕਿਸੇ ਹੋਰ ਨੂੰ ਮੰਜੇ ’ਤੇ ਪਏ ਹੋਏ ਲਾਚਾਰ, ਪਾਣੀ ਮੰਗਦੇ ਹੋਏ, ਉਨ੍ਹਾਂ ਨੂੰ ਲੈਟ੍ਰਿੰਗ-ਬਾਥਰੂਮ ਕਰਵਾਉਂਦੇ ਹੋਏ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਦੇਖਿਆ ਹੋਵੇਗਾ ਤਾਂ ਤੁਸੀਂ ਭਾਵੇ ਜਵਾਨ ਹੀ ਕਿਉਂ ਨਾ ਹੋਵੋ।
ਜਦੋਂ ਤੱਕ ਇਹ ਸਰੀਰ ਚੱਲਦਾ ਹੈ ਉਦੋਂ ਤੱਕ ਹੀ ਸਲਾਮ ਹੈ, ਨਮਸਕਾਰ ਹੈ ਅਤੇ ਜਦੋਂ ਇਹ ਮੰਜੇ ’ਤੇ ਪੈ ਗਿਆ ਤਾਂ ਜੋ ਤੇਰੇ ਆਪਣੇ ਹਨ ਉਹ ਵੀ ਪਾਸੇ ’ਤੇ ਮੰਜਾ ਢਾਹ ਦੇਣਗੇ ਲਾਚਾਰ ਹੋ ਜਾਵੋਗੇ, ਅਪਾਹਿਜ ਹੋ ਜਾਵੋਗੇ ਕਿਉਂ ਕਰ ਰਿਹਾ ਹੈ ਅਜਿਹਾ? ਕਿਸੇ ਹੋਰ ਲਈ ਨਾ ਕਰ, ਘੱਟ ਤੋਂ ਘੱਟ ਆਪਣੇ ਸਰੀਰ ਲਈ ਤਾਂ ਸੋਚ ਲੈ ਤਾਂ ਜ਼ਰੂਰ ਸੋਚੋ ਬੱਚਿਓ ਤੁਹਾਨੂੰ ਸਾਰਿਆਂ ਨੂੰ ਸਾਡੀ ਬੇਨਤੀ ਹੈ ਕਿ ਨਾ ਕਰੋ ਨਸ਼ਾ ਇਹ ਨਸ਼ਾ ਬਰਬਾਦ ਕਰ ਦੇਵੇਗਾ ਕਿਹੜੀ ਦਵਾਈ ਹੈ ਜੋ ਛੁਡਵਾ ਦਿੰਦੀ ਹੈ ਇਹ ਨਸ਼ਾ, ਫਿਰ ਉਥੇ ਗੱਲ ਗੁਰੂਮੰਤਰ ਸਾਨੂੰ ਕਿਵੇਂ ਪਤਾ ਹੈ? ਛੇ ਕਰੋੜ ਦਾ ਨਸ਼ਾ ਛੁਡਵਾ ਦਿੱਤਾ, ਤੁਹਾਡਾ ਕਿਉਂ ਨਹੀਂ ਛੁੱਟੇਗਾ ਭਾਈ ਹੁਣ ਤਾਂ ਗੁਰੂਮੰਤਰ ਆਨਲਾਈਨ ਵੀ ਕਰ ਦਿੱਤਾ ਹੈ ਇਸ ਨੂੰ ਤੁਸੀਂ ਸੁਣ ਕੇ ਅਤੇ ਅਮਲ ਕਰਕੇ ਨਸ਼ਾ ਛੱਡ ਸਕਦੇ ਹੋ। MSG Bhandara