ਧਰਮਗੜ੍ਹ ‘ਚ ਇੱਕ ਹਜ਼ਾਰ ਮਾਸਕ ਵੰਡੇ, ਵੱਡੇ ਪੱਧਰ ਤੇ ਸੈਨੇਟਾਈਜ਼ਰ ਵੀ ਦਿੱਤਾ
ਧਰਮਗੜ੍ਹ, (ਜੀਵਨ ਗੋਇਲ) ਬਲਾਕ ਅਧੀਨ ਪੈਂਦੇ ਪਿੰਂਡ ਕਣਕਵਾਲ ਭੰਗੂਆਂ ਦੇ ਸੇਵਾਦਾਰਚ ਨੇ ਕੋਰੋਨਾ ਵਾਇਰਸ ਤੋਂ ਬਚਾਵ ਲਈ ਡੇਰਾ ਸੱਚਾ ਸੌਦਾ ਦੀ ਪ੍ਰੇਰਣਾਂ ‘ਤੇ ਚੱਲਦਿਆਂ ਮਾਨਵਤਾ ਭਲਾਈ ਲਈ ਇੱਕ ਹਜਾਰ ਮਾਸਕ, ਤੀਹ ਲੀਟਰ ਸੈਨੇਟਾਈਜਰ ਅਤੇ ਪਿੰਡ ਵਿੱਚ ਪੈਂਫਲੇਟ ਵੰਡਕੇ ਮਾਨਵ ਸੇਵਾ ਕਰਦਿਆਂ ਜਾਗਰੂਕਤਾ ਦਾ ਹੋਕਾ ਦਿੱਤਾ।
ਸੇਵਾਦਾਰ ਮਾਸਟਰ ਗੁਰਦੀਪ ਇੰਸਾਂ ਕਣਕਵਾਲ ਭੰਗੂਆਂ ਨੇ ਕਿਹਾ ਕਿ ਕੁਦਰਤ ਦਾ ਕਹਿਰ ਕੋਰੋਨਾ ਵਾਇਰਸ ਤੋਂ ਬਚਣ ਲਈ ਲੋੜੀਂਦੇ ਸਾਮਾਨ ਵਿੱਚ ਕਾਲਾ ਬਜਾਰੀ ਨੂੰ ਦੇਖਦੇ ਹੋਏ ਲੋਕਾਂ ਦੀ ਜਰੂਰਤ ਲਈ ਟੇਲਰ ਮਾਸਟਰ ਕਮਲਜੀਤ ਇੰਸਾਂ ਦੇ ਗ੍ਰਹਿ ਵਿਖੇ ਰਣਜੀਤ ਇੰਸਾਂ, ਗੁਰਪਿਆਰ ਇੰਸਾਂ ਅਤੇ ਯਾਦਵਿੰਦਰ ਇੰਸਾਂ ਦੀ ਮੱਦਦ ਨਾਲ ਇੱਕ ਹਜਾਰ ਮਾਸਕ, 30 ਲੀਟਰ ਸੈਨੇਟਾਈਜਰ ਬਣਾਇਆ ਗਿਆ।
ਪ੍ਰੋ. ਅਤਿੰਦਰ ਇੰਸਾਂ ਯੂਨੀਵਰਸਿਟੀ ਪਟਿਆਲਾ, ਭੰਗੀਦਾਸ ਪ੍ਰਿਤਪਾਲ ਇੰਸਾਂ, ਸੁਜਾਨ ਇੰਸਾਂ, ਬੱਗਾ ਇੰਸਾਂ, ਗੁਰਪ੍ਰੀਤ ਸਿੰਘ, ਲਾਡੀ ਇੰਸਾਂ, ਗੁਰਮਨ ਦੀਪ, ਪੱਪੂ ਇੰਸਾਂ , ਵਿਸ਼ਾਲ ਇੰਸਾਂ, ਹਰਗੀਤ ਇੰਸਾਂ, ਅਜੇ ਇੰਸਾਂ ਅਤੇ ਬਿੱਕਰਮ ਇੰਸਾਂ ਨੇ ਪੂਰਾ ਸਹਿਯੋਗ ਦਿੰਦੇ ਹੋਏ ਭਲਾਈ ਕਾਰਜ ਕਰਦਿਆਂ ਉਕਤ ਸਾਮਾਨ ਲੋਕਾਂ ਨੂੰ ਘਰ-ਘਰ ਜਾ ਕੇ ਬਿਲਕੁੱਲ ਮੁਫਤ ਵੰਡ ਕੇ ਕਹਿਰ ਤੋਂ ਬਚਣ ਵਿੱਚ ਮੱਦਦ ਕੀਤੀ।ਇਸ ਤੋਂ ਇਲਾਵਾ ਕੋਰੋਨਾ ਤੋਂ ਬਚਣ ਲਈ ਜਾਗਰੂਕ ਕਰਦੇ ਪੰਫਲੇਟ ਵੀ ਵੰਡੇ ਗਏ ਸਾਧ ਸੰਗਤ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਥਾਣਾਂ ਧਰਮਗੜ੍ਹ ਦੇ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਇਹੀ ਸੱਚੀ ਸੁੱਚੀ ਸੇਵਾ ਹੈ ਜਿਸ ‘ਚ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।